ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀਆਂ ਨੂੰ ਫੜਨ ਲਈ ਪਠਾਨਕੋਟ ਪੁਲਿਸ ਤੇ ਕਮਾਂਡੋਜ਼ ਦੀ ਤਲਾਸ਼ੀ ਮੁਹਿੰਮ

ਅੱਤਵਾਦੀਆਂ ਨੂੰ ਫੜਨ ਲਈ ਪਠਾਨਕੋਟ ਪੁਲਿਸ ਤੇ ਕਮਾਂਡੋਜ਼ ਦੀ ਤਲਾਸ਼ੀ ਮੁਹਿੰਮ

ਸੁਰੱਖਿਆ ਬਲਾਂ ਨੇ ਅੱਜ ਪਠਾਨਕੋਟ ਜ਼ਿਲ੍ਹੇ ਨੂੰ ਅੱਜ ਅਚਾਨਕ ਘੇਰਾ ਪਾ ਕੇ ਪਿੰਡਾਂ ਤੇ ਦੂਰ–ਦੁਰਾਡੇ ਦੇ ਇਲਾਕਿਆਂ ’ਚ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਹਰੇਕ ਘਰ ਦੀ ਬਹੁਤ ਬਾਰੀਕੀ ਨਾਲ ਤਲਾਸ਼ੀ ਲਈ ਗਈ। ਦਰਅਸਲ, ਅੱਜ–ਕੱਲ੍ਹ ਸਰਹੱਦੀ ਇਲਾਕੇ ’ਚ ਸਵੇਰ ਤੇ ਸ਼ਾਮ ਸਮੇਂ ਕਾਫ਼ੀ ਸੰਘਣੀ ਧੁੰਦ ਛਾਈ ਰਹਿੰਦੀ ਹੈ ਤੇ ਕਈ ਵਾਰ ਤਾਂ ਦਿਨ ਵੇਲੇ ਵੀ ਕੋਹਰਾ ਛਾਇਆ ਰਹਿੰਦਾ ਹੈ। ਅਜਿਹੇ ਵੇਲੇ ਦਾ ਲਾਭ ਉਠਾ ਕੇ ਜੰਮੂ–ਕਸ਼ਮੀਰ ਦੇ ਬਮਿਆਲ ਸੈਕਟਰ ਤੋਂ ਪਾਕਿਸਤਾਨੀ ਅੱਤਵਾਦੀ ਤੇ ਘੁਸਪੈਠੀਏ ਕਿਸੇ ਵੀ ਸਮੇਂ ਭਾਰਤੀ ਇਲਾਕੇ ’ਚ ਘੁਸਪੈਠ ਕਰ ਸਕਦੇ ਹਨ।

 

 

ਇਸੇ ਵਿਚਾਰ ਦੇ ਮੱਦੇਨਜ਼ਰ ਅੱਜ ਪਠਾਨਕੋਟ ਪੁਲਿਸ ਤੇ ਕਮਾਂਡੋਜ਼ ਵੱਲੋਂ ਵੱਡੇ ਪੱਧਰ ’ਤੇ ਇਸ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵਿੱਢੀ ਗਈ। ਅੱਜ ਦੀ ਇਸ ਮੁਹਿੰਮ ਵਿੱਚ ਇੱਕ SP, ਤਿੰਨ DSP, 25 ਇੰਸਪੈਕਟਰ, QRT/ਮੋਬਾਇਲ ਐਲੀਮੈਂਟਸ, SWAT ਟੀਮਾਂ, ਘਾਤਕ ਟੀਮ ਦੇ ਮੈਂਬਰ ਟਰੱਕਾਂ ਤੇ ਟਰੈਕਟਰਾਂ ’ਤੇ ਸਵਾਰ ਹੋ ਕੇ ਸ਼ਾਮਲ ਹੋਏ।

 

 

ਕੁੱਲ 400 ਜਵਾਨਾਂ ਨੇ ਇਸ ਮੁਹਿੰਮ ਵਿੱਚ ਹਿੱਸਾ ਲਿਆ; ਜਿਨ੍ਹਾਂ ਵਿੱਚੋਂ 50 ਲੇਡੀ ਪੁਲਿਸ ਅਧਿਕਾਰੀ ਸਨ। ਅੱਜ ਦੀ ਇਹ ਤਲਾਸ਼ੀ ਮੁਹਿੰਮ ਵੱਡੇ ਤੜਕੇ ਮੂੰਹ–ਹਨੇਰੇ ਹੀ ਸ਼ੁਰੂ ਕਰ ਦਿੱਤੀ ਗਈ। ਵਧੇਰੇ ਧਿਆਨ ਜੰਮੂ–ਕਸ਼ਮੀਰ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਤੇ ਭਾਰਤ–ਪਾਕਿਸਤਾਨ ਸਰਹੱਦ ਨੇੜੇ ਮੌਜੂਦ ਪਿੰਡਾਂ ਉੱਤੇ ਕੇਂਦ੍ਰਿਤ ਕੀਤਾ ਗਿਆ।

ਅੱਤਵਾਦੀਆਂ ਨੂੰ ਫੜਨ ਲਈ ਪਠਾਨਕੋਟ ਪੁਲਿਸ ਤੇ ਕਮਾਂਡੋਜ਼ ਦੀ ਤਲਾਸ਼ੀ ਮੁਹਿੰਮ

 

ਸਰਦੀਆਂ ਦੇ ਮੌਸਮ ਦੌਰਾਨ ਬਹੁਤ ਸਾਰੇ ਚਰਵਾਹਿਆਂ/ਆਜੜੀਆਂ ਦੇ ਝੁੰਡ (ਜਿਹੜੇ ਬਾਕਰਵਾਲ ਅਖਵਾਉਂਦੇ ਹਨ) ਰਾਵੀ ਦਰਿਆ ਦੇ ਕੰਢਿਆਂ ਲਾਗੇ ਸੈਟਲ ਹੋ ਜਾਂਦੇ ਹਨ। ਉਨ੍ਹਾਂ ਦੀਆਂ ਝੁੱਗੀਆਂ ਦੀ ਵੀ ਤਲਾਸ਼ੀ ਲਈ ਗਈ। ਰਣਜੀਤ ਸਾਗਰ ਬੰਨ੍ਹ ਦੇ ਖ਼ਾਲੀ ਪਏ ਸਰਵਿਸ ਕੁਆਰਟਰਜ਼ ਦੀ ਚੈਕਿੰਗ ਵੀ ਕੀਤੀ ਗਈ।

 

 

ਅਧਿਕਾਰੀਆਂ ਮੁਤਾਬਕ ਇਹ ਤਲਾਸ਼ੀ ਮੁਹਿੰਮ ਹਾਲੇ ਕੁਝ ਦਿਨ ਹੋਰ ਜਾਰੀ ਰਹਿ ਸਕਦੀ ਹੈ। ਇੱਥੇ ਵਰਨਣਯੋਗ ਹੈ ਕਿ ਕੌਮਾਂਤਰੀ ਸਰਹੱਦ ’ਤੇ ਭਾਵੇਂ ਕੰਡਿਆਲ਼ੀ ਵਾੜ ਲਾਈ ਗਈ ਹੈ ਪਰ ਰਾਵੀ ਦਰਿਆ ਤੇ ਕੁਝ ਭੂਗੋਲਕ ਕਾਰਨਾਂ ਕਰਕੇ ਹਰ ਥਾਂ ’ਤੇ ਇਹ ਵਾੜ ਨਹੀਂ ਲੱਗ ਸਕਦੀ। ਇਨ੍ਹਾਂ ਥਾਵਾਂ ਤੋਂ ਕਿਸੇ ਵੀ ਵੇਲੇ ਅੱਤਵਾਦੀਆਂ ਦੀ ਘੁਸਪੈਠ ਹੋ ਸਕਦੀ ਹੈ।

ਅੱਤਵਾਦੀਆਂ ਨੂੰ ਫੜਨ ਲਈ ਪਠਾਨਕੋਟ ਪੁਲਿਸ ਤੇ ਕਮਾਂਡੋਜ਼ ਦੀ ਤਲਾਸ਼ੀ ਮੁਹਿੰਮ

 

ਸੁਰੱਖਿਆ ਬਲਾਂ ਦੀ ਟੀਮ ਦੀ ਅਗਵਾਈ ਕਰ ਰਹੇ SP ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਤਰਨਾਹ ਗੈਪ ਲਾਗਲੇ ਢੀਂਡਾ, ਤਰਨਾਹ ਗੈਪ ਲਾਗਲੇ ਸਿੰਬਲ ਸੁਘੋਲ, ਜਲਾਲੀਆ ਨਦੀ ਲਾਗਲੇ ਕਾਂਸੀ ਬਰਵਾਨ, ਸ਼ਾਂਗਰਵਾਨ ਨਦੀ ਲਾਗਲੇ ਖ਼ੁਦਾਈਪੁਰ ਅਤੇ ਪਹਾੜੀਪੁਰ ਊਝ ਨਦੀ ਲਾਗਲੇ ਬਰਮਾਲ ਜੱਟਾਂ ਦੇ ਇਲਾਕਿਆਂ ਦੀ ਤਲਾਸ਼ੀ ਲਈ ਗਈ।

 

 

ਉਨ੍ਹਾਂ ਦੱਸਿਆ ਕਿ ਧਾਰ ਬਲਾਕ ਦੇ ਇਲਾਕਿਆਂ ਨਾਲ ਜੰਮੂ–ਕਸ਼ਮੀਰ ਦੀ ਸਰਹੱਦ ਵੀ ਲੱਗਦੀ ਹੈ; ਇਸ ਲਈ ਉਨ੍ਹਾਂ ਥਾਵਾਂ ਤੋਂ ਵੀ ਘੁਸਪੈਠ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ 31 ਦਸੰਬਰ, 2015 ਨੂੰ ਪਠਾਨਕੋਟ ਸਥਿਤ ਏਅਰ ਫ਼ੋਰਸ ਸਟੇਸ਼ਨ ਉੱਤੇ ਹੋਏ ਹਮਲੇ ਤੋਂ ਬਾਅਦ ਹੁਣ ਵਧੇਰੇ ਚੌਕਸੀ ਰੱਖੀ ਜਾ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Search Operation of Pathankot Police and Commandos to arrest Extremists