ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਮੰਤਰੀ ਮੰਡਲ ਨੇ ਸੋਧਾਂ ਕਰਨ ਸਮੇਤ ਲਏ ਕਈ ਅਹਿਮ ਫੈਸਲੇ

----ਜਨਤਕ ਖ਼ਰੀਦ ਪਾਰਦਰਸ਼ਿਤਾ ਐਕਟ- 2019 ਦੇ ਖਰੜਾ ਬਿੱਲ ਨੂੰ ਪ੍ਰਵਾਨਗੀ----
----ਪੰਜਾਬ ਐਕਸਾਈਜ਼ ਐਕਟ ਸੋਧ ਆਰਡੀਨੈਂਸ, ਸਿਵਲ ਸੇਵਾਵਾਂ ਨਿਯਮ ਸੋਧ ਅਤੇ ਵੈਟਰਨਰੀ ਹਸਪਤਾਲਾਂ ਦੇ ਸਰਵਿਸ ਪ੍ਰੋਵਾਈਡਰਾਂ ਦੇ ਸੇਵਾਕਾਲ ' ਵਾਧੇ ਨੂੰ ਮਨਜ਼ੂਰੀ----

 


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਮੰਤਰੀ ਮੰਡਲ ਨੇ ਜਨਤਕ ਖਰੀਦ ਵਿੱਚ ਪਾਰਦਰਸ਼ਿਤਾ ਲਿਆਉਣ, ਰਾਜ ਸਿਵਲ ਸੇਵਾਂਵਾਂ ਨਿਯਮ ਵਿੱਚ ਸੋਧ ਅਤੇ ਸੂਬੇ ਦੇ ਵੈਟਰਨਰੀ ਹਸਪਤਾਲਾਂ ਵਿੱਚ ਤਾਇਨਾਤੀਆਂ ਦੇ ਨਾਲ-ਨਾਲ ਐਕਸਾਈਜ਼ ਐਕਟ ਵਿੱਚ ਸੋਧ ਦੇ ਆਰਡੀਨੈਂਸ ਨਾਲ ਸਬੰਧਤ ਨਵੇਂ ਬਿੱਲਾਂ ਨੂੰ ਪ੍ਰਵਾਨਗੀ ਦੇਣ 'ਤੇ ਆਪਣੀ ਮੋਹਰ ਲਾ ਦਿੱਤੀ ਹੈ


ਮੰਤਰੀ ਮੰਡਲ ਨੇ 'ਦੀ ਪੰਜਾਬ ਟਰਾਂਸਪੇਰੈਂਸੀ ਇਨ ਪਬਲਿਕ ਪ੍ਰਕਿਉਰਮੈਂਟ ਐਕਟ 2019' ਦੇ ਖਰੜੇ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਦਾ ਮਕਸਦ ਕੁਸ਼ਲਤਾ, ਆਰਥਿਕਤਾ ਅਤੇ ਪਾਰਦਰਸ਼ਿਤਾ ਨੂੰ ਯਕੀਨੀ ਬਣਾਉਣ ਵਾਸਤੇ ਸਿਹਤਮੰਦ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨ ਅਤੇ ਭ੍ਰਿਸ਼ਟ ਅਮਲਾਂ ਨੂੰ ਰੋਕਣ ਲਈ ਬੋਲੀਕਾਰਾਂ ਨੂੰ ਨਿਰਪੱਖ ਮੌਕੇ ਮੁਹੱਈਆ ਕਰਾਉਣਾ ਹੈ


ਇਹ ਖਰੜਾ ਬਿੱਲ ਸਾਰੀਆਂ ਖਰੀਦਦਾਰੀਆਂ ਨਾਲ ਸਬੰਧਤ ਹੈ, ਜਿਨ੍ਹਾਂ ਦਾ ਭੁਗਤਾਨ ਸੰਚਿਤ ਫੰਡ, ਜਨਤਕ ਖਾਤਿਆਂ ਅਤੇ ਇਤਫਾਕੀਆ ਫੰਡਾਂ ਸਮੇਤ ਸਰਕਾਰੀ ਖਾਤਿਆਂ ਤੋਂ ਹੁੰਦਾ ਹੈ ਇਹ ਖਰੜਾ ਸਾਰੀਆਂ ਖਰੀਦ ਇਕਾਈਆਂ 'ਤੇ ਲਾਗੂ ਹੋਵੇਗਾ, ਭਾਵੇਂ ਉਹ ਇਕ ਪ੍ਰਸ਼ਾਸਨਿਕ ਵਿਭਾਗ ਜਾਂ ਬੋਰਡ/ਕਾਰਪੋਰੇਸ਼ਨ/ਪੀ.ਐਸ.ਯੂ./ਅਰਧ ਖੁਦਮੁਖ਼ਤਿਆਰੀ/ਬਾਡੀ ਜਾਂ ਫਿਰ ਕਿਸੇ ਪ੍ਰਸ਼ਾਸਨਿਕ ਵਿਭਾਗ ਦੀ ਸੁਸਾਇਟੀ ਹੋਵੇ


ਇਹ ਐਕਟ 'ਰਾਜ ਜਨਤਕ ਖਰੀਦ ਪੋਰਟਲ' ਨੂੰ ਲੋੜੀਂਦਾ ਕਾਨੂੰਨੀ ਦਰਜਾ ਮੁਹੱਈਆ ਕਰਵਾਉਂਦਾ ਹੇ ਜਿਸ ਨਾਲ ਜਨਤਕ ਖ਼ਰੀਦ ਲਈ ਇਸ ਦੀ ਵਰਤੋਂ ਲਾਜ਼ਮੀ ਹੁੰਦੀ ਹੈ ਅਤੇ ਖ਼ਰੀਦ ਸੁਵਿਧਾ ਸਬੰਧੀ ਸੈੱਲ ਦੀ ਸਿਰਜਣਾ ਨੂੰ ਵੀ ਵਿਕਲਪਿਤ ਕਰਦਾ ਹੈ ਇਸ ਦੇ ਹੇਠ ਨਾ ਸਿਰਫ਼ ਵਸਤਾਂ ਦੀ ਖਰੀਦ ਸਗੋਂ ਸੇਵਾਵਾਂ ਅਤੇ ਕਾਰਜਾਂ ਨੂੰ ਇਕਹਿਰੀ ਅਤੇ ਸਮੂਹਿਕ ਵਿਧਾਨ ਦੇ ਰੂਪ ਵਿੱਚ ਵੀ ਕਵਰ ਹੋਵੇਗਾ ਇਹ ਗਲਤ ਕੰਮ ਕਰਨ ਵਾਲਿਆਂ ਲਈ ਸ਼ਿਕਾਇਤ ਨਿਵਾਰਨ ਅਤੇ ਸਜ਼ਾ ਦੇਣ ਵਾਲਾ ਅੰਦਰੂਨੀ ਪ੍ਰਣਾਲੀ ਵਾਲਾ ਇਕ ਸੁਤੰਤਰ ਕਾਨੂੰਨ ਹੈ


ਪੰਜਾਬ ਆਬਕਾਰੀ ਐਕਟ ਸੋਧ


ਮੰਤਰੀ ਮੰਡਲ ਨੇ ਪੰਜਾਬ ਐਕਸਾਈਜ਼ ਐਕਟ (ਸੋਧ) ਆਰਡੀਨੈਂਸ/2019 (ਪੰਜਾਬ ਆਰਡੀਨੈਂਸ –2 ਆਫ 2019) ਨੂੰ ਪੰਜਾਬ ਵਿਧਾਨ ਸਭਾ ਦੇ ਆਗਾਮੀ ਇਜਲਾਸ ਵਿੱਚ ਪੇਸ਼ ਕਰ ਕੇ ਐਕਟ ਵਿੱਚ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਇਹ ਸੋਧ ਪੰਜਾਬ ਐਕਸਾਈਜ਼ ਐਕਟ – 1914 ਦੀ ਧਾਰਾ 31 ਦੇ ਕਲਾਜ਼ (ਸੀ) ਵਿੱਚ ਰੈਗੂਲੇਟਰੀ/ਮੌਨੀਟਰਿੰਗ ਕਰਨ ਨਾਲ ਸਬੰਧਤ ਹੈ


ਸਿਵਲ ਸੇਵਾਵਾਂ ਨਿਯਮ
 

ਇਸੇ ਤਰ੍ਹਾਂ ਮੰਤਰੀ ਮੰਡਲ ਨੇ ਸਹਾਇਕ ਕਮਿਸ਼ਨਰਾਂ/ਅਧਿਕ ਸਹਾਇਕ ਕਮਿਸ਼ਨਰਾਂ ਦੀਆਂ ਅਸਾਮੀਆਂ ਲਈ ਸਿਵਲ ਸੇਵਾਵਾਂ (ਵਿਭਾਗੀ ਪ੍ਰੀਖਿਆ) ਪੰਜਾਬ ਨਿਯਮ – 2014 ਵਿੱਚ ਤਰਮੀਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ
 

ਵੈਟਰਨਰੀ ਹਸਪਤਾਲਾਂ ਦੇ ਸਰਵਿਸ ਪ੍ਰੋਵਾਈਡਰਾਂ ਦਾ ਸੇਵਾਕਾਲ ਵਧਾਇਆ
 

ਸੂਬਾ ਭਰ ਦੇ ਵੈਟਰਨਰੀ ਹਸਪਤਾਲਾਂ ਵਿੱਚ ਵਧੀਆ ਪਸ਼ੂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮੰਤਰੀ ਮੰਡਲ ਨੇ ਸਰਵਿਸ ਪ੍ਰੋਵਾਈਡਰਾਂ (516 ਵੈਟਰਨਰੀ ਫਾਰਮਾਸਿਸਟਾਂ ਅਤੇ 531 ਸਫਾਈ ਸੇਵਕਾਂ) ਦੀਆਂ ਅਸਾਮੀਆਂ ਦੇ ਠੇਕੇ ਦੀ ਮਿਆਦ ਵਿੱਚ 31 ਮਾਰਚ, 2019 ਤੋਂ 31 ਮਾਰਚ, 2020 ਤੱਕ ਦਾ ਵਾਧਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Several important decisions taken by the Cabinet of Punjab