ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੱਡੂਮਾਜਰਾ `ਚ ਸਕੂਟਰ ਤਿਲਕਣ ਨਾਲ ਬਿਨਾ-ਹੈਲਮਟ ਚਾਲਕ ਦੀ ਮੌਤ

ਡੱਡੂਮਾਜਰਾ `ਚ ਸਕੂਟਰ ਤਿਲਕਣ ਨਾਲ ਬਿਨਾ-ਹੈਲਮਟ ਚਾਲਕ ਦੀ ਮੌਤ

ਅੱਜ ਇੱਕ ਹੌਂਡਾ ਐਕਟਿਵਾ ਸਕੂਟਰ ਦੇ ਤਿਲਕ ਜਾਣ ਕਾਰਨ 29 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਡੱਡੂਮਾਜਰਾ `ਚ ਵਾਪਰਿਆ। ਮਾਰੇ ਗਏ ਵਿਅਕਤੀ ਦੀ ਸ਼ਨਾਖ਼ਤ ਰੋਹਿਤ ਵਜੋਂ ਹੋਈ ਹੈ। ਉਸ ਨੇ ਹੈਲਮਟ ਨਹੀਂ ਪਾਈ ਹੋਈ ਸੀ।


ਮਿਲੀ ਜਾਣਕਾਰੀ ਅਨੁਸਾਰ ਰੋਹਿਤ ਸਥਾਨਕ ਬਾਜ਼ਾਰ ਜਾ ਰਿਹਾ ਸੀ, ਜਦੋਂ ਉਸ ਨਾਲ ਇਹ ਹਾਦਸਾ ਵਾਪਰ ਗਿਆ। ਚਸ਼ਮਦੀਦ ਗਵਾਹਾਂ ਅਨੁਸਾਰ ਰੋਹਿਤ ਦੇ ਸਿਰ `ਤੇ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਜਾਨ ਗਈ।


ਰੋਹਿਤ ਨੁੰ ਸੈਕਟਰ 16 ਦੇ ਸਰਕਾਰੀ ਹਸਪਤਾਲ ਲਿਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇਹ ਵੀਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਜਾਵੇਗੀ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Scooter skids helmetless driver dies