ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SC ਕਮਿਸ਼ਨ ਦੇ SSP ਬਠਿੰਡਾ ਨੂੰ ਹੁਕਮ, ਹੌਲਦਾਰ ’ਤੇ ਹੋਵੇ SC ਐਕਟ ਅਧੀਨ ਕਾਰਵਾਈ

ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਨੇ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੂੰ ਨਿਰਦੇਸ਼ ਦਿੱਤੇ ਹਨ ਕਿ ਹੋਲਦਾਰ ਗੁਰਬਿੰਦਰ ਸਿੰਘ ਵਿਰੁਧ ਵਿਭਾਗੀ ਕਾਰਵਾਈ ਕਰਨ ਦੇ ਨਾਲ ਨਾਲ ਐਸ.ਸੀ ਐਕਟ ਅਧੀਨ ਵੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਆਦੇਸ਼ ਦਿੱਤੇ ਹਨ।


ਜਾਣਕਾਰੀ ਦਿੰਦਿਆ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ ਕਿ ਹਰਭਜਨ ਸਿੰਘ ਪੁਤਰ ਕਰਮ ਸਿੰਘ ਵਾਸੀ ਵਾਰਡ ਨੰਬਰ -1, ਪਿੰਡ ਕੋਟ ਸ਼ਮੀਰ ਤਹਿ. ਤੇ ਜ਼ਿਲਾ ਬਠਿੰਡਾ ਵੱਲੋਂ ਕਮਿਸ਼ਨ ਨੁੰ ਸਿਕਾਇਤ ਕੀਤੀ ਸੀ ਕਿ ਉਹ ਕਿਸੇ ਵਿਅਕਤੀ ਦਾ ਰਾਜੀਨਾਮਾ ਕਰਵਾਉਣ ਥਾਣੇ ਵਿੱਚ ਗਿਆ ਸੀ ਜਿੱਥੇ ਉਸ ਨਾਲ ਮੌਕੇ ਤੇ ਹਾਜਰ ਹੌਲਦਾਰ ਗੁਰਬਿੰਦਰ ਸਿੰਘ ਨੇ ਗਾਲੀ ਗਲੋਚ ਕਰਨ ਤੋਂ ਇਲਾਵਾ ਜਨਤਕ ਤੋਰ ਤੇ ਉਸ ਦੀ ਪੱਗ ਉਤਾਰੀ ਗਈ ਅਤੇ ਜ਼ਮੀਨ ਤੇ ਡਿੱਗੀ ਪੱਗ ਨੂੰ ਠੂਡੇ ਮਾਰੇ ਗਏ ਸਨ।


ਸ਼ਿਕਾਇਤ ਕਰਤ ਦੀ ਬੇਨਤੀ ਤੇ ਕਮਿਸ਼ਨ ਦੀ ਦਖਲ ਤੋਂ ਬਾਅਦ ਹੌਲਦਾਰ ਗੁਰਬਿੰਦਰ ਸਿੰਘ ਨੂੰ ਮੁਅਤਲ ਕਰਨ ਉਪਰੰਤ ਵਿਭਾਗੀ ਕਾਰਵਾਈ ਆਰੰਭ ਕਰ ਦਿੱਤੀ ਸੀ ਪਰ ਉਸ ਵਿਰੁਧ ਐਸ.ਸੀ ਐਕਟ ਕਾਰਵਾਈ ਨਹੀ ਕੀਤੀ ਗਈ।


ਉਨਾਂ ਦੱਸਿਆ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ 2004 ਦੀ ਧਾਰਾ (10)(2) ਐਚ)(ਜੇ) ਹੌਲਦਾਰ ਗੁਰਬਿੰਦਰ ਸਿੰਘ ਵਿਰੁਧ ਵਿਭਾਗੀ ਕਾਰਵਾਈ ਕਰਨ ਦੇ ਨਾਲ ਨਾਲ ਐਸ.ਸੀ ਐਕਟ ਅਧੀਨ ਵੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਆਦੇਸ਼ ਦਿੱਤੇ ਹਨ ਅਤੇ ਇਸ ਸਬੰਧੀ ਕਾਰਵਾਈ ਰਿਪੋਰਟ 4 ਦਸੰਬਰ 2019 ਨੂੰ ਕਮਿਸ਼ਨ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SC Commission command Bathinda SSP action under the SC Act