ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਢੀਂਡਸਾ ਤੇ ਬ੍ਰਹਮਪੁਰਾ ਕਾਰਨ ਅਕਾਲੀ ਦਲ ’ਚ ਮਿਲਣ ਲੱਗਾ ਸੀਨੀਅਰ ਆਗੂਆਂ ਨੂੰ ਆਦਰ–ਮਾਣ

ਢੀਂਡਸਾ ਤੇ ਬ੍ਰਹਮਪੁਰਾ ਕਾਰਨ ਅਕਾਲੀ ਦਲ ’ਚ ਮਿਲਣ ਲੱਗਾ ਸੀਨੀਅਰ ਆਗੂਆਂ ਨੂੰ ਆਦਰ–ਮਾਣ

ਹੁਣ ਜਦੋਂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਜਿਹੇ ਹੋਰ ਬਹੁਤ ਸਾਰੇ ਅਕਾਲੀ ਆਗੂ ਹੁਣ ਬਾਦਲਾਂ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਕੇ ਆਪੋ–ਆਪਣੇ ਰਾਹ ਤੁਰ ਪਏ ਹਨ; ਅਜਿਹੇ ਵੇਲੇ ਪਾਰਟੀ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਹੁਣ ਸੀਨੀਅਰ ਪਾਰਟੀ ਆਗੂਆਂ ਦਾ ਆਦਰ–ਮਾਣ ਰੱਖਣ ਦਾ ਚੇਤਾ ਆਉਣ ਲੱਗ ਪਿਆ ਹੈ।

 

 

ਅਜਿਹਾ ਕੁਝ ਪਾਰਟੀ ਦੀ ਲੰਘੇ ਸਨਿੱਚਰਵਾਰ ਨੂੰ ਪਟਿਆਲਾ ਵਿਖੇ ਹੋਈ ਵੱਡੀ ਰੈਲੀ ’ਚ ਵੇਖਣ ਨੂੰ ਮਿਲਿਆ। ਸ੍ਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਪਾਰਟੀ ਦੇ ਸੀਨੀਅਰ ਮੈਂਬਰਾਂ ਨੂੰ ਬਣਦੀ ਅਹਿਮੀਅਤ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ।

 

 

ਛੋਟੇ ਬਾਦਲ ਨੇ ਸੀਨੀਅਰ ਪਾਰਟੀ ਆਗੂਆਂ ਸੁਰਜੀਤ ਸਿੰਘ ਕੋਹਲੀ ਤੇ ਇੰਦਰਮੋਹਨ ਸਿੰਘ ਬਜਾਜ ਨੂੰ ਕਾਫ਼ੀ ਪ੍ਰਮੁੱਖਤਾ ਦਿੱਤਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪਾਰਟੀ ਨਾਲ ਸਬੰਧਤ ਕਿਸੇ ਵੀ ਮਾਮਲੇ ਲਈ ਪਹਿਲਾਂ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨਾਲ ਸਲਾਹ–ਮਸ਼ਵਰਾ ਜ਼ਰੂਰ ਕੀਤਾ ਜਾਵੇ।

 

 

ਸਾਬਕਾ ਐੱਮਪੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਰਟੀ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੀ ਪਾਰਟੀ ਦੇ ਕਾਰਕੁੰਨਾਂ ਨੂੰ ਲਾਮਬੰਦ ਕਰਨ ਲਈ ਪਟਿਆਲਾ ’ਚ ਹੀ ਡੇਰੇ ਲਾਉਣਗੇ।

 

 

ਪੰਜਾਬ ਦੇ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਦੋਸਤ ਤੇ ਪਾਰਟੀ ਦੀ ਪਟਿਆਲਾ ਸ਼ਹਿਰੀ ਇਕਾਈ ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਖਿਚਾਈ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੋਸਟਰਾਂ ਤੇ ਬਿਲ–ਬੋਰਡਾਂ ਉੱਤੇ ਸੀਨੀਅਰ ਪਾਰਟੀ ਆਗੂਆਂ ਨੂੰ ਅੱਖੋਂ ਪ੍ਰੋਖੇ ਕੀਤਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Senior leaders now get respect in SAD due to Dhindsa and Brahampura