ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਸਾਇੰਸ ਸਿਟੀ 31 ਮਾਰਚ ਤੱਕ ਬੰਦ 

ਸਰਕਾਰ ਨੇ ਭਾਰਤ 'ਚ ਕੋਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦਿਆਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ 31 ਮਾਰਚ ਤੱਕ ਬੰਦ ਰਹੇਗੀ। 

 

ਫਾਈਲ ਫੋਟੋ

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸ਼ਨੀ ਕੁਮਾਰ ਲੋਕ ਸੰਪਰਕ ਅਧਿਕਾਰੀ ਸਾਇੰਸ ਸਿਟੀ ਨੇ ਦੱਸਿਆ ਕਿ 31 ਮਾਰਚ ਤੱਕ ਕੋਈ ਵੀ ਸੈਲਾਨੀ ਸਾਇੰਸ ਸਿਟੀ ਦਾ ਦੌਰਾ ਨਹੀਂ ਕਰ ਸਕੇਗਾ। ਜਦਕਿ ਸਾਇੰਸ ਸਿਟੀ ਦਾ ਸਟਾਫ਼ ਰੋਜ਼ ਵਾਂਗ ਆਪਣੀ ਡਿਊਟੀ 'ਤੇ ਹਾਜ਼ਰ ਰਹੇਗਾ।

 

ਜ਼ਿਕਰਯੋਗ ਹੈ ਕਿ ਕੋਰੋਨਾ ਕਾਰਨ ਭਾਰਤ ਵਿੱਚ 125 ਕੇਸ ਸਾਹਮਣੇ ਆ ਚੁੱਕੇ ਹਨ ਅਤੇ ਦੇਸ਼ ਵਿੱਚ ਕੋਰੋਨਾ ਕਾਰਨ ਤਿੰਨ ਮੌਤਾਂ ਹੋ ਚੁੱਕੀਆਂ ਹਨ। ਇਹ ਦੀ ਦੱਸਣਯੋਗ ਹੈ ਕਿ ਪੰਜਾਬ ਤੋਂ ਬਾਅਦ ਹੁਣ ਹਰਿਆਣਾ ਵਿੱਚ ਵੀ ਕੋਰੋਨਾ ਦੇ ਇੱਕ ਮਰੀਜ਼ ਦੇ ਪੁਸ਼ਟੀ ਹੋਈ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Science City close till March 31 due to Coronavirus