ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸਕੂਲਾਂ ’ਚ ਛੇਤੀ ਸ਼ੁਰੂ ਹੋਵੇਗੀ ‘ਸੈਕਸ–ਸਿੱਖਿਆ’

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸਕੂਲਾਂ ’ਚ ਛੇਤੀ ਸ਼ੁਰੂ ਹੋਵੇਗੀ ‘ਸੈਕਸ–ਸਿੱਖਿਆ’

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸਕੂਲਾਂ ’ਚ ਉਮਰ–ਵਰਗ ਮੁਤਾਬਕ ਛੇਤੀ ਹੀ ‘ਸੈਕਸ ਐਜੂਕੇਸ਼ਨ’ ਦੀ ਸ਼ੁਰੂਆਤ ਹੋ ਸਕਦੀ ਹੈ। ਇਸ ਦਾ ਮੁੱਖ ਉਦੇਸ਼ ਬੱਚਿਆਂ ਤੇ ਬੱਚੀਆਂ ਨੂੰ ਇਹ ਸਮਝਾਉਣਾ ਹੋਵੇਗਾ ਕਿ ਉਹ ਕਿਵੇਂ ਜਾਣਨ ਕਿ ਕੌਣ ਉਨ੍ਹਾਂ ਨੂੰ ਗ਼ਲਤ ਨੀਅਤ ਤੇ ਮਾੜੇ ਇਰਾਦੇ ਨਾਲ ਛੋਹ ਰਿਹਾ ਹੈ ਤੇ ਕਿਸ ਦਾ ਇਰਾਦਾ ਨੇਕ ਹੈ।

 

 

ਇਹ ਮਾਮਲਾ ਫ਼ਿਲਹਾਲ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜ਼ੇਰੇ ਗ਼ੌਰ ਹੈ ਤੇ ਉਨ੍ਹਾਂ ਨੂੰ ਸੈਕਸ–ਐਜੂਕੇਸ਼ਨ ਦਾ ਮਾਡਿਯੂਲ ਤਿਆਰ ਕਰਨ ਲਈ ਕਿਹਾ ਗਿਆ ਹੈ। ਸਾਲ 2019–2020 ਦੇ ਸੈਸ਼ਨ ਤੋਂ ਸੈਕਸ–ਐਜੂਕੇਸ਼ਨ ਦੇ ਸਕੂਲੀ ਸਿਲੇਬਸ ਵਿੱਚ ਸ਼ਾਮਲ ਕਰ ਦਿੱਤੇ ਜਾਣ ਦੇ ਆਸਾਰ ਬਣੇ ਹੋਏ ਹਨ।

 

 

ਹਾਈ ਕੋਰਟ ਵੱਲੋਂ ਪਹਿਲਾਂ ਹੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਇਹ ਹੁਕਮ ਜਾਰੀ ਕਰ ਚੁੱਕੀ ਹੈ ਕਿ ਸੈਕਸ–ਐਜੂਕੇਸ਼ਨ ਲਈ ਸਿਰਫ਼ ਬਾਕਾਇਦਾ ਸਿਖਲਾਈ–ਪ੍ਰਾਪਤ ਅਧਿਆਪਕਾਂ ਦੀ ਡਿਊਟੀ ਲਾਈ ਜਾ ਸਕੇ। ਇਹ ਹਦਾਇਤ ਵੀ ਜਾਰੀ ਕੀਤੀ ਗਈ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਮੁਤਾਬਕ ਸਹੀ ਤਕਨੀਕੀ ਤਰੀਕੇ ਨਾਲ ਇਸ ਬਾਰੇ ਸਮਝਾਇਆ ਜਾਵੇ।

 

 

ਬੱਚਿਆਂ ਨੂੰ ਜ਼ਿਆਦਾਤਰ ਇਸ ਗੱਲ ਲਈ ਉਤਸ਼ਾਹਿਤ ਕੀਤਾ ਜਾਵੇਗਾ ਕਿ ਜੇ ਕੋਈ ਵੀ ਵਿਅਕਤੀ ਨੂੰ ਉਨ੍ਹਾਂ ਨੂੰ ਮਾੜੀ ਨੀਅਤ ਜਾਂ ਮਨਸ਼ਾ ਨਾਲ ਉਨ੍ਹਾਂ ਨੂੰ ਕਿਤੇ ਵੀ ਛੋਹੇ, ਤਾਂ ਉਹ ਬਿਲਕੁਲ ਵੀ ਨਾ ਡਰਨ, ਸਗੋਂ ਤੁਰੰਤ ਆਪਣੇ ਅਧਿਆਪਕ ਜਾਂ ਆਪਣੇ ਮਾਪਿਆਂ ਨੁੰ ਇਸ ਬਾਰੇ ਸੂਚਿਤ ਕਰਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sex Education may soon be initiated in Punjab Haryana Chd