ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਸ.ਸੀ. ਕਮਿਸ਼ਨ ਪੰਜਾਬ ਨੇ ਦੁਆਈ ਗੰਦਗੀ ਤੋਂ ਨਿਜ਼ਾਤ

 

ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਆਉਦੀ ਨਗਰ ਕੌਂਸਲ ਰਾਹੋ ਦੇ ਅੰਬੇਦਕਰ ਨਗਰ ਦੇ ਨਿਵਾਸੀਆਂ ਨੂੰ ਗੰਦਗੀ ਤੋਂ ਨਿਜ਼ਾਤ ਮਿਲ ਗਈ ਹੈ।

  
 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੂਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਨੇ ਇਕ ਅਖ਼ਬਾਰ ਵਿੱਚ ਇਸ ਸਬੰਧੀ ਪ੍ਰਕਾਸ਼ਿਤ ਖ਼ਬਰ ਦਾ ਸੂ ਮੌਟੋ ਨੋਟਿਸ ਲਿਆ ਸੀ।

 

ਖ਼ਬਰ ਅਨੁਸਾਰ ਨਗਰ ਕੌਂਸਲ ਰਾਹੋ ਦੇ ਅੰਬੇਦਕਰ ਨਗਰ, ਜਿਸ ਦੀ ਬਹੁਤੀ ਅਬਾਦੀ ਅਨੂਸੁਚਿਤ ਜਾਤੀ ਨਾਲ ਸਬੰਧਤ ਹੈ, ਦੇ ਨਿਵਾਸੀਆਂ ਨੂੰ ਗਲੀਆ ਨਾਲੀਆਂ ਵਿੱਚ ਖੜੇ ਗੰਦੇ ਪਾਣੀ ਅਤੇ ਸ਼ਹਿਰ ਦੀ ਬਾਕੀ ਅਬਾਦੀ ਵੱਲੋਂ ਇਸ ਖੇਤਰ ਵਿੱਚ ਸੁਟੇ ਜਾ ਰਹੇ ਗੰਦਗੀ ਕਾਰਨ ਔਕੜਾਂ ਦਾ ਸਾਹਮਣਾ ਕਰਨ ਪੈ ਰਿਹਾ ਸੀ ਅਤੇ ਸਥਾਨਕ ਪ੍ਰਸ਼ਾਸ਼ਨ ਵੱਲੋਂ ਇਸ ਸਬੰਧੀ ਕੋਈ ਹੱਲ ਨਹੀ ਸੀ ਕੱਢਿਆ ਜਾ ਰਿਹਾ।

 

ਸ਼੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਮਿਸ਼ਨ ਵਲੋਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਤੋਂ ਇਸ ਸਬੰਧੀ ਰਿਪੋਰਟ ਤਲਬ ਕੀਤੀ ਸੀ ਜਿਸ ਦੇ ਜੁਆਬ ਵਿੱਚ ਕਮਿਸ਼ਨ ਨੂੰ ਦੱਸਿਆ ਗਿਆ ਕਿ ਇਸ ਸਬੰਧੀ ਕਾਰਵਾਈ ਕਰਦਿਆਂ ਟੈਂਡਰ ਜਾਰੀ ਕਰ ਕੇ ਕੰਮ ਆਰੰਭ  ਕਰ ਦਿੱਤਾ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SC COMMISSION RESOLVES ISSUE OF DEFUNCT SEWERAGE AND DUMPING OF GARBAGE IN AMBEDKAR NAGAR RAHON