ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਰੜ : ਸੀਵਰੇਜ ਦਾ ਪਾਇਪ ਫੱਟਿਆ, 150 ਫੁੱਟ ਚੌੜੀ ਸੜਕ ਪਾਣੀ 'ਚ ਰੁੜੀ

ਖਰੜ-ਬੱਸੀ ਪਠਾਣਾ ਸੜਕ 'ਤੇ ਅੱਜ ਸੀਵਰੇਜ ਦਾ ਪਾਇਪ ਫੱਟ ਗਿਆ, ਜਿਸ ਕਾਰਨ ਲਗਭਗ 150 ਚੌੜਾ ਪਾੜ ਪੈ ਗਿਆ ਹੈ। ਇਸ ਕਾਰਨ ਆਸਪਾਸ ਦੇ ਸੈਂਕੜੇ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। 
 

 

ਜਾਣਕਾਰੀ ਮੁਤਾਬਿਕ ਖਰੜ-ਬਡਾਲਾ-ਬੱਸੀ ਰੋਡ 'ਤੇ ਪੈਂਦੇ ਪਿੰਡ ਮਲਕਪੁਰ ਨਜ਼ਦੀਕ ਐਸ.ਵਾਈ.ਐਲ. ਨਹਿਰ 'ਤੇ ਲੱਗੀ ਪੁਲੀ ਅਤੇ ਲਾਂਘਾ ਨਾ ਹੋਣ ਕਾਰਨ ਰੁਕੇ ਸੀਵਰੇਜ਼ ਦੇ ਪਾਣੀ ਨੂੰ ਅੱਗੇ ਕੱਢਣ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਸੜਕ 'ਤੇ 150 ਫੁੱਟ ਦੇ ਕਰੀਬ ਪਾੜ ਪੈ ਗਿਆ। ਜਿਸ ਕਾਰਨ ਖਰੜ-ਬਡਾਲਾ ਬੱਸੀ ਰੋਡ ਤੇ ਆਵਾਜਾਈ ਬੰਦ ਹੋ ਗਈ ਅਤੇ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਦੇ ਦਰਜਨਾਂ ਪਿੰਡਾਂ ਦਾ ਸੰਪਰਕ ਆਪਸ ਵਿੱਚ ਟੁੱਟ ਗਿਆ ਹੈ।

 


 

ਰੋਹ ਵਿੱਚ ਆਏ ਲੋਕਾਂ ਅਤੇ ਕਿਸਾਨਾਂ ਨੇ ਪ੍ਰਸ਼ਾਸਨ ਵੱਲੋਂ ਕੀਤੀ ਗਲਤ ਕਾਰਵਾਈ ਵਜੋਂ ਰੋਸ ਪ੍ਰਗਟ ਕਰਦਿਆਂ ਨਾਅਰੇਬਾਜੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ,  ਬਲਾਕ ਪ੍ਰਧਾਨ ਜਸਪਾਲ ਸਿੰਘ ਨਿਆਮੀਆਂ, ਹਰਬੰਸ ਲਾਲ ਸਰਪੰਚ ਮਲਕਪੁਰ, ਗੌਤਮ ਸਰਪੰਚ ਬਾਸੀਆਂ, ਜਸਵਿੰਦਰ ਸਿੰਘ ਸਰਪੰਚ ਮਦਨਹੇੜੀ ਆਦਿ ਨੇ ਦੱਸਿਆ ਕਿ ਖਰੜ ਪ੍ਰਸ਼ਾਸਨ ਵੱਲੋਂ ਖਰੜ ਸ਼ਹਿਰ ਦਾ ਸੀਵਰੇਜ ਦਾ ਗੰਦਾ ਪਾਣੀ ਗਲਤ ਤਰੀਕੇ ਨਾਲ ਐਸ.ਵਾਈ.ਐਲ ਨਹਿਰ ਵਿੱਚ ਸੁਟਿਆ ਹੋਇਆ ਹੈ।
 

 

ਇਹ ਪਾਣੀ ਖਰੜ-ਬਡਾਲਾ-ਬੱਸੀ ਰੋਡ ਕੰਢੇ ਲਾਂਘਾ ਨਾ ਹੋਣ ਕਾਰਨ ਰੁੱਕ ਗਿਆ ਅਤੇ ਸੜਕ ਦੇ ਪੱਧਰ ਤੱਕ ਪਹੁੰਚ ਗਿਆ। ਅੱਜ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਪੁਲਿਸ ਪਾਰਟੀ ਵੱਲੋਂ ਜਦੋਂ ਉਕਤ ਥਾਂ ਤੋਂ ਪਾਣੀ ਅੱਗੇ ਕੱਢਣ ਦੀ ਕੋਸ਼ਿਸ਼ ਕਰਨ ਦੀ ਭਿਣਕ ਲੋਕਾਂ ਨੂੰ ਪਈ ਤਾਂ ਉਨ੍ਹਾਂ ਨੂੰ ਸੜਕ 'ਤੇ ਚੜ੍ਹਨ ਹੀ ਨਹੀ ਦਿੱਤਾ ਗਿਆ।

 


 

ਪ੍ਰਸ਼ਾਸ਼ਨ ਨੇ ਜਦੋਂ ਵੱਡੀਆਂ ਪਾਈਪਾਂ ਵਿਚੋਂ ਪਾਣੀ ਦਾ ਲਾਂਘਾ ਖੋਲ੍ਹਿਆ ਤਾਂ ਪਾਣੀ ਦੇ ਤੇਜ ਵਹਾਅ ਕਾਰਨ ਪਾੜ ਪੈ ਗਿਆ ਅਤੇ 150 ਫੁੱਟ ਦੇ ਕਰੀਬ ਸੜਕ ਪਾਣੀ 'ਚ ਰੁੜ੍ਹ ਗਈ। ਲੋਕਾਂ ਨੇ ਸੀਵਰੇਜ਼ ਦੇ ਗੰਦੇ ਪਾਣੀ ਕਾਰਨ ਪੀਣ ਵਾਲ ਪਾਣੀ ਗੰਧਲਾ ਹੋਣ, ਸੇਮ ਦੀ ਸਮੱਸਿਆ ਪਹਿਲਾਂ ਤੋਂ ਵੀ ਜ਼ਿਆਦਾ ਹੋਣ ਅਤੇ ਵੱਡੇ ਪੱਧਰ ਤੇ ਫਸਲਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਜਾਹਰ ਕੀਤਾ ਹੈ। ਲੋਕਾਂ ਨੇ ਪ੍ਰਸ਼ਾਸਨ 'ਤੇ ਨਲਾਇਕੀ ਦੇ ਇਲਜ਼ਾਮ ਲਗਾਏ ਅਤੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sewerage water damages 150 feet road at Bassi Pathana