ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀ ਹਰਿਮੰਦਰ ਸਾਹਿਬ ਵਿਖੇ 4 ਲੱਖ ਦੀਵੇ ਜਗਾਉਣ ਦੇ ਫ਼ੈਸਲੇ 'ਤੇ ਖੜ੍ਹਾ ਹੋਇਆ ਵਿਵਾਦ

ਸ੍ਰੀ ਹਰਿਮੰਦਰ ਸਾਹਿਬ ਵਿਖੇ 4 ਲੱਖ ਦੀਵੇ ਜਗਾਉਣ ਦੇ ਫ਼ੈਸਲੇ 'ਤੇ ਖੜ੍ਹਾ ਹੋਇਆ ਵਿਵਾਦ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਅਕਤੂਬਰ 'ਚ ਚੌਥੇ ਸਿੱਖ ਗੁਰੂ ਤੇ ਅੰਮ੍ਰਿਤਸਰ ਸ਼ਹਿਰ ਦੇ ਸੰਸਥਾਪਕ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ' ਤੇ ਸ੍ਰੀ ਹਰਿਮੰਦਰ 'ਸਾਹਿਬ ਸਰੋਵਰ ਦੇ ਇੱਕ ਪਾਸੇ 4 ਲੱਖ ਮਿੱਟੀ ਦੇ ਦੀਵੇ ਲਾਉਣਦੀ ਯੋਜਨਾ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਕਈ ਹੋਰਾਂ ਨੇ ਐਸਜੀਪੀਸੀ ਦੇ ਇਸ ਕਦਮ ਦਾ ਵਿਰੋਧ ਕੀਤਾ ਹੈ।

 

ਇਹ ਦੀਵੇ ਸਰੋਵਰ ਦੇ ਪੱਛਮੀ ਪਾਸੇ ਵੱਲ 12 ਫੁੱਟ ਚੌੜਾਈ ਵਾਲੇ ਇੱਕ ਆਰਜ਼ੀ ਢਾਂਚੇ ਉੱਤੇ ਰੱਖੇ ਜਾਣਗੇ. ਇਸ ਲਈ ਕਾਰ ਸੇਵਾ ਪਹਿਲਾ ਹੀ ਸ਼ੁਰੂ ਕਰ ਦਿੱਤੀ ਗਈ ਹੈ ।

 

ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ, "ਮੈਂ ਪੂਰੀ ਤਰ੍ਹਾਂ ਐਸ.ਜੀ.ਪੀ.ਸੀ ਦੇ ਫੈਸਲੇ ਨਾਲ ਅਸਹਿਮਤ ਹਾਂ। ਸੁੰਦਰਤਾ ਵਧਾਉਣ ਦੇ ਬਹਾਨੇ ਗੁਰੂ ਦੀ ਰਚਨਾ ਨੂੰ ਬਦਲਣ ਜਾਂ ਵਿਗਾੜਨ ਦਾ ਅਧਿਕਾਰ ਨਹੀਂ ਹੈ। ਇਹ ਸਰੋਵਰ ਦੀ ਪਵਿੱਤਰਤਾ ਨੂੰ ਤਬਾਹ ਕਰ ਦੇਵੇਗਾ ਅਤੇ ਸ਼ਰਧਾਲੂਆਂ ਲਈ ਵੀ ਅਸੁਵਿਧਾ ਦਾ ਕਾਰਨ ਬਣੇਗਾ ਜੋ ਇਸ ਵਿੱਚ ਡੁੱਬਕੀ ਲਗਾਉਣਾ ਚਾਹੁੰਦੇ ਹਨ। ਨਾਲ ਹੀ, ਇਹ ਗੁਰਦੁਆਰੇ ਦੀ ਅਸਲੀ ਦਿੱਖ ਨੂੰ ਖਰਾਬ ਕਰ ਦੇਵੇਗਾ। "

 

"ਮੈਨੂੰ ਸੰਗਤ ਤੋਂ ਬਹੁਤ ਸਾਰੀਆਂ ਕਾਲ ਆਇਆ ਤੇ ਬਹੁਤ ਸਾਰੀਆਂ ਨੇ ਗੁਰਪੁਰਬ ਮਨਾਉਣ ਦੇ ਇਸ ਢੰਗ ਉੱਤੇ ਇਤਰਾਜ਼ ਉਠਾਏ। ਆਰਜ਼ੀ ਢਾਂਚਾ ਵੀ ਸੁਰੱਖਿਅਤ ਨਹੀਂ ਹੈ।ਕੋਈ ਵੀ ਬਦਕਿਸਮਤ ਘਟਨਾ ਵਾਪਰ ਸਕਦੀ ਹੈ।ਐਸ.ਜੀ.ਪੀ.ਸੀ. ਨੂੰ ਇਸ ਕਦਮ  ਬਾਰੇ ਮੁੜ ਵਿਚਾਰ ਕਰਨਾ ਚਾਹੀਦਾ ਹੈ।

 

 

ਕੁਝ ਹੋਰ ਸਿੱਖ ਧਾਰਮਿਕ ਆਗੂ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਤੇ ਦਲ ਖ਼ਾਲਸਾ ਦੇ ਮੈਂਬਰ ਬਲਦੇਵ ਸਿੰਘ ਸਿਰਸਾ ਵੀ ਇਸ ਮੁੱਦੇ 'ਤੇ ਰੋਸ ਜਤਾ ਰਹੇ ਹਨ। "ਇੱਕ ਪਾਸੇ, ਸ਼੍ਰੋਮਣੀ ਕਮੇਟੀ ਨੇ ਗੁਰਦੁਆਰੇ ਵਿੱਚ ਪ੍ਰਦੂਸ਼ਣ ਘਟਾਉਣ ਬਾਰੇ ਗੱਲ ਕੀਤੀ ਹੈ।  ਪਰ ਉਹ ਕੰਪਲੈਕਸ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਦੀਵਿਆਂ ਦਾ ਪ੍ਰਕਾਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਜੇਕਰ ਇਹ ਫੈਸਲਾ ਵਾਪਸ ਨਹੀਂ ਲਿਆ ਜਾਂਦਾ ਹੈ, ਤਾਂ ਸੰਗਤ ਇਸ ਦਾ ਵਿਰੋਧ ਕਰੇਗੀ। "

 

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ, "ਸੰਗਤ ਦੁਆਰਾ ਉਠਾਏ ਇਤਰਾਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਗਵੰਤ ਸਿੰਘ ਸਿਆਲਕੋ, ਸੁਰਜੀਤ ਸਿੰਘ ਭਿੱਟੇਵਡ ਅਤੇ ਹੋਰਾਂ ਦੀ ਅਗਵਾਈ ਹੇਠ ਇਕ ਉਪ ਕਮੇਟੀ ਇਸ ਫੈਸਲੇ ਦੀ ਸਮੀਖਿਆ ਕਰੇਗੀ। ਕਮੇਟੀ ਸ਼ੁੱਕਰਵਾਰ ਨੂੰ ਮੀਟਿੰਗ ਕਰੇਗੀ ਅਤੇ ਆਪਣੀਆਂ ਸਿਫਾਰਸ਼ਾਂ ਦੇਵੇਗੀ। "

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SGPC plan to light 4 lakh earthen lamps on October 26 has courted a controversy