ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰੂ–ਘਰਾਂ ਦੀ ਆਮਦਨ ਘਟਣ ਲਈ ਸੰਗਤ ਨਹੀਂ, SGPC ਜ਼ਿੰਮੇਵਾਰ: ਸਿਮਰਨਜੀਤ ਸਿੰਘ ਮਾਨ

ਗੁਰੂ–ਘਰਾਂ ਦੀ ਆਮਦਨ ਘਟਣ ਲਈ ਸੰਗਤ ਨਹੀਂ, SGPC ਜ਼ਿੰਮੇਵਾਰ: ਸਿਮਰਨਜੀਤ ਸਿੰਘ ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬਾਨ ਦੀ ਆਮਦਨ ਘਟਣ ਲਈ ਸੰਗਤ ਨਹੀਂ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦਾ ਕਥਿਤ ਮਾੜਾ ਪ੍ਰਬੰਧ ਜ਼ਿੰਮੇਵਾਰ ਹੈ।

 

 

ਸ੍ਰੀ ਮਾਨ ਨੇ ਮਿਸਾਲ ਨਾਲ ਬਾਕਾਇਦਾ ਸਮਝਾਉਂਦਿਆਂ ਕਿਹਾ ਕਿ ਅਕਬਰ ਬਾਦਸ਼ਾਹ ਜਦੋਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਲਈ ਆਇਆ ਸੀ ਤਾਂ, ਪਹਿਲਾਂ ਪੰਗਤ ਵਿਚ ਬੈਠਕੇ ਲੰਗਰ ਛਕਣ ਕੇ ਫਿਰ ਆਉਣ ਦਾ ਹੁਕਮ ਹੋਇਆ ਸੀ। ਉਸ ਸਮੇਂ ਤੋਂ ਹੀ ਸਿੱਖ ਕੌਮ ਵਿਚ ਦਸਵੰਧ ਕੱਢਣ ਦੀ ਮਹਾਨ ਰਵਾਇਤ ਚੱਲਦੀ ਆ ਰਹੀ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਚਾਰ ਦਰਵਾਜੇ ਸਥਾਪਿਤ ਕੀਤੇ ਸਨ, ਜਿਸਦਾ ਅਰਥ ਹੈ ਕਿ ਇਥੇ ਮੁਸਲਮਾਨ, ਸਿੱਖ, ਹਿੰਦੂ, ਈਸਾਈ ਅਤੇ ਚਹੁੰ–ਵਰਣਾਂ ਨਾਲ ਸਬੰਧਤ ਕੋਈ ਵੀ ਲੰਗਰ ਛੱਕ ਸਕਦਾ ਹੈ। 'ਪਰ ਹੁਣ ਸ. ਗੋਬਿੰਦ ਸਿੰਘ ਲੌਗੋਵਾਲ ਪ੍ਰਧਾਨ ਐਸ.ਜੀ.ਪੀ.ਸੀ. ਵੱਲੋ ਗੁਰੂ ਦੇ ਲੰਗਰਾਂ ਬਾਰੇ ਜੋ ਨੀਤੀ ਅਪਣਾਈ ਜਾ ਰਹੀ ਹੈ, ਇਹ ਗੁਰੂ ਸਿਧਾਂਤ ਤੇ ਸੋਚ ਨਾਲ ਮੇਲ ਨਹੀਂ ਖਾਂਦੀ'।

 

 

ਸ੍ਰੀ ਮਾਨ ਨੇ ਕਿਹਾ ਕਿ ਗੁਰੂ ਘਰਾਂ ‘ਚ ਜੇਕਰ ਚੜਾਵਾ ਘੱਟ ਆ ਰਿਹਾ ਹੈ, ਤਾਂ ਇਸ ਲਈ ਸੰਗਤ ਜ਼ਿੰਮੇਵਾਰ ਨਹੀਂ। 'ਵਿਦਿਅਕ ਅਤੇ ਸਿਹਤ ਸੰਸਥਾਵਾਂ ਨੂੰ ਲੁਟਣ ਦੀ ਨੀਅਤ ਨਾਲ ਚਾਰ-ਚਾਰ, ਪੰਜ-ਪੰਜ ਮੈਬਰਾਂ ਦੇ ਟਰੱਸਟ ਬਣਾਕੇ ਕੌਮੀ ਜ਼ਾਇਦਾਦ ਅਤੇ ਖਜਾਨੇ ਨੂੰ ਲੁੱਟਿਆ ਜਾ ਰਿਹਾ ਹੈ, ਗੁਰੂਘਰ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਆਪਣੇ ਚਹੇਤਿਆ ਨੂੰ ਠੇਕਿਆਂ ਉੱਤੇ ਦਿੱਤੀਆਂ ਜਾ ਰਹੀਆਂ ਹਨ। ਹੋਰ ਵੱਡੇ ਵੱਡੇ ਗ਼ਬਨ ਹੋ ਰਹੇ ਹਨ। ਇਸ ਨਾਲ ਆਮਦਨ ਘਟੀ ਹੈ। ਸਾਰੇ ਟ੍ਰੱਸਟਾਂ ਨੂੰ ਤੁਰੰਤ ਖ਼ਤਮ ਕਰਕੇ ਅਤੇ ਗੁਰੂਘਰ ਦੀਆਂ ਜ਼ਮੀਨਾਂ ਦੇ ਠੇਕੇ ਮਾਰਕਿਟ ਕੀਮਤ ‘ਤੇ ਦਿੱਤੀਆਂ ਜਾਣ। ਘੱਟ ਆਮਦਨ ਲਈ ਸਿੱਖ ਸੰਗਤਾਂ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ।'

 

 

ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਗੋਬਿੰਦ ਸਿੰਘ ਲੌਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂਘਰਾਂ ਵਿਚ ਸੰਗਤ ਦੀ ਆਮਦ ਘਟਣ ਸੰਬੰਧੀ ਦਿੱਤੇ ਗਏ ਬਿਆਨ ਉਤੇ ਆਪਣੇ ਵਿਚਾਰ ਜ਼ਾਹਿਰ ਕਰਦੇ ਹੋਏ ਅਤੇ ਐਸ.ਜੀ.ਪੀ.ਸੀ. ਅਧੀਨ ਚੱਲ ਰਹੀਆ ਸੰਸਥਾਵਾਂ ਵਿਚ ਬਾਦਲ ਪਰਿਵਾਰ ਵੱਲੋਂ ਬਣਾਏ ਗਏ ਟਰੱਸਟਾਂ ਦੀ ਕੌਮੀ ਜ਼ਾਇਦਾਦਾਂ ਨੂੰ ਲੁੱਟਣ ਵਾਲੀ ਪਿਰਤ ਨੂੰ ਬੰਦ ਕਰਨ ਦੀ ਸ. ਲੌਗੋਵਾਲ ਨੂੰ ਜੋਰਦਾਰ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕਰ ਰਹੇ ਸਨ।

 

 

ਕੁਲਦੀਪ ਸਿੰਘ ਸ਼ੁਤਰਾਣਾ ਦੀ ਰਿਪੋਰਟ ਅਨੁਸਾਰ ਸ. ਮਾਨ ਨੇ ਦੁੱਖ ਅਤੇ ਅਫ਼ਸੋਸ ਜਾਹਿਰ ਕਰਦੇ ਹੋਏ ਦੋਸ਼ ਲਾਇਆ ਕਿ ਕਿਸੇ ਵੀ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ‘ਚ ਪੈਦਾ ਖਾਮੀਆ ਨੂੰ ਦੂਰ ਕਰਨ ਲਈ ਕੋਈ ਉਦਮ ਨਹੀਂ ਕੀਤਾ। ਇਥੋਂ ਤੱਕ ਐਸ.ਜੀ.ਪੀ.ਸੀ. ਦੀ ਕਾਰਜਕਾਰਨੀ ਮੈਬਰਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਕੁਝ ਕੂ ਮੈਬਰਾਂ ਨੂੰ ਛੱਡ ਕੇ ਕੌਮੀ ਖਜਾਨੇ ਦੀ ਦੁਰਵਰਤੋਂ ਕਰਨ ‘ਤੇ ਲੱਗੇ ਹੋਏ ਹਨ।

 

 

ਸ. ਮਾਨ ਨੇ ਕਿਹਾ ਕਿ ਕੌਮੀ ਖ਼ਜ਼ਾਨੇ ਦੀ ਵਰਤੋਂ ਭਾਈ ਲਾਲੋਆ ਲਈ ਅਤੇ ਭਾਈ ਘਨੱਈਆ ਜੀ ਦੀ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਨ ਲਈ ਹੋਣੀ ਚਾਹੀਦੀ ਹੈ, ਪਰ ਪ੍ਰਬੰਧਕ ਮੂੰਹ ਮੋੜੀ ਬੈਠੇ ਹਨ। ਇਥੋਂ ਤੱਕ ਕਰੋਨਾ ਮਹਾਮਾਰੀ ਦੋਰਾਨ ਹਜਾਰਾਂ ਦੀ ਗਿਣਤੀ ਵਿਚ ਗ੍ਰੰਥੀ ਸਿੰਘ ਅਤੇ ਪਾਠੀ ਸਿੰਘਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਉਦਮ ਨਾ ਕਰਨਾ ਗੁਰੂ ਸਿਧਾਤਾਂ ਨੂੰ ਪਿੱਠ ਦੇਣ ਵਾਲੀ ਗੱਲ ਹੈ।

 

 

ਸ੍ਰਰੀ ਮਾਨ ਨੇ ਦੋਸ਼ ਲਾਇਆ ਕਿ 'ਗੁਰਦੁਆਰਾ ਜੁਡੀਸੀਅਲ ਕਮਿਸ਼ਨ ਦੇ ਚੇਅਰਮੈਨ ਸ. ਸਤਨਾਮ ਸਿੰਘ ਕਲੇਰ ਅਤੇ ਉਸਦਾ ਪੁੱਤਰ ਸ. ਕਲੇਰ ਜੋ ਬਾਦਲ ਅਕਾਲੀ ਦਲ ਦਾ ਕਾਨੂੰਨੀ ਬੁਲਾਰਾ ਹੈ, ਇਹ ਦੋਵੇ ਪਿਓ-ਪੁੱਤ ਹੁਣ ਸੁਮੇਧ ਸੈਣੀ ਵਰਗੇ ਗ਼ਲਤ ਕਿਸਮ ਦੇ ਪੁਲਿਸ ਅਧਿਕਾਰੀ ਦੇ ਕੇਸ ਦੀ ਪੈਰਵੀ ਕਰ ਰਹੇ ਹਨ, ਜਿਸ ਨੇ ਕਥਿਤ ਤੌਰ ਉੱਤੇ ਸੈਕੜਿਆਂ ਦੀ ਗਿਣਤੀ ‘ਚ ਸਿੱਖ  ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਚ ਕੋਹ–ਕੋਹ ਕੇ  ਮਾਰਿਆ ਹੈ।'

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SGPC Responsible for Slash in income of Gurdwara Sahiban not Congregation says Simranjit Singh Mann