ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਬੋਹਰ ਰੈਲੀ `ਚ ਗਰਜੇ ਵੱਡੇ ਬਾਦਲ, ਕਿਹਾ ਕੈਪਟਨ ਸਾਡੇ `ਤੇ ਕੇਸ ਚਲਾ ਕੇ ਵਿਖਾਉਣ

ਅਬੋਹਰ ਰੈਲੀ `ਚ ਗਰਜੇ ਵੱਡੇ ਬਾਦਲ, ਕਿਹਾ ਕੈਪਟਨ ਸਾਡੇ `ਤੇ ਕੇਸ ਚਲਾ ਕੇ ਵਿਖਾਉਣ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਹੈ ਕਿ - ‘ਜੇ ਤੁਹਾਡੇ `ਚ ਹਿੰਮਤ ਹੈ ਅਤੇ ਬੇਅਦਬੀ ਕਾਂਡ ਵਿੱਚ ਸਾਡੇ `ਤੇ ਲਾਇਆ ਇੱਕ ਵੀ ਦੋਸ਼ ਜੇ ਸਹੀ ਹੈ, ਤਾਂ ਸਾਡੇ ਵਿਰੁੱਧ ਕਿਸੇ ਅਦਾਲਤ `ਚ ਕੋਈ ਕੇਸ ਚਲਾ ਕੇ ਵਿਖਾਓ। ਜੇ ਤੁਹਾਡੇ `ਚ ਕੋਈ ਨੈਤਿਕ ਤੇ ਸਿਆਸੀ ਜੇਰਾ ਹੈ, ਤਾਂ ਤੁਹਾਡੇ ਕੋਲ ਸਾਡੇ ਵਿਰੁੱਧ ਇਕੱਠੇ ਹੋਏ ਜਿੰਨੇ ਵੀ ਸਬੁਤ ਹਨ, ਉਨ੍ਹਾਂ ਦੇ ਆਧਾਰ `ਤੇ ਸਾਡੇ ਵਿਰੁੱਧ ਅਦਾਲਤ `ਚ ਮੁਕੱਦਮਾ ਚਲਾ ਕੇ ਵਿਖਾਓ।`


ਸ੍ਰੀ ਬਾਦਲ ਅੱਜ ਅਬੋਹਰ `ਚ ਆਪਣੀ ਭਾਈਵਾਲ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਰੱਖੀ ਇੱਕ ਰੈਲੀ ਨੂੰ ਸੰਬੋਧਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦਰਅਸਲ, ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਆਪਣੇ ਫੋਕੇ ਵਾਅਦੇ ਪੂਰੇ ਨਾ ਕਰ ਸਕੇ; ਇਸੇ ਲਈ ਉਹ ਹੁਣ ਆਪਣੀਆਂ ਕਮੀਆਂ ਤੇ ਨਾਕਾਮੀਆਂ ਨੂੰ ਲੁਕਾਉਣ ਅਤੇ ਆਮ ਜਨਤਾ ਦਾ ਧਿਆਨ ਲਾਂਭੇ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ `ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਮੌਜੁਦਾ ਮੁੱਖ ਮੰਤਰੀ ਹੁਣ ਬਦਲਾਖੋਰੀ ਵਾਲੀ ਤਬਾਹਕੁੰਨ ਸਿਆਸਤ `ਤੇ ਉੱਤਰ ਆਏ ਹਨ; ਜਦ ਕਿ ਉਨ੍ਹਾਂ ਦੀ ਸਰਕਾਰ ਹਰ ਮੋਰਚੇ `ਤੇ ਨਾਕਾਮ ਰਹੀ ਹੈ। ਉਹ ਨਾ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਸਕੀ, ਨਾ ਹੀ ਨਸਿ਼ਆਂ ਦੇ ਸਮੱਗਲਰਾਂ ਦਾ ਖ਼ਾਤਮਾ ਕਰ ਸਕੀ, ਨਾ ਹੀ ਨੌਕਰੀਆਂ ਦੇ ਸਕੀ ਤੇ ਨਾ ਹੀ ਬੁਢਾਪਾ ਪੈਨਸ਼ਨਾਂ `ਚ ਕੋਈ ਵਾਧਾ ਕਰ ਸਕੀ।

 

 

 


ਸ੍ਰੀ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਉਨ੍ਹਾਂ ਲਈ ਆਪਣੀਆਂ ਜਾਨਾਂ ਤੋਂ ਕਿਤੇ ਜਿ਼ਆਦਾ ਕੀਮਤੀ ਹੈ। ‘ਅਸੀਂ ਉਸ ਦੀ ਮਾਣ-ਮਰਿਆਦਾ ਲਈ ਕਰੋੜਾਂ ਬਾਦਲਾਂ ਤੇ ਸੁਖਬੀਰ ਬਾਦਲਾਂ ਨੂੰ ਕੁਰਬਾਨ ਕਰ ਸਕਦੇ ਹਾਂ। ਉਹ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਮਰਪਣ ਤੇ ਸਤਿਕਾਰ ਦੀ ਭਾਵਨਾ ਨੂੰ ਕਿਵੇਂ ਸਮਝ ਸਕਦੇ ਹਨ, ਜਿਨ੍ਹਾਂ ਨੇ 1984 `ਚ ਸ੍ਰੀ ਹਰਿਮੰਦਰ ਸਾਹਿਬ `ਤੇ ਟੈਂਕ ਚੜ੍ਹਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਨੂੰ ਨਸ਼ਟ ਕਰ ਕੇ ਰੱਖ ਦਿੱਤਾ ਸੀ।`


ਸਾਲ 2015 `ਚ ਕੋਟਕਪੂਰਾ ਵਿਖੇ ਰੋਸ ਮੁਜ਼ਾਹਰਾਕਾਰੀਆਂ `ਤੇ ਕੀਤੀ ਗੋਲੀਬਾਰੀ ਨੂੰ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ `ਚ ਬਿਲਕੁਲ ਗ਼ੈਰ-ਵਾਜਬ ਕਰਾਰ ਦਿੱਤਾ ਹੈ। ਬੀਤੇ ਵੀਰਵਾਰ ਨੂੰ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਗੋਲੀਕਾਂਡ ਲਈ ਜਿ਼ੰਮੇਵਾਰ ਵਿਅਕਤੀਆਂ ਖਿ਼ਲਾਫ਼ ਕਾਨੂੰਨੀ ਸਿ਼ਕੰਜਾ ਕੱਸਣ ਦੀ ਗੱਲ ਵੀ ਆਖ ਚੁੱਕੇ ਹਨ।   

ਅਬੋਹਰ ਰੈਲੀ `ਚ ਗਰਜੇ ਵੱਡੇ ਬਾਦਲ, ਕਿਹਾ ਕੈਪਟਨ ਸਾਡੇ `ਤੇ ਕੇਸ ਚਲਾ ਕੇ ਵਿਖਾਉਣ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Senior Badal roared at Abohar Dares Captain to prosecute