ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਸਾਹਿਬ ਨੇ ਇੰਝ ਮਿਲਾਇਆ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਿੱਛੜਿਆਂ ਨੂੰ

ਕਰਤਾਰਪੁਰ ਸਾਹਿਬ ਨੇ ਇੰਝ ਮਿਲਾਇਆ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਿੱਛੜਿਆਂ ਨੂੰ

72 ਸਾਲਾਂ ’ਚ ਪਹਿਲੀ ਵਾਰ ਹੁਣ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਨਾਗਰਿਕ ਇੱਕ–ਦੂਜੇ ਨੂੰ ਪਵਿੱਤਰ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਮਿਲ ਰਹੇ ਹਨ। ਕਰਤਾਰਪੁਰ ਸਾਹਿਬ ਲਹਿੰਦੇ ਭਾਵ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ’ਚ ਸਥਿਤ ਹੈ। ਬੀਤੀ 9 ਨਵੰਬਰ ਨੂੰ ਇਸ ਲਾਂਘੇ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਤਿੰਨ ਦਿਨ ਪਹਿਲਾਂ ਹੋਈ ਸੀ।

 

 

ਦੋਵੇਂ ਪਾਸਿਆਂ ਦੇ ਬਜ਼ੁਰਗ ਹੁਣ ਇੱਥੇ ਇੱਕ–ਦੂਜੇ ਨੂੰ ਆਸਾਨੀ ਨਾਲ ਮਿਲ ਸਕਦੇ ਹਨ। ਦੋਵੇਂ ਦੇਸ਼ਾਂ ਦੇ ਪੰਜਾਬੀ ਇੱਕ–ਦੂਜੇ ਨੂੰ ਦੋਬਾਰਾ ਮਿਲ ਕੇ ਡਾਢੇ ਖ਼ੁਸ਼ ਹੋ ਰਹੇ ਹਨ; ਕਿਉਂਕਿ ਦੋਵਾਂ ਦੀ ਜ਼ੁਬਾਨ (ਬੋਲੀ) ਤੇ ਸਭਿਆਚਾਰ ਇੱਕੋ ਜਿਹਾ ਹੈ।

 

 

ਲੁਧਿਆਣਾ ਦੇ 26 ਸਾਲਾ ਗੁਰਸ਼ਰਨਜੋਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਹੁਣੇ ਦੋਵੇਂ ਪੰਜਾਬਾਂ ਦੇ ਨਾਗਰਿਕਾਂ ਦੇ ਮਿਲਣ ਦਾ ਅਹਿਮ ਸਥਾਨ ਬਣ ਗਿਆ ਹੈ। ਪਾਕਿਸਤਾਨ ਦੇ ਲੋਕ ਸਾਨੂੰ ਭਾਰਤੀਆਂ ਨੂੰ ਵੇਖ ਕੇ ਡਾਢੇ ਖ਼ੁਸ਼ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ, ਤਾਂ ਉੱਥੇ ਉਨ੍ਹਾਂ ਨੂੰ ਲਾਹੌਰ ਤੋਂ ਖ਼ਾਸ ਤੌਰ ਉੱਤੇ ਆਏ ਕੁਝ ਲੋਕ ਮਿਲੇ, ਜਿਹੜੇ ਸਿਰਫ਼ ਭਾਰਤੀ ਪੰਜਾਬੀਆਂ ਨੁੰ ਵੇਖਣ ਤੇ ਮਿਲਣ ਲਈ ਪੁੱਜੇ ਹੋਏ ਸਨ।

 

 

ਅੰਮ੍ਰਿਤਸਰ ਦੇ ਪਿੰਡ ਫ਼ਤਿਹਪੁਰ ਦੇ 40 ਸਾਲਾ ਨਿਵਾਸੀ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਉੱਥੇ ਸੈਂਕੜੇ ਪਾਕਿਸਤਾਨੀਆਂ ਨੂੰ ਮਿਲੇ, ਜਿਹੜੇ ਪੰਜਾਬੀ ਬੋਲਦੇ ਸਨ। ਉਨ੍ਹਾਂ ‘ਸਾਡੇ ਨਾਲ ‘ਸਤਿ ਸ੍ਰੀ ਅਕਾਲ ਸਰਦਾਰ ਜੀ’ ਆਖ ਕੇ ਸਾਡੇ ਨਾਲ ਗੱਲਬਾਤ ਸ਼ੁਰੂ ਕੀਤੀ।’ ਇੰਝ ਹੀ ਬਟਾਲਾ ਦੇ 34 ਸਾਲਾ ਜਗਦੀਪ ਸਿੰਘ ਨੇ ਵੀ ਕਿਹਾ ਕਿ ਉਨ੍ਹਾਂ ਦੀ ਬੋਲੀ ਬਹੁਤ ਸ਼ੁੱਧ ਹੈ। ‘ਉੱਥੇ ਜਾ ਕੇ ਸਾਨੂੰ ਸ਼ਾਂਤੀ ਤਾਂ ਮਿਲੀ ਹੀ, ਪਰ ਉੱਥੋਂ ਦੇ ਲੋਕਾਂ ਨੇ ਸਾਡੇ ਨਾਲ ਇੰਨਾ ਚਾਅ ਕੀਤਾ ਕਿ ਦੱਸ ਨਹੀਂ ਸਕਦੇ।‘

 

 

ਗੁਰਦਾਸਪੁਰ ਦੇ 45 ਸਾਲਾ ਸ੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਵਿਖੇ ਉਨ੍ਹਾਂ ਪਾਕਿਸਤਾਨੀਆਂ ਨਾਲ ਸੈਲਫ਼ੀਆਂ ਲਈਆਂ ਅਤੇ ਪੂਰੇ ਖਿ਼ੱਤੇ ਵਿੱਚ ਸ਼ਾਂਤੀ ਲਈ ਅਰਦਾਸ ਕੀਤੀ। ਅੰਮ੍ਰਿਤਸਰ ਦੇ 35 ਸਾਲਾ ਜਤਿੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਤਾਂ ਆਪਣੀ ਪ੍ਰਾਹੁਣਚਾਰੀ ਲਈ ਪੂਰੇ ਸੰਸਾਰ ਵਿੱਚ ਪ੍ਰਸਿੱਧ ਹਨ ਤੇ ਉਨ੍ਹਾਂ ਸਾਡਾ ਸੁਆਗਤ ਬਿਲਕੁਲ ਇੰਝ ਹੀ ਖੁੱਲ੍ਹੇ ਦਿਲ ਨਾਲ ਕੀਤਾ।

 

 

ਅੰਮ੍ਰਿਤਸਰ ਦੇ ਹੀ 36 ਸਾਲਾ ਸੰਦੀਪ ਸਿੰਘ ਤੇਜਾ ਨੇ ਦੱਸਿਆ ਕਿ ਜਿਵੇਂ ਕ੍ਰਿਪਾਨ ਨਾਲ ਪਾਣੀ ਨੂੰ ਕੱਟਿਆ ਨਹੀਂ ਜਾ ਸਕਦਾ, ਇੰਝ ਹੀ ਕੋਈ ਸਰਹੱਦ ਪੰਜਾਬ ਨੂੰ ਵੀ ਵੰਡ ਨਹੀਂ ਸਕਦੀ ਕਿਉਂਕਿ ਸਾਡਾ ਸਭਿਆਚਾਰ ਸਾਂਝਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Separated Residents of both rising and setting Punjab are meeting at Kartarpur Sahib