ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RSS ਰੇਪ ਦੀਆਂ ਘਟਨਾਵਾਂ ਨੂੰ ਧਾਰਮਿਕ ਰੰਗਤ ਦੇ ਕੇ ਵਿਗਾੜ ਰਹੀ ਮਾਹੌਲ- SFS

ਸਟੂਡੈਂਟ ਫ਼ਾੱਰ ਸੁਸਾਇਟੀ

ਸਟੂਡੈਂਟ ਫ਼ਾੱਰ ਸੁਸਾਇਟੀ (SFS) ਨੇ ਮੱਧ ਪ੍ਰਦੇਸ ਮੰਦਸੌਰ 'ਚ 8 ਸਾਲਾਂ ਦੀ ਇੱਕ ਬੱਚੇ ਨਾਲ ਹੋਈ ਗੈਂਗ-ਰੇਪ ਦੀ ਘਟਨਾ ਦੀ ਨਿੰਦਾ ਕੀਤੀ ਹੈ। SFS ਨੇ ਇਸ ਮਾਮਲੇ 'ਚ ਇਨਸਾਫ਼ ਦੀ ਵੀ ਮੰਗ ਕੀਤੀ ਹੈ। ਇੱਕ ਪ੍ਰੈੱਸ ਨੋਟ 'ਚ  SFS ਨੇ ਕਿਹਾ ਕਿ ਮੰਦਸੌਰ ਅਤੇ ਕਠੂਆ 'ਚ ਹੋਇਆ ਘਟਨਾਵਾਂ ਨੇ ਸਾਫ ਸੰਦੇਸ ਦਿੱਤਾ ਹੈ ਕਿ ਭਾਰਤ ਵਿੱਚ ਐਰਤਾੰ ਖਿਲਾਫ਼ ਅਪਰਾਧ ਲਗਾਤਾਰ ਵੱਧ ਰਹੇ ਹਨ।

ਸਰਕਾਰ ਨੇ ਭਾਵੇਂ 12 ਸਾਲ ਤੋਂ ਘੱਟ ਉਮਰ ਦੀ ਬੱਚੀ ਨਾਲ ਬਲਾਤਕਾਰ ਕਰਨ ਤੇ ਮੌਤ ਦੀ ਸਜ਼ਾ ਦੇਣ ਦਾ ਵੀ ਕਾਨੂੰਨ ਵੀ ਲਿਆਂਦਾ ਹੈ । ਪਰ ਸਰਕਾਰ ਨੂੰ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਉਂ ਹੋ ਰਹੀਆਂ ਹਨ। ਤੇ ਇਨ੍ਹਾਂ ਪਿੱਛੇ ਕੀ ਕਾਰਨ ਹਨ।


SFS ਨੇ RSS ਤੇ ਵੀ ਹਮਲਾ ਕਰਦੇ ਹੋਏ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਸੰਸਥਾਵਾਂ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਵੀ ਧਾਰਮਿਕ ਰੰਗਤ ਦੇ ਕੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ ।  ਕਿਸੇ ਬਲਾਤਕਾਰ ਦੀ ਘਟਨਾ ਲਈ ਇੱਕ ਖਾਸ ਧਰਮ ਨੂੰ ਜ਼ਿੰਮੇਵਾਰ ਨਹੀਂ ਮੰਨਿਆ ਜਾ ਸਕਦਾ।

ਲੋਕ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਖਿਲਾਫ਼ ਲਗਾਤਾਰ ਬਾਹਰ ਨਿਕਲ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ਭਰ 'ਚ ਜਿੱਥੇ ਵੀ ਇਸ ਤ੍ਰਹਾਂ ਦੀਆਂ ਘਟਨਾਵਾਂ ਹੋ ਰਹੀਆਂ ਹਨ ਤੇ ਜੋ ਵੀ ਇਨ੍ਹਾਂ ਲਈ ਜ਼ਿੰਮੇਵਾਰ ਹਨ, ਉਨ੍ਹਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

 

ਸਰਕਾਰਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਔਰਤਾਂ ਬਿਨ੍ਹਾਂ ਕਿਸੇ ਡਰ ਦੇ ਦੇਸ਼ 'ਚ ਜੀ ਸਕਣ। ਮੰਦਸੋਰ ਅਤੇ ਕਠੂਆ ਵਰਗਿਆਂ ਘਟਨਾਵਾਂ ਦੇ ਖ਼ਿਲਾਫ਼ ਪੂਰੇ ਦੇਸ਼ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SFS condemn and demands justice in madsaur rape case