ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੋਦਰ 'ਤੇ ਆਧਾਰਿਤ ਦੂਜੀ ਆਲਮੀ ਕਾਨਫਰੰਸ ਦਾ ਰਾਣਾ ਕੇਪੀ ਸਿੰਘ ਵਲੋਂ ਉਦਘਾਟਨ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਸ਼ਨਿੱਚਰਵਾਰ ਨੂੰ ਸਥਾਨਕ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿਖੇ ਜਲੋਦਰ (ਅਸਾਈਟਸ) ਤੇ ਅਧਾਰਿਤ ਦੂਜੀ ਕੌਮਾਂਤਰੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੀ.ਜੀ.ਆਈ. ਨਾ ਸਿਰਫ ਪੰਜਾਬ ਸਗੋਂ ਗੁਆਂਢੀ ਸੂਬਿਆਂ ਲਈ ਵੀ ਵਰਦਾਨ ਸਾਬਤ ਹੋਇਆ ਹੈ।

 

ਪੀ.ਜੀ.ਆਈ. ਦੇ ਹੈਪਟੋਲਜੀ ਵਿਭਾਗ ਵੱਲੋਂ ਕਰਵਾਈ ਇਸ ਕਾਨਫਰੰਸ ਦੀ ਸ਼ੁਰੂਆਤ ਮੌਕੇ ਰਾਣਾ ਕੇ.ਪੀ. ਨੇ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਦੂਰਅੰਦੇਸ਼ੀ ਸਦਕਾ ਉੱਚ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲਾ ਇਹ ਹਸਪਤਾਲ ਇੱਥੇ ਸਥਾਪਤ ਕੀਤਾ ਗਿਆ ਸੀ ਜਿਸਦਾ ਲਾਭ ਪੰਜਾਬ ਦੇ ਨਾਲ-ਨਾਲ ਨੇੜਲੇ ਸੂਬਿਆਂ ਨੂੰ ਵੀ ਹੋ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਕਾਨਫਰੰਸ ਜਿਗਰ ਨਾਲ ਸਬੰਧਤ ਗੁੰਝਲਦਾਰ ਬਿਮਾਰੀਆਂ ਦੇ ਨਵੇਂ ਤੇ ਸੁਖਾਲੇ ਇਲਾਜ ਲੱਭਣ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।

 

ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਜਿਗਰ ਦੀਆਂ ਬਿਮਾਰੀਆਂ ਅੱਜ-ਕੱਲ• ਆਮ ਹੁੰਦੀਆਂ ਜਾ ਰਹੀਆਂ ਹਨ ਅਤੇ ਲਿਵਰ ਸਾਇਰੋਸਿਸ ਚਿੰਤਾ ਦੇ ਇੱਕ ਵੱਡੇ ਕਾਰਨ ਵਜੋਂ ਉੱਭÎਰਿਆ ਹੈ। ਸਾਇਰੋਸਿਸ, ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਵੱਧ ਅਤੇ ਲੰਮਾ ਸਮਾਂ ਵਰਤੋਂ ਕਰਨ ਪਿੱਛੋਂ, ਹੈਪਾਟਾਈਟਸ-ਬੀ ਅਤੇ ਹੈਪਾਟਾਈਟਸ-ਸੀ ਦੀ ਆਖ਼ਰੀ ਸਥਿਤੀ ਹੁੰਦੀ ਹੈ।

 

ਸ੍ਰੀ ਕੇਪੀ ਨੇ ਕਿਹਾ ਇਹ ਦੇਖਣ ਵਿੱਚ ਆਇਆ ਹੈ ਕਿ ਇਨ੍ਹਾਂ ਦਿਨਾਂ ਵਿੱਚ ਪੀ.ਜੀ.ਆਈ.ਐਮ.ਈ.ਆਰ ਵਿਖੇ ਕੰਮ ਦਾ ਬੋਝ ਬਹੁਤ ਵੱਧ ਹੈ ਅਤੇ ਅਦਾਰੇ ਦੇ ਡਾਕਟਰ ਆਪਣੇ ਨਿਰਧਾਰਤ ਸਮੇਂ ਤੋਂ ਜ਼ਿਆਦਾ ਕੰਮ ਕਰ ਰਹੇ ਹਨ। ਉਹ 24 ਘੰਟੇ ਮਰੀਜ਼ਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੰਮ ਦੇ ਇਸ ਵਾਧੂ ਬੋਝ ਨੂੰ ਘਟਾਉਣ ਲਈ ਇਹ ਸਮੇਂ ਦੀ ਮੰਗ ਹੈ ਕਿ ਨੇੜਲੇ ਖੇਤਰਾਂ ਵਿੱਚ ਸਿਹਤ ਸਹੂਲਤਾਂ ਨੂੰ ਹੋਰ  ਮਜ਼ਬੂਤ ਕੀਤਾ ਜਾਵੇ ਤਾਂ ਜੋ ਪੀ.ਜੀ.ਆਈ. ਦੇ ਡਾਕਟਰ ਗੰਭੀਰ ਬਿਮਾਰੀਆਂ ਨਾਲ ਨਜਿੱਠਣ ਲਈ ਜ਼ਿਆਦਾ ਸਮਾਂ ਜੁਟਾ ਸਕਣ।

 

ਉਨ੍ਹਾਂ ਅੱਗੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੇਸ਼ ਦੇ ਇਸ ਖਿੱਤੇ ਨੂੰ ਅਤਿ ਆਧੁਨਿਕ ਟਾਟਾ ਕੈਂਸਰ ਸੈਂਟਰ ਦੇ ਕੇ ਬੜੀ ਹੀ ਦਿਆਲਤਾ ਦਾ ਕੰਮ ਕੀਤਾ ਹੈ। ਇਹ ਆਧੁਨਿਕ ਸੈਂਟਰ ਬਹੁਤ ਜਲਦ ਕਾਰਜਸ਼ੀਲ ਹੋ ਜਾਵੇਗਾ ਅਤੇ ਜਿਸ ਨਾਲ ਪੀਜੀਆਈਐਮਈਆਰ ਦੇ ਕੈਂਸਰ ਵਿਭਾਗ 'ਤੇ ਪੈ ਰਿਹਾ ਵਾਧੂ ਬੋਝ ਘਟੇਗਾ।

 

ਸਾਰੰਗਪੁਰ ਵਿਖੇ ਸਥਾਪਤ ਹੋਣ ਵਾਲੇ ਪੀ.ਜੀ.ਆਈ. ਦੇ ਓਪੀਡੀ ਸੈਂਟਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸਦੀ ਸ਼ੁਰੂਆਤ ਨਾਲ ਸੂਬੇ ਦੇ ਲੋਕਾਂ ਨੂੰ ਭਾਰੀ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ  ਪੰਜਾਬ ਦੇ ਰਾਜਪਾਲ ਨਾਲ ਹੋਈਆਂ ਮੀਟਿੰਗਾਂ  ਦੌਰਾਨ ਉਨ੍ਹਾਂ ਹਮੇਸ਼ਾ ਹੀ ਪੀ.ਜੀ.ਆਈ. ਨੂੰ ਸਸਤੇ ਭਾਅ ਵਿੱਚ ਜ਼ਮੀਨ ਮੁਹੱਈਆ ਕਰਵਾਉਣ ਦੀ ਮੰਗ ਰੱਖੀ ਹੈ।

 

ਕਾਨਫਰੰਸ ਦੇ ਸਕੱਤਰ ਪ੍ਰੋ.ਵਿਰੇਂਦਰ ਸਿੰਘ ਦੀ ਪਿੱਠ ਥਾਪੜਦਿਆਂ ਸ੍ਰੀ ਕੇ.ਪੀ ਨੇ ਕਿਹਾ ਕਿ ਪ੍ਰੋ ਵਿਰੇਂਦਰ ਸਿੰਘ ਨੇ ਪਹਿਲੀ ਵਾਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਵਿਆਪਕ ਸਰਵੇਖਣਾਂ ਰਾਹੀਂ ਹੈਪਾਟਾਈਟਸ ਅਤੇ ਸਾਇਰੋਸਿਸ ਦੇ ਫੈਲਣ ਸਬੰਧੀ ਜਾਗਰੂਕਤਾ ਪ੍ਰਦਾਨ ਕਰਵਾਈ ਹੈ। ਉਨ੍ਹਾਂ ਨੇ ਬਹੁਤ ਸਾਰੇ ਪੀਸੀਐਮ ਡਾਕਟਰਾਂ ਨੂੰ ਸੂਬੇ ਭਰ ਦੇ ਕੈਦੀਆਂ ਅਤੇ ਮਰੀਜ਼ਾਂ ਦੇ ਇਲਾਜ ਸਬੰਧੀ ਵੀ  ਸਿੱਖਿਅਤ ਕੀਤਾ ਹੈ। ਉਨ੍ਹਾਂ ਨੇ ਸਾਇਰੋਸਿਸ ਦੇ ਮਰੀਜਾਂ ਦੇ ਸਖ਼ਤ ਇਲਾਜ ਅਤੇ ਵਿਆਪਕ ਸਰਵੇਖਣ ਹਿੱਤ ਹਰ ਕਿਸਮ ਦੀ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਭਰੋਸਾ ਦਿੱਤਾ ਹੈ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Second International Conference inaugurated by punjab speaker rana kp singh