ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਡੇ ਬਾਦਲ ਗਏ ਜਾਖੜ ਦਾ ਕਿਨੂੰ ਫ਼ਾਰਮ ਵੇਖਣ

ਵੱਡੇ ਬਾਦਲ ਗਏ ਜਾਖੜ ਦਾ ਕਿਨੂੰ ਫ਼ਾਰਮ ਵੇਖਣ

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਬੀਤੇ ਦਿਨੀਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੌਜਗੜ੍ਹ ਸਥਿਤ ਕਿਨੂੰ ਫ਼ਾਰਮ ਵੇਖਣ ਲਈ ਗਏ। ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸ੍ਰੀ ਬਾਦਲ ਦਾ ਸੁਆਗਤ ਉੱਥੇ ਪੰਜਾਬ ਰਾਜ ਕਿਸਾਨ ਤੇ ਫ਼ਾਰਮ ਵਰਕਰਜ਼ ਕਮਿਸ਼ਨ ਦੇ ਚੇਅਰਮੈਨ ਅਜੇ ਵੀਰ ਜਾਖੜ ਨੇ ਕੀਤਾ।

 

 

ਸ੍ਰੀ ਜਾਖੜ ਉੱਘੇ ਕਿਨੂੰ ਉਤਪਾਦਕ ਹਨ। ਸ੍ਰੀ ਬਾਦਲ ਨੇ ਉੱਥੇ ਸ੍ਰੀ ਜਾਖੜ ਨਾਲ ਨਿੰਬੂ ਜਾਤੀ ਦੇ ਫਲਾਂ ਦੀ ਕਾਸ਼ਤ ਬਾਰੇ ਨਿੱਠ ਕੇ ਵਿਚਾਰ–ਵਟਾਂਦਰਾ ਕੀਤਾ। ਉਨ੍ਹਾਂ ਨੇ ਕਿਨੂੰਆਂ ਦੀ ਆਧੁਨਿਕ ਪੈਕੇਜਿੰਗ ਤੇ ਮਾਰਕਿਟਿੰਗ ਬਾਰੇ ਵੀ ਜਾਣਿਆ।

 

 

ਸ੍ਰੀ ਬਾਦਲ ਦੀ ਇਹ ਸਿਰਫ਼ ਇੱਕ ਸਦਭਾਵਨਾ ਮਿਲਣੀ ਸੀ। ਉਨ੍ਹਾਂ ਕਿਹਾ ਕਿ ਉਹ ਸਦਾ ਆਪਣੇ ਸਿਆਸੀ ਵਿਰੋਧੀ ਦੇ ਬਗ਼ੀਚਿਆਂ ਬਾਰੇ ਵੱਧ ਤੋਂ ਵੱਧ ਜਾਣਨ ਦੇ ਚਾਹਵਾਨ ਰਹੇ ਹਨ।

 

 

ਸ੍ਰੀ ਬਾਦਲ ਦੀ ਇਹ ਫੇਰੀ ਵੀ ਦੁਨੀਆ ਤੋਂ ਕੋਈ ਲੁਕਵੀਂ ਨਾ ਰਹਿ ਸਕੀ। ਸ੍ਰੀ ਜਾਖੜ ਤੇ ਸ੍ਰੀ ਬਾਦਲ ਦੋਵਾਂ ਨੇ ਇਹੋ ਕਿਹਾ ਕਿ ਉਨ੍ਹਾਂ ਨੇ ਆਪਣੀ ਇਸ ਮੁਲਾਕਾਤ ਦੌਰਾਨ ਕੋਈ ਸਿਆਸੀ ਗੱਲਬਾਤ ਨਹੀਂ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Senior Badal went to see Jakhar s Kinnow Farm