ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਗਾੜੀ `ਚ ਸੁਰੱਖਿਆ ਚੌਕਸੀ ਵਧਾਈ

ਬਰਗਾੜੀ `ਚ ਸੁਰੱਖਿਆ ਚੌਕਸੀ ਵਧਾਈ

ਫ਼ਰੀਦਕੋਟ ਪੁਲਿਸ ਨੇ ਬਰਗਾੜੀ ਸ਼ਹਿਰ `ਚ ਸੁਰੱਖਿਆ ਚੌਕਸੀ ਵਧਾ ਦਿੱਤੀ ਹੈ। ਇੱਥੇ ਵਰਨਣਯੋਗ ਹੈ ਕਿ ਬੀਤੀ 1 ਜੂਨ ਤੋਂ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰ ਇੱਥੇ ਰੋਸ ਧਰਨੇ `ਤੇ ਬੇਠ ਕੇ ਸਰਕਾਰ ਤੋਂ ਇਨਸਾਫ਼ ਮੰਗ ਰਹੇ ਹਨ। ਇਹ ਧਰਨਾ ਸਾਲ 2015 ਦੌਰਾਨ ਬਰਗਾੜੀ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੇ ਮੰਤਵ ਨੂੰ ਸੇਧਤ ਹੈ।


ਬਰਗਾੜੀ ਸ਼ਹਿਰ ਦੀ ਸੁਰੱਖਿਆ ਚੌਕਸੀ ਕੱਲ੍ਹ ਐਤਵਾਰ ਨੂੰ ਅੰਮ੍ਰਿਤਸਰ ਜਿ਼ਲ੍ਹੇ `ਚ ਰਾਜਾਸਾਂਸੀ ਲਾਗਲੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ `ਚ ਸ਼ਰਧਾਲੂਆਂ `ਤੇ ਹੋਏ ਦਹਿਸ਼ਤਗਰਦ ਹਮਲੇ ਤੋਂ ਬਾਅਦ ਵਧਾਈ ਗਈ ਹੈ।


ਫ਼ਰੀਦਕੋਟ ਦੇ ਐੱਸਐੱਸਪੀ ਰਾਜ ਬਚਲ ਸਿੰਘ ਸੰਧੂ ਨੇ ਦੱਸਿਆ ਕਿ ਬਰਗਾੜੀ `ਚ ਕਾਫ਼ੀ ਗਿਣਤੀ `ਚ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਸ਼ਹਿਰ ਅੰਦਰ ਤੇ ਇੱਥੋਂ ਬਾਹਰ ਜਾਣ ਦੇ ਸਾਰੇ ਰਸਤਿਆਂ `ਤੇ ਨਾਕੇਬੰਦੀ ਕੀਤੀ ਗਈ ਹੈ।


ਪੁਲਿਸ ਸੂਤਰਾਂ ਨੇ ਦੱਸਿਆ ਕਿ ਬਰਗਾੜੀ ਇਨਸਾਫ਼ ਮੋਰਚਾ ਤੇ ਬਰਗਾੜੀ ਕਸਬੇ `ਚ 60 ਵਿਸ਼ੇਸ਼ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। 


ਫ਼ਰੀਦਕੋਟ ਜਿ਼ਲ੍ਹੇ `ਚ ਪੰਜ ਨਿਰੰਕਾਰੀ ਭਵਨ ਹਨ; ਉਨ੍ਹਾਂ ਦੀ ਸੁਰੱਖਿਆ ਦਾ ਖ਼ਾਸ ਤੌਰ `ਤੇ ਜਾਇਜ਼ਾ ਲਿਆ ਗਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Security beefed up in Bargari