ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼੍ਰੋਮਣੀ ਕਮੇਟੀ ਛਾਪੇਗੀ ਕਾਲਾ ਪਾਣੀ ਜੇਲ੍ਹ ਕੱਟਣ ਵਾਲੇ ਸਿੱਖਾਂ ਦਾ ਇਤਿਹਾਸ

ਸ਼੍ਰੋਮਣੀ ਕਮੇਟੀ ਛਾਪੇਗੀ ਕਾਲਾ ਪਾਣੀ ਜੇਲ੍ਹ ਕੱਟਣ ਵਾਲੇ ਸਿੱਖਾਂ ਦਾ ਇਤਿਹਾਸ

ਦੇਸ਼ ਦੀ ਆਜ਼ਾਦੀ ਦੀ ਲੜਾਈ ਦੌਰਾਨ ਕਾਲੇ ਪਾਣੀ (ਅੰਡੇਮਾਨ) ਦੀ ਸੈਲੂਲਰ ਜੇਲ੍ਹ ਕੱਟਣ ਵਾਲੇ ਸਿੱਖ ਆਜ਼ਾਦੀ ਘੁਲਾਟੀਆਂ ਨਾਲ ਸਬੰਧਤ ਇਤਿਹਾਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਤਾਬ ਦੇ ਰੂਪ `ਚ ਛਾਪਿਆ ਜਾਵੇਗਾ। ਇਸ ਤੋਂ ਇਲਾਵਾ ਇਤਿਹਾਸ ਦੀ ਖੋਜ਼ ਭਰਪੂਰ ਪੁਸਤਕ ਸਮੇਤ ਵੱਖ ਵੱਖ ਮੋਰਚਿਆਂ ਨੂੰ ਪੁਸਤਕ ਦੇ ਰੂਪ `ਚ ਸੰਭਾਲਣ ਦਾ ਫੈਸਲਾ ਵੀ ਕੀਤਾ। ਇਹ ਫੈਸਲਾ ਅੱਜ ਸਿੱਖ ਇਤਿਹਾਸ ਰੀਸਰਚ ਬੋਰਡ ਦੀ ਹੋਈ ਇਕੱਤਰਤਾ `ਚ ਕੀਤਾ ਗਿਆ, ਜਿਸ ਦੀ ਅਗਵਾਈ ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ।

 

ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਇਤਿਹਾਸਕ ਪੁਸਤਕਾਂ ਛਾਪਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੰਡੇਮਾਨ ਦੀ ਸੈਲੂਲਰ ਜ਼ੇਲ੍ਹ ਨਾਲ ਸਬੰਧਤ ਪੰਜਾਬੀਆਂ ਅਤੇ ਖ਼ਾਸਕਰ ਸਿੱਖਾਂ ਦੇ ਇਤਿਹਾਸ ਨੂੰ ਇੱਕ ਪੁਸਤਕ ਦੇ ਰੂਪ `ਚ ਛਾਪਿਆ ਜਾਵੇਗਾ।

 

ਉਨ੍ਹਾਂ ਦੱਸਿਆ ਕਿ ਇਹ ਪੁਸਤਕਾਂ ਲਿਖਣ ਦੀ ਜ਼ਿੰਮੇਵਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਡਾ. ਪਰਮਵੀਰ ਸਿੰਘ ਨੂੰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ’ਚ ਇਸ ਜ਼ੇਲ੍ਹ ਅੰਦਰ ਵਖਾਏ ਜਾਂਦੇ ਰੌਸ਼ਨੀ ਤੇ ਅਵਾਜ਼ ਪ੍ਰੋਗਰਾਮ `ਚੋਂ ਸਿੱਖਾਂ ਤੇ ਪੰਜਾਬੀਆਂ ਦੇ ਯੋਗਦਾਨ ਨੂੰ ਘੱਟ ਕਰਕੇ ਦਿਖਾਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਪੈਰਵਾਈ ਲਈ ਉਥੇ ਇਕ ਵਫ਼ਦ ਭੇਜਿਆ ਸੀ ਅਤੇ ਹੁਣ ਇਸ ਸਬੰਧ ਵਿਚ ਪਾਠਕਾਂ ਤੱਕ ਸਿੱਖਾਂ ਦੇ ਸੰਘਰਸ਼ੀ ਜੀਵਨ ਨੂੰ ਪਹੁੰਚਾਉਣ ਲਈ ਇੱਕ ਕਿਤਾਬ ਛਾਪੀ ਜਾਵੇਗੀ। ਹੋਰ ਫੈਸਲਿਆਂ ਬਾਰੇ ਉਨ੍ਹਾਂ ਦੱਸਿਆ ਕਿ ਪ੍ਰਸਿੱਧ ਸਿੱਖ ਇਤਿਹਾਸਕਾਰ ਡਾ. ਗੰਡਾ ਸਿੰਘ ਦੀਆਂ ਕੁਝ ਪੁਰਾਤਨ ਪੁਸਤਕਾਂ ਨੂੰ ਮੁੜ ਛਾਪੀਆਂ ਜਾਣਗੀਆਂ।

 

ਇਸ ਤੋਂ ਇਲਾਵਾ 1975 ਦੇ ਐਮਰਜੈਂਸੀ ਮੋਰਚੇ, 1982 ਦੇ ਧਰਮ ਯੁੱਧ ਮੋਰਚੇ ਨਾਲ ਸਬੰਧਤ ਇਤਿਹਾਸਕ ਵੇਰਵੇ ਸੰਭਾਲਣ ਦਾ ਵੀ ਫੈਸਲਾ ਕੀਤਾ ਗਿਆ ਹੈ ਅਤੇ ਇਨ੍ਹਾਂ ਮੋਰਚਿਆਂ ਨਾਲ ਸਬੰਧਤ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਇਤਿਹਾਸਕ ਦਸਤਾਵੇਜ਼ਾਂ ਨੂੰ ਵੀ ਸੰਭਾਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ 100 ਸਾਲਾ ਇਤਿਹਾਸ ਅਤੇ ਪਟਨਾ ਸਾਹਿਬ ਤੇ ਬੰਗਲਾ ਦੇਸ਼ ਦੇ ਗੁਰਦੁਆਰਾ ਸਾਹਿਬਾਨ ਨਾਲ ਸਬੰਧਤ ਇਤਿਹਾਸ ਨੂੰ ਵੀ ਛਾਪਿਆ ਜਾਵੇਗਾ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SGPC to print black water prison history