ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਨੀਅਰ ਢੀਂਡਸਾ ਨੂੰ ਸੁਖਬੀਰ ਬਾਦਲ ਦੀ ਪ੍ਰਧਾਨਗੀ ’ਤੇ ਇਤਰਾਜ਼ ਪਰ ਜੂਨੀਅਰ ਨੂੰ ਨਹੀਂ

ਸੀਨੀਅਰ ਢੀਂਡਸਾ ਨੂੰ ਸੁਖਬੀਰ ਬਾਦਲ ਦੀ ਪ੍ਰਧਾਨਗੀ ’ਤੇ ਇਤਰਾਜ਼ ਪਰ ਜੂਨੀਅਰ ਨੂੰ ਨਹੀਂ

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਤੌਰ–ਤਰੀਕਾ ਥੋੜ੍ਹਾ ਬਦਲਣ ਦੀ ਲੋੜ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਮੌਜੂਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਕੋਈ ਸਮੱਸਿਆ ਨਹੀਂ ਹੈ ਬਸ਼ਰਤੇ ਪਾਰਟੀ ਆਪਣਾ ਅੱਗੇ ਵਧਣ ਦਾ ਤਰੀਕਾ ਥੋੜ੍ਹਾ ਬਦਲੇ।

 

 

ਦਰਅਸਲ, ਬੀਤੇ ਦਿਨੀਂ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਵਿਧਾਨ ਸਭਾ ’ਚ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਸ੍ਰੀ ਸੁਖਦੇਵ ਸਿੰਘ ਢੀਂਡਸਾ ਨੇ ਵੀ ਇਵੇਂ ਹੀ ਅਸਤੀਫ਼ਾ ਦਿੱਤਾ ਸੀ ਪਰ ਉਨ੍ਹਾਂ ਨੂੰ ਸਮੱਸਿਆ ਸ੍ਰੀ ਸੁਖਬੀਰ ਬਾਦਲ ਤੋਂ ਵੀ ਹੈ। ਉਨ੍ਹਾਂ ਦਾ ਸਟੈਂਡ ਬਾਗ਼ੀਆਨਾ ਸੁਰ ਅਪਨਾਉਣ ਤੋਂ ਬਾਅਦ ਹੀ ਤੋਂ ਸੁਖਬੀਰ ਬਾਦਲ–ਵਿਰੋਧੀ ਰਿਹਾ ਹੈ।

 

 

‘ਹਿੰਦੁਸਤਾਨ ਟਾਈਮਜ਼’ ਵੱਲੋਂ ਪੁੱਛੇ ਸੁਆਲਾਂ ਦਾ ਜੁਆਬ ਦਿੰਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਉਹ ਹਮ–ਖਿ਼ਆਲ ਲੋਕਾਂ ਨੂੰ ਆਪਣੇ ਪਿਤਾ ਨਾਲ ਜੋੜਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਪਾਰਟੀ ਦੇ ਅਹੁਦੇ ਤੋਂ ਅਸਤੀਫ਼ਾ ਕਿਸੇ ਸਿਆਸੀ ਅਹੁਦੇ ਜਾਂ ਕੋਈ ਹੋਰ ਤਾਕਤ ਲੈਣ ਲਈ ਨਹੀਂ ਕੀਤਾ। ਹੁਣ ਤਾਂ ਇਹ ਵਿਚਾਰਧਾਰਕ ਮੁੱਦਾ ਬਣ ਗਿਆ ਹੈ।

 

 

ਜੂਨੀਅਰ ਢੀਂਡਸਾ ਨੇ ਕਿਹਾ ਕਿ ਅਸਲ ਫ਼ੈਸਲਾ ਤੇ ਸਾਡੀ ਤਾਕਤ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਫ਼ੈਸਲੇ ਉੱਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਉਹ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਨਾਲ ਜੁੜੇ ਹੋਏ ਹਨ ਤੇ ਦੋਵੇਂ ਜ਼ਿਲ੍ਹਿਆਂ ਦੇ ਅਕਾਲੀ ਵਰਕਰ ਉਨ੍ਹਾਂ ਦੇ ਫ਼ੈਸਲੇ ਤੋਂ ਖ਼ੁਸ਼ ਹਨ।

 

 

ਸੁਆਲਾਂ ਦਾ ਜੁਆਬ ਦਿੰਦਿਆਂ ਸ੍ਰੀ ਢੀਂਡਸਾ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਤੇ ਸੂਬੇ ਲਈ ਜੋ ਵਿਚਾਰਧਾਰਕ ਸਟੈਂਡ ਲੈਣੇ ਚਾਹੀਦੇ ਸਨ, ਉਹ ਹੁਣ ਨਹੀਂ ਲਏ ਜਾ ਰਹੇ। ਉਨ੍ਹਾਂ ਕਿਹਾ ਕਿ ਪਾਰਟੀ ਪੱਧਰ ’ਤੇ ਹਰੇਕ ਮਾਮਲੇ ’ਤੇ ਫ਼ੈਸਲਾ ਸਮੂਹਕ ਭਾਵ ਆਪਸੀ ਸਲਾਹ–ਮਸ਼ਵਰੇ ਨਾਲ ਹੀ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗ਼ਲਤੀਆਂ ਨੂੰ ਪਾਰਟੀ ਨੇ ਕਦੇ ਸੁਧਾਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਇਸੇ ਲਈ ਪਾਰਟੀ ਨੂੰ ਆਪਣੇ ਤੌਰ–ਤਰੀਕੇ ਠੀਕ ਕਰਨੇ ਹੋਣਗੇ। ‘ਹਾਈ ਕਮਾਂਡ ਚਾਹੇ, ਤਾਂ ਮੈਨੂੰ ਪਾਰਟੀ ’ਚੋਂ ਕੱਢ ਵੀ ਸਕਦੀ ਹੈ ਪਰ ਮੈਂ ਅਸਤੀਫ਼ਾ ਨਹੀਂ ਦੇਵਾਂਗਾ ਕਿਉਂਕਿ ਮੈਂ ਇੱਕ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦਾ ਹਾਂ।’

 

 

[ ਇਸ ਤੋਂ ਅੱਗੇ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Senior Dhindsa objects over Sukhbir Badal but Junior not