ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੱਜਣ ਨੂੰ ਸਜ਼ਾ: ਅਦਾਲਤ ਨੇ ਕੀਤਾ ਅੰਮ੍ਰਿਤਾ ਤੇ ‘ਅੱਜ ਆਖਾਂ ਵਾਰਸ ਸ਼ਾਹ ਨੂੰ` ਦਾ ਜਿ਼ਕਰ

ਸੁਪਰੀਮ ਕੋਰਟ ਦੇ ਜਸਟਿਸ ਐੱਸ. ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ, ਜਿਨ੍ਹਾਂ ਸੋਮਵਾਰ ਨੂੰ ਸੱਜਣ ਕੁਮਾਰ ਨੂੰ ਸਿੱਖ ਕਤਲੇਆ

ਸੁਪਰੀਮ ਕੋਰਟ ਦੇ ਜਸਟਿਸ ਐੱਸ. ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ, ਜਿਨ੍ਹਾਂ ਸੋਮਵਾਰ ਨੂੰ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਨਾਲ ਸਬੰਧਤ ਮਾਮਲੇ `ਚ ਉਮਰ ਕੈਦ ਦੀ ਸਜ਼ਾ ਸੁਣਾਈ।


ਸੁਪਰੀਮ ਕੋਰਟ `ਚ ਸੋਮਵਾਰ, 17 ਦਸੰਬਰ ਨੂੰ ਮਾਹੌਲ ਬੜਾ ਜਜ਼ਬਾਤੀ ਹੋ ਗਿਆ ਸੀ, ਜਦੋਂ 34 ਵਰ੍ਹਿਆਂ ਬਾਅਦ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਰਹੀ ਸੀ। ਉਨ੍ਹਾਂ ਪੀੜਤਾਂ ਦੀਆਂ ਅੱਖਾਂ `ਚ ਹੰਝੂ ਸਨ, ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦੇ ਮਿੱਤਰ-ਪਿਆਰਿਆਂ ਦਾ ਕਤਲ ਕੀਤਾ ਗਿਆ ਸੀ।


31 ਦਸੰਬਰ, 1984 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ `ਚ ਸਿੱਖਾਂ ਨੂੰ ਘਰਾਂ `ਚੋਂ ਕੱਢ-ਕੱਢ ਕੇ ਮਾਰਿਆ ਗਿਆ ਸੀ। ਮੌਤਾਂ ਦੀ ਗ਼ੈਰ-ਸਰਕਾਰੀ ਗਿਣਤੀ ਤਾਂ ਕਈ ਹਜ਼ਾਰਾਂ `ਚ ਦੱਸੀ ਜਾਂਦੀ ਹੈ ਪਰ ਸਰਕਾਰੀ ਅੰਕੜਿਆਂ ਮੁਤਾਬਕ ਤਦ 3,000 ਤੋਂ ਵੱਧ ਸਿੱਖਾਂ ਦੀ ਜਾਨ ਵੱਡੀਆਂ ਭੀੜਾਂ ਨੇ ਲੈ ਲਈ ਸੀ। ਉਸ ਦਰਦਨਾਕ ਘਟਨਾ ਨੂੰ ਹੁਣ ‘ਸਿੱਖ ਕਤਲੇਆਮ` ਦਾ ਨਾਂਅ ਦਿੱਤਾ ਜਾਂਦਾ ਹੈ।


ਇਹ ਸੱਚਮੁਚ ਇੱਕ ਇਤਿਹਾਸਕ ਫ਼ੈਸਲਾ ਸੀ ਕਿਉਂਕਿ ਸਿੱਖ ਕਤਲੇਆਮ ਨਾਲ ਸਬੰਧਤ ਮਾਮਲੇ ਵਿੱਚ ਸੱਜਣ ਕੁਮਾਰ ਵਰਗੇ ਕਿਸੇ ਵੀ ਸਿਆਸੀ ਆਗੂ ਨੂੰ ਪਹਿਲਾਂ ਕਦੇ ਸਜ਼ਾ ਨਹੀਂ ਸੁਣਾਈ ਗਈ ਸੀ।


ਅਦਾਲਤ ਨੇ 200 ਤੋਂ ਵੱਧ ਪੰਨਿਆਂ ਦੇ ਆਪਣੇ ਫ਼ੈਸਲੇ `ਚ ਨਵੰਬਰ 1984 ਸਿੱਖ ਕਤਲੇਆਮ ਦੀ ਘਟਨਾ ਨੂੰ 1947 `ਚ ਦੇਸ਼ ਦੀ ਵੰਡ ਸਮੇਂ ਹੋਏ ਕਤਲੇਆਮ ਦੇ ਬਰਾਬਰ ਮੰਨਿਆ ਹੈ। ਹੋਰ ਤਾਂ ਹੋਰ ਅਦਾਲਤ ਦੇ ਜਸਟਿਸ ਐੱਸ. ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ ਨੇ ਇਹ ਚਿਰਾਂ ਤੋਂ ਉਡੀਕਿਆ ਜਾ ਰਿਹਾ ਫ਼ੈਸਲਾ ਸੁਣਾਉਂਦਿਆਂ ਪੰਜਾਬੀ ਦੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਤੇ ਉਨ੍ਹਾਂ ਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ...` ਦਾ ਹਵਾਲਾ ਵੀ ਦਿੱਤਾ।


ਅਦਾਲਤ ਨੇ ਕਿਹਾ ਕਿ ‘ਨੌਜਵਾਨ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਨੂੰ 1947 ਦੇ ਦੰਗਿਆਂ ਵੇਲੇ ਆਪਣੇ ਦੋ ਨਿੱਕੇ-ਨਿੱਕੇ ਬੱਚਿਆਂ ਸਮੇਤ ਲਾਹੌਰ ਤੋਂ ਭਾਰਤ ਆਉਣਾ ਪਿਆ। ਉਨ੍ਹਾਂ ਤਦ ਉਸ ਵੇਲੇ ਦੀ ਹਿੰਸਾ ਤੇ ਖ਼ੂਨ-ਖ਼ਰਾਬੇ ਨੂੰ ਅੱਖੀਂ ਵੇਖਿਆ ਸੀ। ਇਸੇ ਲਈ ਫਿਰ ਉਨ੍ਹਾਂ ‘ਵਾਰਿਸ ਸ਼ਾਹ ਨੂੰ ਪੁਕਾਰਦਿਆਂ ਇੱਕ ਜਜ਼ਬਾਤੀ ਗੀਤ ਲਿਖਿਆ।``     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sentence to Sajjan Court quoted Amrita and her poem