ਅਗਲੀ ਕਹਾਣੀ

SGPC ਨੇ ਸ੍ਰੀ ਹਰਿਮੰਦਰ ਸਾਹਿਬ ਦੀ ‘ਸਾਰਾਗੜ੍ਹੀ ਸਰਾਂ 'ਚ ਖੋਲ੍ਹੀ ‘ਹਵੇਲੀ’

SGPC ਨੇ ਸ੍ਰੀ ਹਰਿਮੰਦਰ ਸਾਹਿਬ ਦੀ ‘ਸਾਰਾਗੜ੍ਹੀ ਸਰਾਂ ਕੀਤੀ ‘ਹਵੇਲੀ’ ਹਵਾਲੇ'

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇੱਕ ‘ਵਿਵਾਦਗ੍ਰਸਤ’ ਕਦਮ ਚੁੱਕਦਿਆਂ ਸ੍ਰੀ ਹਰਿਮੰਦਰ ਸਾਹਿਬ ਦੀ ਸਾਰਾਗੜ੍ਹ ਸਰਾਂ ਵਿੱਚ ਇੱਕ ਮਹਿੰਗਾ ਸ਼ਾਹੀ ਤੇ ਪ੍ਰਾਈਵੇਟ ਰੈਸਟੋਰੈਂਟ ‘ਹਵੇਲੀ’ ਖੋਲ੍ਹ ਦਿੱਤਾ ਹੈ। ਇੰਝ ਇਸ ਸਰਾਂ ਦਾ ਹੁਣ ਵਪਾਰੀਕਰਨ ਕਰ ਦਿੱਤਾ ਗਿਆ ਹੈ; ਜਦ ਕਿ ਹੁਣ ਤੱਕ ਇਸ ਨੂੰ ਸਸਤੀ ਕੰਟੀਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਪਰ ਸ਼੍ਰੋਮਣੀ ਕਮੇਟੀ ਨੇ ਉਸ ਮੰਗ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਸਾਰਾਗੜ੍ਹੀ ਸਰਾਂ ਦੀ ਉਸਾਰੀ ਹਾਲ ਹੀ ਵਿੱਚ 44 ਕਰੋੜ ਰੁਪਏ ਦੀ ਲਾਗਤ ਨਾਲ ਹੋਈ ਹੈ; ਇਸ ਦਾ ਉਦਘਾਟਨ ਅਪ੍ਰੈਲ 2017 ‘ਚ ਹੈਰਿਟੇਜ ਸਟ੍ਰੀਟ ਨਾਲ ਹੀ ਕੀਤਾ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਰਾਂ ਸ਼ਰਧਾਲੂਆਂ ਲਈ ਘੱਟ ਕੀਮਤ ‘ਤੇ ਬਿਹਤਰ ਰਿਹਾਇਸ਼ ਮੁਹੱਈਆ ਕਰਵਾਉਣ ਲਈ ਸਥਾਪਤ ਕੀਤੀ ਸੀ।  ਇੱਥੇ ਦੋ ਤਰ੍ਹਾਂ ਦੇ ਕਮਰੇ ਹਨ; ਜਿਨ੍ਹਾਂ ਦਾ ਕਿਰਾਇਆ 1100 ਰੁਪਏ ਤੋਂ ਲੈ ਕੇ 1500 ਰੁਪਏ ਤੱਕ ਹੈ। ਕੁੱਲ 9–ਮੰਜ਼ਿਲਾ ਸਰਾਂ ਦਾ ਰਕਬਾ 1.13 ਲੱਖ ਵਰਗ ਫ਼ੁੱਟ ਹੈ।

 

 

ਗੁਰੂ ਅਰਜਨ ਦੇਵ ਨਿਵਾਸ, ਗੁਰੂ ਰਾਮ ਦਾਸ ਨਿਵਾਸ, ਗੁਰੂ ਹਰਗੋਬਿੰਦ ਸਾਹਿਬ ਨਿਵਾਸ, ਮਾਤਾ ਗੰਗਾ ਨਿਵਾਸ ਤੇ ਗੁਰੂ ਗੋਬਿੰਦ ਸਿੰਘ ਐੱਨਆਰਆਈ ਨਿਵਾਸ ਆਦਿ ਵਾਂਗ ਇਹ ਸਾਰਾਗੜ੍ਹ ਸਰਾਂ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਦੇ ਨੇੜੇ ਨਹੀਂ ਹੈ; ਇਸੇ ਲਈ ਇੱਥੇ ਖਾਣ–ਪੀਣ ਦਾ ਸਾਮਾਨ ਮੁਹੱਈਆ ਕਰਵਾਏ ਜਾਣ ਦੀ ਜ਼ਰੂਰਤ ਹੈ ਬਣੀ ਰਹਿੰਦੀ ਹੈ। ਇਸ ਲਈ ਇੱਥੇ ਜ਼ਮੀਨੀ ਮੰਜ਼ਿਲ ‘ਤੇ ਇੱਕ ਹਾਲ ਰਾਖਵਾਂ ਰੱਖਿਆ ਗਿਆ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਪਿਛਲੇ ਡੇਢ ਸਾਲ ਤੋਂ ਸਾਰਾਗੜ੍ਹੀ ਸਰਾਂ ਨੂੰ ਸਸਤੀ ਕੰਟੀਨ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਮੰਗ ਵੱਲ ਉੱਕਾ ਧਿਆਨ ਨਹੀਂ ਦਿੱਤਾ; ਸਗੋਂ ਦੋ ਕੁ ਹਫ਼ਤਿਆਂ ਤੋਂ ਉੱਥੇ ‘ਹਵੇਲੀ’ ਹੋਟਲ ਪ੍ਰਗਟ ਹੋ ਗਿਆ ਹੈ। ਸਰਾਂ ਦੇ ਮੁੱਖ ਦਾਖ਼ਲੇ ਵਾਲੇ ਗੇਟ ’ਤੇ ਉਸ ਦਾ ਬੋਰਡ ਵੀ ਲੱਗ ਗਿਆ ਹੈ। ਇੱਥੇ ਮੁਫ਼ਤ ਹੋਮ–ਡਿਲੀਵਰੀ ਵੀ ਕੀਤੀ ਜਾ ਰਹੀ ਹੈ।

 

 

ਇਸ ‘ਹਵੇਲੀ’ ਰੈਸਟੋਰੈਂਟ ਵਿੱਚ ਖਾਣ–ਪੀਣ ਦਾ ਸਾਮਾਨ ਹੋਟਲਾਂ ਵਾਂਗ ਕਾਫ਼ੀ ਮਹਿੰਗਾ ਹੈ। ਇੱਥੇ ਸਭ ਤੋਂ ਸਸਤੀ ਆਲੂ–ਗੋਭੀ ਦੀ ਪਲੇਟ ਹੈ, ਜੋ 160 ਰੁਪਏ ਦੀ ਮਿਲਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਾਵਾਂ ਬਾਰੇ ਵਿਭਾਗ ‘ਚ ਕੰਮ ਕਰਦੇ ਇੱਕ ਮੁਲਾਜ਼ਮ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ‘ਤੇ ਦੱਸਿਆ ਕਿ ਹੁਣ ਇਹ ਰੈਸਟੋਰੈਂਟ ਸਿਰਫ਼ ਅਮੀਰਾਂ ਲਈ ਰਹਿ ਗਿਆ ਹੈ ਤੇ ਆਮ ਆਦਮੀ ਇਸ ਹੋਟਲ ਵਿੱਚ ਨਹੀਂ ਜਾਵੇਗਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਹੋਰ ਤਾਂ ਹੋਰ ‘ਹਵੇਲੀ’ ਰੈਸਟੋਰੈਂਟ ਦੇ ਮੇਨਯੂ ਵਿੱਚ ਸਿਗਾਰ–ਰੋਲ ਨਾਂਅ ਦੀ ਇੱਕ ਆਈਟਮ ਰੱਖੀ ਹੈ; ਜੋ ਭਾਵੇਂ ਪੂਰੀ ਤਰ੍ਹਾਂ ਸ਼ਾਕਾਹਾਰੀ ਹੈ ਪਰ ਸ਼ਬਦ ‘ਸਿਗਾਰ’ ਦਾ ਸਿੱਧਾ ਸਬੰਧ ਤਮਾਕੂਨੋਸ਼ੀ ਨਾਲ ਹੈ, ਜਿਸ ‘ਤੇ ਸਿੱਖ ਧਰਮ ਵਿੱਚ ਮੁਕੰਮਲ ਪਾਬੰਦੀ ਹੈ। ਧਾਰਮਿਕ ਹਲਕਿਆਂ ‘ਚ ਇਸ ਗੱਲ ‘ਤੇ ਵੀ ਇਤਰਾਜ਼ ਹੋ ਸਕਦਾ ਹੈ।

 

ਜਲੰਧਰ ਤੋਂ ਆਏ ਇੱਕ ਸ਼ਰਧਾਲੂ ਜਤਿੰਦਰ ਸਿੰਘ ਨੇ ਕਿਹਾ,‘ਬੇਸ਼ੱਕ ਇਹ ਇੱਕ ਸਰਾਂ ਹੈ, ਹੋਟਲ ਨਹੀਂ। ਸ਼੍ਰੋਮਣੀ ਕਮੇਟੀ ਨੇ ਪਿੱਛੇ ਜਿਹੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਫ਼ੋਟੋਗ੍ਰਾਫ਼ੀ ਤੇ ਵਿਡੀਓਗ੍ਰਾਫ਼ੀ ‘ਤੇ ਪਾਬੰਦੀ ਲਾ ਦਿੱਤੀ ਹੈ। ਉਸ ਪਾਬੰਦੀ ਨੂੰ ਸਹੀ ਦਰਸਾਉਣ ਲਈ ਇਹੋ ਦਲੀਲ ਦਿੱਤੀ ਹੈ ਕਿ ਇਹ ਸਥਾਨ ਕੋਈ ਸੈਲਾਨੀ–ਕੇਂਦਰ ਨਹੀਂ ਹੈ। ਪਰ ਜੇ ਇਹ ਕੋਈ ਸੈਲਾਨੀ ਕੇਂਦਰ ਨਹੀ਼ ਹੈ, ਤਾਂ ਇੱਥੇ ਸਾਰਾਗੜ੍ਹੀ ਸਰਾਂ ਅੰਦਰ ਰੈਸਟੋਰੈਂਟ ਕਿਉ਼ ਖੋਲ੍ਹ ਦਿੱਤਾ ਗਿਆ ਹੈ।’

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਪਟਿਆਲਾ ਤੋਂ ਆਏ ਇੱਕ ਹੋਰ ਸ਼ਰਧਾਲੂ ਕਾਬਲ ਸਿੰਘ ਨੇ ਕਿਹਾ ਕਿ ਸਰਾਵਾਂ ਦਾ ਵਪਾਰੀਕਰਨ ਕਰਨਾ ਗ਼ਲਤ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਸਾਰਾਗੜ੍ਹੀ ਸਰਾਂ ਅੰਦਰ ਰੈਸਟੋਰੈਂਟ ਖੋਲ੍ਹੇ ਜਾਣ ਬਾਰੇ ਅਣਜਾਣਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਕਿ ਇਸ ਸਰਾਂ ਨੂੰ ਰੈਸਟੋਰੈਂਟ ਵਿੱਚ ਕਿਵੇਂ ਤੇ ਕਦੋਂ ਤਬਦੀਲ ਕਰ ਦਿੱਤਾ ਗਿਆ ਹੈ। ‘ਮੈਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਜਸ਼ਨਾਂ ਲਈ ਇਸ ਵੇਲੇ ਪਟਨਾ ਸਾਹਿਬ ‘ਚ ਹਾਂ। ਮੈਂ ਪਰਤ ਕੇ ਵੇਖਾਂਗਾ ਕਿ ਖਾਣ–ਪੀਣ ਦੀਆਂ ਵਸਤਾਂ ਇੰਨੀਆ ਮਹਿੰਗੀਆਂ ਕਿਵੇਂ ਹਨ।’

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਇੱਥੇ ਇਹ ਦੱਸਣਾ ਵਾਜਬ ਹੋਵੇਗਾ ਕਿ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਇਹ ਸਰਾਂ ਦਰਅਸਲ 1897 ਦੀ ‘ਸਾਰਾਗੜ੍ਹੀ ਦੀ ਜੰਗ’ ਨੂੰ ਸਮਰਪਿਤ ਹੈ; ਜਿਸ ਵਿੱਚ 21 ਸਿੱਖ ਜਵਾਨਾਂ ਨੇ 10 ਹਜ਼ਾਰ ਅਫ਼ਗ਼ਾਨ ਧਾੜਵੀਆਂ ਦਾ ਮੁਕਾਬਲਾ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਸੀ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SGPC opens Haveli restaurant in Saragarhi Sra