ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ਤੋਂ ਬਾਅਦ ਪੰਜਾਬ ਦੇ ਉਦਯੋਗਾਂ ’ਚ ਹੋ ਸਕਦੀ ਹੈ ਕਾਮਿਆਂ ਦੀ ਕਿੱਲਤ

ਲੌਕਡਾਊਨ ਤੋਂ ਬਾਅਦ ਪੰਜਾਬ ਦੇ ਉਦਯੋਗਾਂ ’ਚ ਹੋ ਸਕਦੀ ਹੈ ਕਾਮਿਆਂ ਦੀ ਕਿੱਲਤ

ਇਸ ਵੇਲੇ ਪੰਜਾਬ ਸਮੇਤ ਭਾਰਤ ਦੇ ਬਹੁ–ਗਿਣਤੀ ਨਾਗਰਿਕ ਲੌਕਡਾਊਨ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ। ਸਾਰੇ ਕੰਮਕਾਜ ਠੱਪ ਹੋਏ ਪਏ ਹਨ। ਇਸ ਕਰ ਕੇ ਅਰਥ–ਵਿਵਸਥਾ ਦੀ ਰਫ਼ਤਾਰ ਬਹੁਤ ਮੱਠੀ ਪੈ ਗਈ ਹੈ। ਸਾਰੀਆਂ ਗਤੀਵਿਧੀਆਂ ਬੰਦ ਪਈਆਂ ਹਨ।

 

 

ਜੇ ਲੌਕਡਾਊਨ ਖੁੱਲ੍ਹ ਵੀ ਜਾਂਦਾ ਹੈ, ਤਾਂ ਪੰਜਾਬ ਦੇ ਉਦਯੋਗਾਂ ਸਾਹਮਣੇ ਮਜ਼ਦੂਰਾਂ ਦੀ ਕਿੱਲਤ ਦੀ ਇੱਕ ਨਵੀਂ ਸਮੱਸਿਆ ਪੈਦਾ ਹੋਣ ਵਾਲੀ ਹੈ ਕਿਉਂਕਿ ਬਿਹਾਰ, ਉੱਤਰ ਪ੍ਰਦੇਸ਼, ਜੰਮੂ–ਕਸ਼ਮੀਰ, ਮੱਧ ਪ੍ਰਦੇਸ਼, ਰਾਜਸਥਾਨ ਤੇ ਅਜਿਹੇ ਹੋਰ ਸੂਬਿਆਂ ਤੋਂ ਲੋਕ ਆ ਕੇ ਇੱਥੇ ਮਿਹਨਤ–ਮਜ਼ਦੂਰੀਆਂ ਕਰਦੇ ਹਨ ਪਰ ਹੁਣ ਉਹ ਲੌਕਡਾਊਨ ਦੀਆਂ ਸਮੱਸਿਆਵਾਂ ਤੋਂ ਕਾਫ਼ੀ ਅੱਕ ਤੇ ਹੰਭ ਚੁੱਕੇ ਹਨ।

 

 

ਇਨ੍ਹਾਂ ਮਜ਼ਦੂਰਾਂ ਨੂੰ ਹੁਣ ਮੰਗਤਿਆਂ ਵਾਂਗ ਰੋਜ਼ ਦੋ–ਦੋ ਤਿੰਨ–ਤਿੰਨ ਘੰਟਿਆਂ ਤੱਕ ਧੁੱਪਾਂ ਤੇ ਮੀਂਹਾਂ ਵਿੱਚ ਦੋ ਰੋਟੀਆਂ ਵਾਸਤੇ ਕਤਾਰਾਂ ’ਚ ਲੱਗਣਾ ਪੈਂਦਾ ਹੈ। ਇਹ ਸਭ ਸੁਣਨਾ ਤਾਂ ਬਹੁਤ ਸੌਖਾ ਹੈ ਪਰ ਜਿਸ ਨਾਲ ਇਹ ਸਭ ਬੀਤ ਰਿਹਾ ਹੈ, ਉਸ ਦਾ ਦੁੱਖ–ਦਰਦ ਉਹ ਵਿਅਕਤੀ ਖੁਦ ਹੀ ਜਾਣ ਸਕਦਾ ਹੈ, ਹੋਰ ਕੋਈ ਨਹੀਂ।

 

 

ਚੰਡੀਗੜ੍ਹ ਦੇ ਕਜਹੇੜੀ ’ਚ ਕਤਾਰ ’ਚ ਖੜ੍ਹੀ ਇੱਕ ਔਰਤ ਨੇ ਕਿਹਾ ਕਿ ਉਹ ਆਪਣੇ ਦੋ ਬੱਚੇ ਘਰ ਨੂੰ ਜਿੰਦਰਾ ਲਾ ਕੇ ਅੰਦਰ ਬੰਦ ਕਰ ਕੇ ਆਈ ਹੈ ਕਿ ਤਾਂ ਜੋ ਉਨ੍ਹਾਂ ਲਈ ਕੁਝ ਖਾਣਾ ਲਿਜਾ ਸਕੇ। ਪਰ ਕਤਾਰ ’ਚ ਖਲੋਤੇ ਨੂੰ ਸਿਰਫ਼ ਇੱਕ ਜਣੇ ਦਾ ਹੀ ਖਾਣਾ ਮਿਲਦਾ ਹੈ; ਸਿਰਫ਼ ਤਿੰਨ ਰੋਟੀਆਂ ਤੇ ਥੋੜ੍ਹੀ ਦਾਲ਼। ਕਈ ਵਾਰ ਦਲ਼ੀਆ ਮਿਲਦਾ ਹੈ।

 

 

ਅਜਿਹੇ ਹਾਲਾਤ ਪੰਜਾਬ ਸਮੇਤ ਸਮੁੱਚੇ ਦੇਸ਼ ਵਿੱਚ ਹੀ ਬਣੇ ਹੋਏ ਹਨ। ਇਸੇ ਲਈ ਕੇਂਦਰ ਸਰਕਾਰ ਅਤੇ ਸਬੰਧਤ ਰਾਜ ਸਰਕਾਰਾਂ ਵੱਲੋਂ ਵੱਡੇ ਪੱਧਰ ਉੱਤੇ ਸਰਕਾਰੀ ਵਿਭਾਗਾਂ ਤੇ ਗ਼ੈਰ–ਸਰਕਾਰੀ ਜੱਥੇਬੰਦੀਆਂ ਨਾਲ ਮਿਲ ਕੇ ਲੰਗਰ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ।

 

 

ਪਰ ਇਹ ਸਿਲਸਿਲਾ ਵੀ ਕਿੰਨੀ ਦੇਰ ਤੱਕ ਚੱਲੇਗਾ – ਇਹ ਕਿਸੇ ਨੂੰ ਵੀ ਸਮਝ ਨਹੀਂ ਆ ਰਹੀ।

 

 

ਪ੍ਰਵਾਸੀ ਮਜ਼ਦੂਰਾਂ ਦੇ ਉੱਤਰ–ਪ੍ਰਦੇਸ਼ ਤੇ ਬਿਹਾਰ ਜਿਹੇ ਹੋਰ ਮੂਲ ਸੂਬਿਆਂ ’ਚ ਰਹਿੰਦੇ ਮਾਪਿਆਂ ਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਉੱਤੇ ਘਰ–ਵਾਪਸੀ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਇਸੇ ਲਈ ਜਿਵੇਂ ਹੀ ਲੌਕਡਾਊਨ ਖੁੱਲ੍ਹੇਗਾ, ਤਾਂ ਇਨ੍ਹਾਂ ’ਚੋਂ ਬਹੁਤੇ ਪ੍ਰਵਾਸੀ ਮਜ਼ਦੂਰ ਆਪੋ–ਆਪਣੇ ਘਰਾਂ ਨੂੰ ਪਰਤਣਗੇ ਤੇ ਇੰਝ ਪੰਜਾਬ ਦੀਆਂ ਸਨਅਤਾਂ, ਨਿਰਮਾਣ–ਕਾਰਜਾਂ ਤੇ ਹੋਰ ਅਜਿਹੀਆਂ ਗਤੀਵਿਧੀਆਂ ਵਿੱਚ ਕਾਮਿਆਂ ਦੀ ਕਿੱਲਤ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ।

 

 

ਕੀ ਇਸ ਲਈ ਪੰਜਾਬ ਤੇ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਨੇ ਕੋਈ ਅਗਾਊਂ ਇੰਤਜ਼ਾਮ ਕੀਤੇ ਹਨ?

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Scarcity of Labourers Likely in Punjab Industry after Lockdown