ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੰਨਾ `ਚ ਫੜੇ ਨਸਿ਼ਆਂ ਦੇ ਸੱਤ ਸਮੱਗਲਰ

ਖੰਨਾ `ਚ ਫੜੇ ਨਸਿ਼ਆਂ ਦੇ ਸੱਤ ਸਮੱਗਲਰ

ਖੰਨਾ ਪੁਲਿਸ ਨੇ ਸਨਿੱਚਰਵਾਰ ਨੂੰ ਨਸਿ਼ਆਂ ਦੀ ਸਮੱਗਲਿੰਗ ਕਰਨ ਵਾਲੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਚਾਰ ਮਾਮਲਿਆਂ `ਚ ਕੀਤੀ ਗਈ ਹੈ।


ਪਹਿਲਾ ਮਾਮਲਾ ਖੰਨਾ ਸਦਰ ਪੁਲਿਸ ਥਾਣੇ ਨਾਲ ਸਬੰਧਤ ਸੀ; ਜਿੱਥੇ ਇੱਕ ਬੱਸ ਯਾਤਰੀ ਕੋਲੋਂ 3 ਕਿਲੋਗ੍ਰਾਮ ਭੰਗ ਫੜੀ ਗਈ ਹੈ। ਬੱਸ ਤਦ ਨੈਸ਼ਨਲ ਹਾਈਵੇਅ ਨੰਬਰ 1 `ਤੇ ਪ੍ਰਿਸਟੀਨ ਮਾਲ ਕੋਲ ਸੀ। ਮੁਲਜ਼ਮ ਦੀ ਸ਼ਨਾਖ਼ਤ ਮਾਲੇਰਕੋਟਲਾ ਦੇ ਮੁਹੱਲਾ ਚੌਹੱਟਾ ਦੇ ਸਹਿਦੇਵ ਵਜੋਂ ਹੋਈ ਹੈ।


ਖੰਨਾ ਦੇ ਐੱਸਐੱਸਪੀ ਧਰੁਵ ਦਾਹੀਆ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਬੱਸ ਨੂੰ ਚੈਕਿੰਗ ਲਈ ਰੋਕਿਆ, ਤਾਂ ਮੁਲਜ਼ਮ ਨੇ ਤੁਰੰਤ ਬੱਸ `ਚੋਂ ਉੱਤਰ ਕੇ ਉੱਥੋਂ ਨੱਸਣ ਦਾ ਜਤਨ ਕੀਤਾ। ਪਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਸ ਕੋਲੋਂ ਤਿੰਨ ਕਿਲੋਗ੍ਰਾਮ ਭੰਗ ਫੜੀ।


ਦੂਜੇ ਮਾਮਲੇ `ਚ ਖੰਨਾ ਪੁਲਿਸ ਮੋਟਰਸਾਇਕਲ `ਤੇ ਜਾ ਰਹੇ ਦੋ ਜਣਿਆਂ ਨੂੰ 480 ਗ੍ਰਾਮ ਭੰਗ ਸਮੇਤ ਖਟੀਕਾਂ ਚੌਕ ਲਾਗਿਓਂ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੀ ਸ਼ਨਾਖ਼ਤ ਰਾਹੁਲ ਅਤੇ ਨਿੱਕਾ ਵਜੋਂ ਹੋਈ ਹੈ ਤੇ ਇਹ ਦੋਵੇਂ ਖੰਨਾ ਦੀ ਬਾਜ਼ੀਗਰ ਬਸਤੀ ਦੇ ਨਿਵਾਸੀ ਹਨ।


ਤੀਜੇ ਮਾਮਲੇ `ਚ ਦੋ ਵਿਅਕਤੀਆਂ ਨੁੰ ਖੰਨਾ ਦੇ ਅਮਲੋਹ ਚੌਕ ਲਾਗਿਓਂ ਗ੍ਰਿਫ਼ਤਾਰ ਕੀਤਾ ਗਿਆ ਤੇ ਉਨ੍ਹਾਂ ਦੀ ਸ਼ਨਾਖ਼ਤ ਮਨਪ੍ਰੀਤ ਸਿੰਘ ਵੁਰਫ਼ ਮਨੀ ਵਾਸੀ ਖ਼ਾਲਸਾ ਸਕੂਲ ਮਾਰਗ, ਖੰਨਾ ਅਤੇ ਉਸ ਦਾ ਸਾਥੀ ਦਵਿੰਦਰ ਸਿੰਘ ਉਰਫ਼ ਕਾਲੂ ਵਾਸੀ ਦਾਣਾ ਮੰਡੀ, ਖੰਨਾ ਵਜੋਂ ਹੋਈ ਹੈ।


ਚੌਥੇ ਮਾਮਲੇ `ਚ ਤਿੰਨ ਜਣਿਆਂ ਨੂੰ ਖੰਨਾ ਦੇ ਮੜੀਆ ਚੌਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਤਦ ਮੁਲਜ਼ਮ ਮੋਟਰਸਾਇਕਲ `ਤੇ ਸਨ। ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਤੇ ਉਨ੍ਹਾਂ ਕੋਲੋਂ ਨਸ਼ੇ ਦੀਆਂ 8,790 ਗੋਲੀਆਂ ਤੇ 204 ਕੈਪਸੂਲ ਬਰਾਮਦ ਕੀਤੇ ਗਏ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Seven Drug Peddlers arrested in Khanna