ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਾਇੰਸ ਦੇ ਪਰਚੇ ਦਾ ਪਹਿਲਾ ਪੰਨਾ ਹੀ ਗ਼ਾਇਬ, 8ਵੀਂ ਦੇ ਵਿਦਿਆਰਥੀ ਨਿਰਾਸ਼

​​​​​​​ਸਾਇੰਸ ਦਾ ਪਰਚਾ ਮਿਸਪ੍ਰਿੰਟ, 8ਵੀਂ ਦੇ ਵਿਦਿਆਰਥੀ ਨਿਰਾਸ਼

ਅੱਜ ਪੰਜਾਬ ਵਿੱਚ 8ਵੀਂ ਜਮਾਤ ਦਾ ਸਾਇੰਸ (ਵਿਗਿਆਨ) ਵਿਸ਼ੇ ਦਾ ਸਾਲਾਨਾ ਪੇਪਰ ਸੀ ਤੇ ਬਹੁਤ ਸਾਰੀਆਂ ਥਾਵਾਂ ਉੱਤੇ ਵਿਦਿਆਰਥੀਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪ੍ਰਸ਼ਨ–ਪੱਤਰ (Question Paper) ਦਾ ਪਹਿਲਾ ਪੰਨਾ ਹੈ ਹੀ ਨਹੀਂ ਸੀ ਭਾਵ ਉਹ ਪੂਰੀ ਤਰ੍ਹਾਂ ਗ਼ਾਇਬ ਸੀ। ਇਹ ਪ੍ਰਸ਼ਨ–ਪੱਤਰ ਹੀ ਦਰਅਸਲ ਉੱਤਰ–ਕਾਪੀ (Answer Sheet) ਵੀ ਹੁੰਦਾ ਹੈ। ਇਸ ਕਾਰਨ ਵਿਦਿਆਰਥੀਆਂ ’ਚ ਕੁਝ ਰੋਸ ਪਾਇਆ ਜਾ ਰਿਹਾ ਹੈ।

 

 

ਵਿਦਿਆਰਥੀ ਇਸ ਪ੍ਰਸ਼ਨ–ਪੱਤਰ ਕਾਰਨ ਕਾਫ਼ੀ ਨਿਰਾਸ਼ ਵੇਖੇ ਗਏ ਕਿਉਂਕਿ ਉਹ ਪੜ੍ਹਿਆ ਹੀ ਨਹੀਂ ਜਾ ਰਿਹਾ ਸੀ ਤੇ ਉਹ ਉਸ ’ਤੇ ਆਪਣਾ ਰੋਲ ਨੰਬਰ ਲਿਖਣ ਤੱਕ ਤੋਂ ਅਸਮਰੱਥ ਸਨ। ਪ੍ਰੀਖਿਆ ਡਿਊਟੀ ’ਤੇ ਲੱਗੇ ਸਟਾਫ਼ ਨੂੰ ਇਸ ਕਾਰਨ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪਿਆ।

 

 

ਸੰਗਰੂਰ ’ਚ, ਪੰਜ ਸਕੂਲਾਂ ’ਚ ਪਰਚੇ ਦਾ ਪਹਿਲਾ ਪੰਨਾ ਗ਼ਾਇਬ ਸੀ। ਉਂਝ ਇਹ ਸਮੱਸਿਆ ਬਾਅਦ ਵਿੱਚ ਸੁਲਝਾ ਲਈ ਗਈ ਸੀ। ਜ਼ਿਲ੍ਹਾ ਪ੍ਰੀਖਿਆ ਨਿਯੰਤ੍ਰਕ ਪਰਮਜੀਤ ਸਿੰਘ ਹੁਰਾਂ ਦੱਸਿਆ ਕਿ ਵਿਦਿਆਰਥੀਆਂ ਨੇ ਆਪਣੇ ਰੋਲ ਨੰਬਰ ਅਗਲੇ ਪੰਨੇ ਉੱਤੇ ਲਿਖੇ ਤੇ ਇੰਝ ਆਪਣੀ ਪ੍ਰੀਖਿਆ ਮੁਕੰਮਲ ਕੀਤੀ।

 

 

ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਇਹੋ ਸਮੱਸਿਆ ਸਾਹਮਣੇ ਆਈ ਪਰ ਮੌਕੇ ਉੱਤੇ ਹੀ ਉਸ ਦਾ ਹੱਲ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Science Question Paper misprinted 8th class students disappointed