ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਲਤਾਨਪੁਰ ਲੋਧੀ 'ਚ ਸਕੂਲ ਬੱਸ ਪਲਟੀ, 40 ਬੱਚੇ ਸਵਾਰ ਸਨ

ਸੁਲਤਾਨਪੁਰ ਲੋਧੀ 'ਚ ਅੱਜ ਸਵੇਰੇ ਇੱਕ ਸਕੂਲ ਬੱਸ ਪਲਟ ਗਈ। ਇਸ ਬੱਸ 'ਚ ਕੁਲ 40 ਬੱਚੇ ਸਵਾਰ ਸਨ। ਹਾਦਸਾ ਬੂਸੋਵਾਲ ਸੜਕ 'ਤੇ ਵਾਪਰਿਆ। ਹਾਦਸੇ 'ਚ ਜ਼ਖਮੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਲੋਕਾਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ।
 

ਜਾਣਕਾਰੀ ਮੁਤਾਬਿਕ ਇਹ ਬੱਚੇ ਅਕਾਲ ਅਕਾਦਮੀ ਸੂਕਲ ਦੇ ਵਿਦਿਆਰਥੀ ਸਨ। ਬੁੱਧਵਾਰ ਸਵੇਰੇ 7.55 ਵਜੇ ਸਕੂਲ ਬੱਸ ਜਦੋਂ ਪਿੰਡ ਬੂਸੋਵਾਲ ਦੀ ਸੜਕ ਤੋਂ ਗੁਜਰ ਰਹੀ ਸੀ ਤਾਂ ਇੱਕ ਟਰੱਕ ਨੂੰ ਓਵਰਟੇਕ ਕਰਨ ਦੇ ਚੱਕਰ 'ਚ ਬੱਸ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਿਆ ਅਤੇ ਬੱਸ ਖਤਾਨਾਂ 'ਚ ਪਲਟ ਗਈ।

 

 

ਹਾਦਸੇ ਮਗਰੋਂ ਪਿੰਡ ਵਾਸੀਆਂ ਅਤੇ ਆਸਪਾਸ ਦੇ ਲੋਕਾਂ ਨੇ ਤੁਰੰਤ ਬੱਸ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਅਤੇ ਡਰਾਈਵਰ ਨੂੰ ਬਾਹਰ ਕੱਢਿਆ। ਜਿਸ ਸਮੇਂ ਹਾਦਸਾ ਵਾਪਰਿਆ ਉਦੋਂ ਸੰਘਣੀ ਧੁੰਦ ਛਾਈ ਹੋਈ ਸੀ। ਇਸ ਮਗਰੋਂ ਪੁਲਿਸ ਅਤੇ ਐਂਬੁਲੈਂਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਜ਼ਖਮੀ ਬੱਚਿਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

 

ਤਸਵੀਰਾਂ : ਪ੍ਰਦੀਪ ਪੰਡਿਤ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:school bus accident at Sultanpur Lodhi