ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ 'ਚ ਸਕੂਲ ਵੈਨ ਨੂੰ ਅੱਗ ਲੱਗੀ, 4 ਬੱਚਿਆਂ ਦੀ ਮੌਤ; ਪ੍ਰਿੰਸੀਪਲ ਤੇ ਡਰਾਈਵਰ ਗ੍ਰਿਫ਼ਤਾਰ

1 / 2ਸੰਗਰੂਰ 'ਚ ਸਕੂਲ ਵੈਨ ਨੂੰ ਅੱਗ ਲੱਗੀ, 4 ਬੱਚਿਆਂ ਦੀ ਮੌਤ

2 / 2ਸੰਗਰੂਰ 'ਚ ਸਕੂਲ ਵੈਨ ਨੂੰ ਅੱਗ ਲੱਗੀ, 4 ਬੱਚਿਆਂ ਦੀ ਮੌਤ

PreviousNext

ਸੰਗਰੂਰ ਦੇ ਲੌਂਗੋਵਾਲ 'ਚ ਅੱਗ ਸਨਿੱਚਰਵਾਰ ਦੁਪਹਿਰ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਇੱਕ ਨਿੱਜੀ ਸਕੂਲ ਵੈਨ ਨੂੰ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ 'ਚ 4 ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 6 ਹੋਰ ਬੱਚੇ ਜ਼ਖਮੀ ਹੋਏ ਹਨ। ਇਸ ਮਾਮਲੇ 'ਚ ਪੁਲਿਸ ਵਲੋਂ ਦੇਰ ਸ਼ਾਮ ਸਕੂਲ ਦੇ ਪ੍ਰਿੰਸੀਪਲ ਤੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

 

ਜਾਣਕਾਰੀ ਮੁਤਾਬਿਕ ਇਹ ਬੱਚੇ ਲੌਂਗੋਵਾਲ ਦੇ ਸਿਮਰਨ ਪਬਲਿਕ ਸਕੂਲ 'ਚ ਪੜ੍ਹਦੇ ਹਨ। ਅੱਜ ਬੱਚਿਆਂ ਨੂੰ ਦੁਪਹਿਰ ਸਮੇਂ ਵੈਨ ਰਾਹੀਂ ਘਰ ਲਿਜਾਇਆ ਜਾ ਰਿਹਾ ਸੀ। ਪਿੰਡ ਕੇਹਰ ਸਿੰਘ ਵਾਲੀ ਨੇੜੇ ਨਕੀਨੀ ਖਰਾਬੀ ਕਾਰਨ ਵੈਨ ਨੂੰ ਅੱਗ ਲੱਗ ਗਈ। ਵੈਨ 'ਚ ਕੁਲ 12 ਬੱਚੇ ਸਵਾਰ ਸਨ। 

 

 

ਹਾਦਸੇ 'ਚ ਮਾਰੇ ਗਏ ਚਾਰਾਂ ਬੱਚਿਆਂ ਦੀ ਉਮਰ 4 ਤੋਂ 5 ਸਾਲ ਵਿਚਕਾਰ ਹੈ। ਵੈਨ ਨੂੰ ਅੱਗ ਲੱਗੀ ਵੇਖ ਨੇੜੇ ਖੇਤਾਂ 'ਚ ਕੰਮ ਕਰ ਰਹੇ ਲੋਕਾਂ ਨੇ ਤੁਰੰਤ 8 ਬੱਚਿਆਂ ਨੂੰ ਬਾਹਰ ਕੱਢ ਲਿਆ।

 

 

ਮ੍ਰਿਤਕ ਬੱਚਿਆਂ ਦੀ ਪਛਾਣ ਸਿਮਰਜੀਤ ਕੌਰ, ਅਰਾਧਿਆ, ਕਮਲਪ੍ਰੀਤ ਕੌਰ ਅਤੇ ਤਨਜੋਤ ਕੌਰ ਵਜੋਂ ਹੋਈ ਹੈ। ਸੂਚਨਾ ਮਿਲਣ 'ਤੇ ਪੁਲਿਸ ਅਤੇ ਐਂਬੁਲੈਂਸ ਮੌਕੇ 'ਤੇ ਪਹੁੰਚੀ। 6 ਜ਼ਖਮੀ ਬੱਚਿਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਿਕ ਸ਼ਾਰਟ ਸਰਕਿਟ ਕਾਰਨ ਅੱਗ ਲੱਗੀ ਹੈ।

 

 

ਐਸ.ਐਸ.ਪੀ. ਸੰਗਰੂਰ ਸੰਦੀਪ ਸਿੰਘ ਗਰਗ ਨੇ ਦੱਸਿਆ ਕਿ ਪੁਲਿਸ ਵਲੋਂ ਦੇਰ ਸ਼ਾਮ ਸਕੂਲ ਦੇ ਪ੍ਰਿੰਸੀਪਲ ਲਖਵਿੰਦਰ ਸਿੰਘ ਸਮੇਤ ਵੈਨ ਡਰਾਈਵਰ ਦਲਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਵਿਰੁੱਧ ਪੁਲਿਸ ਵਲੋਂ ਧਾਰਾ 302 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

 

ਦੱਸਿਆ ਜਾ ਰਿਹਾ ਹੈ ਕਿ ਜਿਸ ਵੈਨ ਨੂੰ ਅੱਗ ਲੱਗੀ ਹੈ, ਉਸ ਨੂੰ ਇੱਕ-ਦੋ ਦਿਨ ਪਹਿਲਾਂ ਹੀ ਕਬਾੜ 'ਚੋਂ ਖਰੀਦਿਆ ਗਿਆ ਸੀ।

 

ਤਸਵੀਰਾਂ : ਅਵਤਾਰ ਸਿੰਘ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:school van catches fire burn 4 children death at Sangrur