ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

DASTAN-E-MIRI-PIRI’: SGPC ਪੈਨਲ ਨੇ ਅਕਾਲ ਤਖ਼ਤ ਨੂੰ  ਸੌਂਪੀ ਰਿਪੋਰਟ

6ਵੇਂ ਸਿੱਖ ਗੁਰੂ ਸ੍ਰੀ ਹਰਗੋਬਿੰਦ ਸਿੰਘ ਦੇ ਜੀਵਨ ਤੇ ਸਮੇਂ ਉੱਤੇ ਆਧਾਰਤ ਵਿਵਾਦਤ ਐਨੀਮੇਟਿਡ ਫ਼ਿਲਮ 'ਦਾਸਤਾਨ- ਏ- ਮੀਰੀ-ਪੀਰੀ' ਦੀ ਸਮੀਖਿਆ ਲਈ ਗਠਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪੈਨਲ ਨੇ ਸੋਮਵਾਰ ਨੂੰ ਅਕਾਲ ਤਖ਼ਤ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ।

 

ਇਸ ਪੈਨਲ ਨੇ ਮੀਟਿੰਗ ਕੀਤੀ ਜਿਸ ਵਿੱਚ ਸਿਮਰਜੀਤ ਸਿੰਘ,ਐਸਜੀਪੀਸੀ ਮੈਂਬਰ ਭਗਵੰਤ ਸਿੰਘ ਸਿਆਲਕਾ, ਕਿਰਨਜੋਤ ਕੌਰ, ਸਿੱਖ ਵਿਦਵਾਨ ਇੰਦਰਜੀਤ ਸਿੰਘ ਅਤੇ ਮਨਮੋਹਨ ਸਿੰਘ ਸ਼ਾਮਲ ਸਨ। ਹਾਲਾਂਕਿ ਮੋਹਾਲੀ ਦੇ ਐਸਜੀਪੀਸੀ ਮੈਂਬਰ ਹਰਦੀਪ ਸਿੰਘ ਸਣੇ ਕਮੇਟੀ ਦੇ ਕਈ ਮੈਂਬਰ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। 

 

ਮੀਟਿੰਗ ਦੀ ਕਾਰਵਾਈ ਬਾਰੇ ਪੈਨਲ ਦੇ ਕਿਸੇ ਵੀ ਮੈਂਬਰ ਨੇ ਕੁੱਝ ਵੀ ਨਹੀਂ ਦੱਸਿਆ। ਹਾਲਾਂਕਿ ਇਹ ਪਤਾ ਲੱਗਾ ਹੈ ਕਿ ਨਿਰਮਾਤਾਵਾਂ ਵੱਲੋਂ ਮੀਟਿੰਗ ਦੌਰਾਨ ਪੈਨਲ ਵੱਲੋਂ ਚੁੱਕੀਆਂ ਗਈਆਂ ਕਮੀਆਂ ਨੂੰ ਠੀਕ ਕਰਨ ਤੋਂ ਬਾਅਦ ਫ਼ਿਲਮ ਨੂੰ ਸਕਰ੍ਰੀਨ ਉੱਤੇ ਦਿਖਾਇਆ ਜਾ ਸਕਦਾ ਹੈ। 

 

ਐਸਜੀਪੀਸੀ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮ ਉੱਤੇ ਕਮੇਟੀ ਦਾ ਗਠਨ ਕੀਤਾ ਸੀ। ਸਮੀਖਿਆ ਪੈਨਲ ਦੀ ਰਿਪੋਰਟ ਤੋਂ ਬਾਅਦ ਉੱਚ ਪੱਧਰੀ ਟੀਮ ਹੁਣ ਫ਼ਿਲਮ ਉੱਤੇ ਆਪਣਾ ਫ਼ੈਸਲਾ ਦੇਵੇਗੀ ਜੋ ਕਿ 5 ਜੂਨ ਨੂੰ ਰਿਲੀਜ਼ ਹੋਣ ਦੀ ਉਮੀਦ ਹੈ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SGPC panel submits report to Akal Takht