ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਤਾਬਦੀ ਵਰ੍ਹੇ ਮੌਕੇ ਜੱਲ੍ਹਿਆਂਵਾਲਾ ਬਾਗ਼ ’ਚ ਸਖ਼ਤ ਸੁਰੱਖਿਆ ਚੌਕਸੀ

ਜੱਲ੍ਹਿਆਂਵਾਲਾ ਬਾਗ਼ 'ਚ ਸਖ਼ਤ ਸੁਰੱਖਿਆ ਚੌਕਸੀ

ਤਸਵੀਰਾਂ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼

 

ਭਲਕੇ ਜੱਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੇ ਸ਼ਹੀਦਾਂ ਦੀ ਬਰਸੀ ਦਾ ਸ਼ਤਾਬਦੀ ਵਰ੍ਹਾ ਹੈ। 100 ਵਰ੍ਹੇ ਪਹਿਲਾਂ ਅੰਗਰੇਜ਼ ਹਾਕਮਾਂ ਦੀਆਂ ਗੋਲੀਆਂ ਨੇ ਹਜ਼ਾਰਾਂ ਨਿਰਦੋਸ਼ ਲੋਕਾਂ ਦੀ ਜਾਨ ਲੈ ਲਈ ਸੀ। ਜਨਰਲ ਡਾਇਰ ਨੇ ਉਦੋਂ ਤੱਕ ਗੋਲੀਆਂ ਚਲਵਾਈਆਂ ਸਨ, ਜਦੋਂ ਤੱਕ ਕਿ ਉਸ ਦਾ ਅਸਲਾ ਖ਼ਤਮ ਨਹੀਂ ਹੋ ਗਿਆ ਸੀ।

 

 

ਅੱਜ ਤੇ ਕੱਲ੍ਹ ਜੱਲ੍ਹਿਆਂਵਾਲਾ ਬਾਗ਼ ਵਿੱਚ ਬਹੁਤ ਸਾਰੇ ਸਮਾਰੋਹ ਹੋਣ ਜਾ ਰਹੇ ਹਨ। ਇੱਥੇ ਬਹੁਤ ਸਾਰੀਆਂ ਅਹਿਮ ਸ਼ਖ਼ਸੀਅਤਾਂ ਵੀ ਪੁੱਜ ਰਹੀਆਂ ਹਨ। ਇਸੇ ਲਈ ਅੱਜ ਜੱਲ੍ਹਿਆਂਵਾਲਾ ਬਾਗ਼ ਵਿੱਚ ਖ਼ਾਸ ਤੌਰ ਉੱਤੇ ਸੁਰੱਖਿਆ ਦਸਤੇ ਬਹੁਤ ਸਰਗਰਮ ਵਿਖਾਈ ਦਿੱਤੇ। ਬਹੁਤ ਸਖ਼ਤ ਸੁਰੱਖਿਆ ਚੌਕਸੀ ਦੇ ਇੰਤਜ਼ਾਮ ਕੀਤੇ ਗਏ ਸਨ।

 

 

ਸੁਰੱਖਿਆ ਦਸਤਿਆਂ ਨੇ ਤਲਾਸ਼ੀ ਮੁਹਿੰਮ ਵਿੱਢੀ। ਕਿਸੇ ਵੀ ਵਿਅਕਤੀ ਨੂੰ ਬਿਨਾ ਤਲਾਸ਼ੀ ਦਿੱਤਿਆਂ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਸੂਹੀਆ ਕੁੱਤਿਆਂ ਦੀ ਵੀ ਮਦਦ ਲਈ ਜਾ ਰਹੀ ਸੀ। ਇਸ ਕਾਰਨ ਭਾਵੇਂ ਆਮ ਜਨਤਾ ਨੂੰ ਕੁਝ ਪਰੇਸ਼ਾਨੀਆਂ ਵੀ ਆਈਆਂ ਪਰ ਅਜਿਹਾ ਕਰਨਾ ਸੁਰੱਖਿਆ ਕਾਰਨਾਂ ਕਰ ਕੇ ਜ਼ਰੂਰੀ ਦੱਸਿਆ ਗਿਆ ਤੇ ਇਹ ਪ੍ਰਕਿਰਿਆ ਜਾਰੀ ਰੱਖੀ ਗਈ।

ਜੱਲ੍ਹਿਆਂਵਾਲਾ ਬਾਗ਼ 'ਚ ਸਖ਼ਤ ਸੁਰੱਖਿਆ ਚੌਕਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Security measures in Jallianwala Bagh on Centenary