ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਸੜਕ ਹਾਦਸੇ ’ਚ ਸਕੂਲੀ ਬੱਚੇ ਦੀ ਮੌਤ, ਲੋਕਾਂ ਕੀਤੀ ਟਰੱਕ ਦੀ ਭੰਨ–ਤੋੜ

ਲੁਧਿਆਣਾ ਸੜਕ ਹਾਦਸੇ ’ਚ ਸਕੂਲੀ ਬੱਚੇ ਦੀ ਮੌਤ, ਲੋਕਾਂ ਕੀਤੀ ਟਰੱਕ ਦੀ ਭੰਨ–ਤੋੜ

ਅੱਜ ਬੁੱਧਵਾਰ ਸਵੇਰੇ ਲੁਧਿਆਣਾ ਦੇ ਪੁਰਾਣੇ ਇਲਾਕੇ ’ਚ ਸਥਿਤ ਗੋਕੁਲ ਰੋਡ ਨੇੜੇ ਇੱਕ ਤੇਜ਼–ਰਫ਼ਤਾਰ ਮਹਿੰਦਰਾ ਪਿੱਕ–ਅਪ ਟਰੱਕ ਹੇਠਾਂ ਆ ਕੇ 7 ਸਾਲਾ ਬੱਚੇ ਹਰਸ਼ਿਤ ਦੀ ਮੌਤ ਹੋ ਗਈ। ਲੜਕੇ ਦੀ ਆਂਟੀ ਉਸ ਨੂੰ ਰੋਜ਼ ਵਾਂਗ ਇੱਥੇ ਲੈ ਕੇ ਆਈ ਸੀ, ਜਿੱਥੋਂ ਸਕੂਲ ਦੀ ਵੈਨ ਨੇ ਉਸ ਨੂੰ ਸਕੂਲ ਲੈ ਜਾਣਾ ਸੀ।

 

 

ਇਸ ਘਟਨਾ ਵਿੱਚ ਹਰਸ਼ਿਤ ਦੀ ਆਂਟੀ ਵੀ ਜ਼ਖ਼ਮੀ ਹੋ ਗਈ ਹੈ; ਜਦ ਕਿ ਡਰਾਇਵਰ ਪਿੱਕ–ਅਪ ਟਰੱਕ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

 

 

ਰੋਹ ’ਚ ਆਏ ਸਥਾਨਕ ਨਿਵਾਸੀਆਂ ਨੇ ਇਸ ਛੋਟੇ ਟਰੱਕ ਦੀ ਭੰਨ–ਤੋੜ ਕੀਤੀ ਤੇ ਉਸ ਨੂੰ ਅੱਗ ਲਾਉਣ ਦਾ ਵੀ ਜਤਨ ਕੀਤਾ ਪਰ ਮੌਕੇ ’ਤੇ ਪੁੱਜੀ ਪੁਲਿਸ ਨੇ ਭੀੜ ਨੂੰ ਅਜਿਹਾ ਕਰਨ ਤੋਂ ਵਰਜ ਦਿੱਤਾ ਤੇ ਵਾਹਨ ਆਪਣੇ ਕਬਜ਼ੇ ਵਿੱਚ ਲੈ ਲਿਆ।

ਲੁਧਿਆਣਾ ਸੜਕ ਹਾਦਸੇ ’ਚ ਸਕੂਲੀ ਬੱਚੇ ਦੀ ਮੌਤ, ਲੋਕਾਂ ਕੀਤੀ ਟਰੱਕ ਦੀ ਭੰਨ–ਤੋੜ

 

ਗੁਲਚਮਨ ਗਲੀ ਦਾ ਵਾਸੀ ਹਰਸ਼ਿਤ ਡੀਏਵੀ ਪਬਲਿਕ ਸਕੂਲ ਪੱਖੋਵਾਲ ’ਚ ਪਹਿਲੀ ਜਮਾਤ ਵਿੱਚ ਪੜ੍ਹਦਾ ਸੀ। ਹਰਸ਼ਿਤ ਦੇ ਦਾਦਾ ਲੁਧਿਆਣਾ ਦੇ ਪ੍ਰਸਿੱਧ ਵਪਾਰੀ ਹਨ ਤੇ ਉਹ ਲੱਡੂ ਪਤੰਗਾਂ ਵਾਲਾ ਦੇ ਨਾਂਅ ਨਾਲ ਮਸ਼ਹੂਰ ਹਨ।

 

 

ਅਸਿਸਟੈਂਟ ਕਮਿਸ਼ਨਰ ਆੱਫ਼ ਪੁਲਿਸ ਵਰਿਆਮ ਸਿੰਘ ਨੇ ਦੱਸਿਆ ਮੁਲਜ਼ਮ ਡਰਾੲਵਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਗ੍ਰਿਫ਼ਤਾਰੀ ਲਈ ਉਸ ਦੀ ਭਾਲ਼ ਜਾਰੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:School going boy dies in road mishap in Ludhiana Mob vandalize Truck