ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਰੱਖਿਆ ਮੁਲਾਜ਼ਮਾਂ ਨੇ ਖੇਡ ਮੰਤਰੀ ਨੂੰ CM ਕੈਪਟਨ ਦੀ ਕਾਰ ’ਚ ਬੈਠਣੋਂ ਰੋਕਿਆ

ਜਲਾਲਾਬਾਦ ਦੇ ਪਿੰਡ ਮੋਹਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈਲੀਕਾਪਟਰ ਉਤਾਰਨ ਲਈ ਹੈਲੀਪੈਡ ਬਣਾਇਆ ਗਿਆ ਸੀ। ਜਿਵੇਂ ਹੀ ਕੈਪਟਨ ਮੋਹਲਾ ਪਹੁੰਚੇ ਤਾਂ ਉਨ੍ਹਾਂ ਦੀ ਸਰਕਾਰੀ ਕਾਰ ਉਥੇ ਪਹੁੰਚ ਗਈ। ਜਦੋਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਾਰ ਚ ਬੈਠਣਾ ਸ਼ੁਰੂ ਕੀਤਾ ਤਾਂ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਕਾਰ ਚ ਬੈਠਣ ਤੋਂ ਇਨਕਾਰ ਕਰ ਦਿੱਤਾ।

 

ਸੁਰੱਖਿਆ ਮੁਲਾਜ਼ਮ ਨੇ ਰਾਣਾ ਸੋਢੀ ਨੂੰ ਕਿਹਾ ਕਿ ਉਹ ਆਪਣੀ ਕਾਰ ਰਾਹੀਂ ਜਲਾਲਾਬਾਦ ਪਹੁੰਚਣ। ਸੁਰੱਖਿਆ ਮੁਲਾਜ਼ਮ ਦੇ ਇੰਨੀ ਗੱਲ ਕਹਿਣ ਤੇ ਸੋਢੀ ਦੀ ਉਕਤ ਮੁਲਾਜ਼ਮ ਨਾਲ ਬਹਿਸ ਹੋ ਗਈ। ਜਿਸ ਤੋਂ ਬਾਅਦ ਸੋਢੀ ਤੇ ਰਾਜਾ ਵੜਿੰਗ ਆਪਣੀ ਕਾਰ ਚ ਬੈਠ ਕੇ ਜਲਾਲਾਬਾਦ ਪਹੁੰਚੇ। ਮੁੱਖ ਮੰਤਰੀ ਕੈਪਟਨ ਬੁੱਧਵਾਰ ਨੂੰ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਂਵਲਾ ਦੀ ਚੋਣ ਪ੍ਰਚਾਰ ਲਈ ਜਲਾਲਾਬਾਦ ਪਹੁੰਚੇ ਸਨ।

 

ਜਲਾਲਾਬਾਦ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬਜ਼ੀ ਮੰਡੀ ਚੌਕ ਅਤੇ ਸ਼ਹੀਦ ਊਧਮ ਸਿੰਘ ਚੌਕ ਵਿਖੇ ਕਾਂਗਰਸੀ ਉਮੀਦਵਾਰ ਰਮਿੰਦਰ ਆਂਵਲਾ ਲਈ ਪ੍ਰੋਗਰਾਮ ਕੀਤਾ। ਜਿਥੇ ਕੈਪਟਨ ਨੇ ਲੋਕਾਂ ਨੂੰ ਸੰਬੋਧਿਤ ਕਰਨਾ ਸੀ। ਕੈਪਟਨ ਸਬਜ਼ੀ ਮੰਡੀ ਚੌਕ 'ਤੇ ਨਹੀਂ ਰੁਕੇ ਤੇ ਸਿੱਧੇ ਤੌਰ 'ਤੇ ਸ਼ਹੀਦ ਊਧਮ ਸਿੰਘ ਚੌਕ ਪਹੁੰਚੇ। ਉਨ੍ਹਾਂ ਜਲਾਲਾਬਾਦ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਂਵਲਾ ਨੂੰ ਵੋਟ ਪਾਉਣ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Security personnel prevented Sports Minister from sitting in CM Captain s car