ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਸਰਕਾਰ ਇਸ ਦਿਨ ਸ਼ੁਰੂ ਕਰੇਗੀ ਕਰਜ਼ਮਾਫ਼ੀ ਦਾ ਦੂਜਾ ਪੜਾਅ

ਕੈਪਟਨ ਸਰਕਾਰ ਇਸ ਦਿਨ ਸ਼ੁਰੂ ਕਰੇਗੀ ਕਰਜ਼ਮਾਫ਼ੀ ਦਾ ਦੂਜਾ ਪੜਾਅ

ਪੰਜਾਬ ਦੀ ਕੈਪਟਨ ਸਰਕਾਰ ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਕਰਜ਼ਮਾਫ਼ੀ ਕਰਕੇ ਰਾਹਤ ਦੇਣ ਵਾਲੀ ਹੈ।  2 ਅਕਤੂਬਰ ਨੂੰ ਗਾਂਧੀ ਜੈਯੰਤੀ ਦੇ ਮੌਕੇ ਉੱਤੇ ਮੁੱਖਮੰਤਰੀ ਖੁਦ ਕਰਜ਼ਮਾਫ਼ੀ ਦੇ ਦੂਜੇ ਪਰਾਅ ਦੀ ਘੋਸ਼ਣਾ ਕਰਨਗੇ। 

 

2  ਅਕਤੂਬਰ ਨੂੰ ਮੁੱਖਮੰਤਰੀ ਮਾਨਸਾ ਵਿਖੇ ਇੱਕ ਸਮਾਗਮ ਵਿੱਚ ਹਿੱਸਾ ਲੈਣਗੇ. ਜਿੱਥੇ ਉਹ ਕਰਜ਼ਮਾਫੀ ਦੇ ਦੂਜੇ ਪੜਾਅ ਦਾ ਰਸਮੀ ਐਲਾਨ ਵੀ ਕਰਨਗੇ।  ਪੰਜਾਬ ਸਰਕਾਰ 2 ਅਕਤੂਬਰ ਨੂੰ ਪੂਰੇ ਸੂਬੇ ਭਰ ਵਿੱਚ ਪ੍ਰੋਗਰਾਮ ਕਰਨ ਵਾਲੀ ਹੈ. ਸਾਰੇ ਮੰਤਰੀ ਵੱਖਰੇ-ਵੱਖਰੇ ਜਿਲ੍ਹਿਆ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। 

 

ਕਰਜ਼ਮੁਆਫੀ ਦੇ ਅਗਲੇ ਪੜਾਅ ਵਿੱਚ ਛੋਟੇ ਕਿਸਾਨ ਜਿਨ੍ਹਾਂ ਕੋਲ ਢਾਈ ਤੋੋਂ ਪੰਜ ਏਕੜ ਤੱਕ ਦੀ ਜ਼ਮੀਨ ਹੈ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇਗੀ।  ਨਵਜੋਤ ਸਿੰਘ ਸਿੱਧੂ ਆਪ ਆਗੂ ਭਗਵੰਤ ਮਾਨ ਦੀ ਲੋਕਸਭਾ ਸੀਟ ਸੰਗਰੂਰ ਵਿਖੇ ਸਮਾਗਮ ਵਿੱਚ ਹਿੱਸਾ ਲੈਣਗੇ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:second phase of farmers loan wave to start from october 2