ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਹੀਦ ਮਨਿੰਦਰ ਸਿੰਘ : ਬਾਸਕਿਟ ਬਾਲ ਮੈਦਾਨ ਤੋਂ ਲੈ ਕੇ ਪੁਲਵਾਮਾ ਦੀ ਸ਼ਹਾਦਤ ਤੱਕ

ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਸ਼ਹਿਰ ਚ ਉਦੋਂ ਰੋਸ ਦੀ ਇੱਕ ਵੱਡੀ ਲਹਿਰ ਦੌੜ ਗਈ ਜਦੋਂ ਇੱਥੋਂ ਦੇ ਸੀਆਰਪੀਐਫ਼ ਦੀ 75ਵੀਂ  ਬਟਾਲੀਅਨ ਦੇ ਇੱਕ 30 ਸਾਲਾ ਜਵਾਨ ਮਨਿੰਦਰ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਉਨ੍ਹਾਂ ਦੇ ਇੱਥੋਂ 11 ਕਿਲੋਮੀਟਰ ਦੂਰ ਘਰ ਚ ਪੁੱਜੀ। ਸ਼ਹੀਦ CRPF ਫ਼ੌਜੀ ਮਨਿੰਦਰ ਸਿੰਘ, ਜੰਮੂ–ਕਸ਼ਮੀਰ ਹਾਈਵੇ ਤੇ ਪੁਲਵਾਮਾ ਚ ਧਮਾਕਾਖੇਜ਼ ਸਮੱਗਰੀ ਨਾਲ ਭਰੀ ਇੱਕ ਸਕਾਰਪੀਓ ਕਾਰ ਸਵਾਰ ਆਤਮਘਾਤੀ ਹਮਲਾਵਰ ਦੁਆਰਾ ਮਾਰੇ ਗਏ 40 ਸੀਆਰਪੀਐਫ਼ ਜਵਾਨਾਂ ਚੋਂ ਇੱਕ ਸਨ।

 

 

ਪਠਾਨਕੋਟ ਦੇ ਪੰਜਾਬ ਰੋਡਵੇਜ਼ ਡਿਪੂ ਚੋਂ ਟ੍ਰੈਫ਼ਿਕ ਮੈਨੇਜਰ ਵਜੋਂ ਸੇਵਾਮੁਕਤ ਪਿਤਾ ਸਤਪਾਲ ਅਟਾਰੀ ਨੇ ਸ਼ੁੱਕਰਵਾਰ ਨੂੰ ਆਪਣੀ ਦੀਨਾਨਗਰ ਵਿਖੇ ਰਿਹਾਇਤ ਤੇ ‘ਹਿੰਦੁਸਤਾਨ ਟਾਈਮਜ਼’ ਨੂੰ ਦਸਿਆ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਦੀ ਖ਼ਬਰ ਉਨ੍ਹਾਂ ਨੂੰ ਇੱਕ ਬਟਾਲੀਅਨ ਦੇ ਅਧਿਕਾਰੀ ਨੇ ਵੀਰਵਾਰ ਨੂੰ ਅੱਧੀ ਰਾਤ ਨੂੰ ਫ਼ੋਨ ਤੇ ਦਿੱਤੀ ਸੀ। ਜਿਸਨੂੰ ਸੁਣਦਿਆਂ ਹੀ ਉਹ ਬੇਹੌਸ਼ ਹੋ ਗਏ। ਹੋਸ਼ ਚ ਆਉਣ ਤੇ ਉਹ ਬੋਲੇ ਕਿ ਬੇਟਾ ਭਾਰਤ ਮਾਂ ਲਈ ਸ਼ਹੀਦ ਹੋਇਆ ਹੈ ਜਿਸ ਲਈ ਉਨ੍ਹਾਂ ਨੂੰ ਆਪਣੇ ਪੁੱਤਰ ਤੇ ਮਾਣ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਬੇਟੇ ਮਨਿੰਦਰ ਸਿੰਘ ਨੂੰ ਲਗਭਗ 15 ਮਹੀਨਿਆਂ ਪਹਿਲਾਂ ਹੀ ਸਪੋਰਟਸ ਕੋਟੇ ਚ ਸੀਆਰਪੀਐਫ਼ ਚ ਭਰਤੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਨਿੰਦਰ ਸਿੰਘ ਨੇ ਪਠਾਨਕੋਟ ਦੇ ਨਜੋਚਕ ਵਿਖੇ ਨਵੋਦਿਆ ਸਕੂਲ ਤੋਂ 12ਵੀਂ ਜਮਾਤ ਪਾਸ ਕੀਤੀ ਸੀ ਜਦਕਿ ਅੰਮ੍ਰਿਤਸਰ ਦੇ ਮਾਨਾਵਾਲ ਵਿਖੇ ਇੰਜੀਨੀਅਰਰਿੰਗ ਕਾਲਜ ਤੋਂ ਇਨਫ਼ੋਰਮੇਸ਼ਨ ਟੈਕਨਾਲਜੀ ਦੀ ਡਿਗਰੀ ਹਾਸਲ ਕੀਤੀ ਸੀ।

 

ਉਨ੍ਹਾਂ ਦਸਿਆ ਕਿ ਮਨਿੰਦਰ ਸਿੰਘ ਇੱਕ ਬੇਹਤਰੀਨ ਬਾਸਕਿਟਬਾਲ ਖਿਡਾਰੀ ਸਨ ਕਿਉਂਕਿ ਉਹ ਆਪਣੇ ਸਕੂਲ ਅਤੇ ਕਾਲਜ ਦੀ ਅਗਵਾਈ ਕੌਮੀ ਪੱਧਰ ਤੇ ਕਰ ਚੁੱਕੇ ਸਨ। ਮਨਿੰਦਰ ਆਪਣੇ ਮਾਪਿਆਂ ਦੀ 5 ਔਲਾਦਾਂ ਚੋਂ ਚੌਥੀ ਔਲਾਦ ਸਨ। ਤਿੰਨ ਭੈਣਾਂ ਨਾਂ ਸ਼ਬਨਮ (38), ਸ਼ੀਤਲ (35) ਅਤੇ ਗਗਨ (32) ਖੁਸ਼ਹਾਲ ਵਿਆਹੀਆਂ ਹਨ ਜਦਕਿ ਉਨ੍ਹਾਂ ਦਾ ਛੋਟਾ ਭਰਾ ਲਖਬੀਸ਼ ਸਿੰਘ (25) ਵੀ ਅਸਮ ਚ ਤਾਇਨਾਤ ਸੀਆਰਪੀਐਫ਼ ਦਾ ਜਵਾਨ ਹੈ।

 

ਦੁੱਖਾਂ ਦੇ ਪਹਾੜ ਦਾ ਸਾਹਮਣਾ ਕਰ ਰਹੇ ਸਤਪਾਲ ਅਟਾਰੀ ਨੇ ਅੱਗੇ ਦਸਿਆ ਕਿ ਮਨਿੰਦਰ ਦੀ ਮਾਂ ਰਾਜਕੁਮਾਰੀ ਦਾ 9 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਮੈਂ ਮਨਿੰਦਰ ਨੂੰ ਵਿਆਹ ਕਰਵਾਉਣ ਲਈ ਗੁਜ਼ਾਰਿਸ਼ ਵੀ ਕੀਤੀ ਕਿਉਂਕਿ ਉਨ੍ਹਾਂ ਦੀ ਮਾਂ ਦੇ ਦੇਹਾਂਤ ਮਗਰੋਂ ਘਰ ਚਲਾਉਣ ਵਾਲੀ ਕੋਈ ਔਰਤ ਨਹੀਂ ਸੀ ਪਰ ਮਨਿੰਦਰ ਨੇ ਵਿਆਹ ਨੂੰ ਤਰਜੀਹ ਨਹੀਂ ਦਿੱਤੀ ਸੀ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਸ਼ਹੀਦ ਫ਼ੌਜ਼ੀ ਮਨਿੰਦਰ ਸਿੰਘ ਦੇ ਪਿਤਾ ਨੇ ਕਿਹਾ ਕਿ ਉਹ ਇੱਕ ਸਿਵਲ ਸੇਵਕ (IAS) ਬਣਨਾ ਚਾਹੁੰਦਾ ਸੀ ਤੇ ਉਨ੍ਹਾਂ ਕਿਹਾ ਸੀ ਉਹ CRPF ਚ ਵੱਡਾ ਅਹੁਦਾ ਪ੍ਰਾਪਤ ਕਰਨ ਮਗਰੋ਼ ਹੀ ਵਿਆਹ ਕਰਨਗੇ।

 

ਸਤਪਾਲ ਨੇ ਕਿਹਾ ਕਿ 30 ਦਿਨਾਂ ਦੀ ਛੁੱਟੀਆਂ ਚੋਂ ਮਨਿੰਦਰ 15 ਦਿਨਾਂ ਲਈ ਘਰ ਆਇਆ ਸੀ ਪਰ ਸੀਆਰਪੀਐਫ਼ ਦੁਆਰਾ ਸ਼੍ਰੀਨਗਰ ਚ ਭਾਰੀ ਮੀਂਹ ਅਤੇ ਬਰਫ਼ਬਾਰੀ ਕਾਰਨ ਰਸਤੇ ਬੰਦ ਹੋਣ ਕਾਰਨ ਉਸਦੀ ਛੁੱਟੀਆਂ 10 ਦਿਨਾਂ ਲਈ ਹੋਰ ਵਧਾ ਦਿੱਤੀ ਗਈ ਸੀ।

 

ਪਿਤਾ ਸਤਪਾਲ ਨੇ ਅੱਗੇ ਦਸਿਆ ਕਿ ਉਨ੍ਹਾਂ ਦਾ ਬੇਟਾ ਆਪਣੀ ਸੀਆਰਪੀਐਫ਼ ਬਟਾਲੀਅਨ ਲਈ ਬੁੱਧਵਾਰ ਤੜਕੇ ਲਗਭਗ 5.15 ਵਜੇ ਘਰੋਂ ਨਿਕਲਿਆ ਸੀ ਤੇ ਉਸਨੇ ਸਵੇਰ ਲਗਭਗ 10 ਵਜੇ ਮੈਨੂੰ ਫ਼ੋਨ ਕੀਤਾ ਕਿ ਉਹ ਸ਼੍ਰੀਨਗਰ ਚ ਆਪਣੀ ਬਟਾਲੀਅਨ ਚ ਪਹੁੰਚ ਗਿਆ ਹੈ। ਸਤਪਾਲ ਨੇ ਕਿਹਾ ਕਿ ਬੁੱਧਵਾਰ ਨੂੰ ਲਗਭਗ ਸ਼ਾਮ 7 ਵਜੇ ਮਨਿੰਦਰ ਨੇ ਮੈਨੂੰ ਫ਼ੋਨ ਕਰਕੇ ਪੁੱਛਿਆ ਕਿ ਕੀ ਮੈਂ ਰਾਤ ਦੀ ਰੋਟੀ ਖਾ ਲਈ ਹੈ ਤੇ ਲਗਭਗ 4 ਜਾਂ 5 ਮਿੰਟ ਉਸ ਨਾਲ ਗੱਲ ਕਰਦਾ ਰਿਹਾ ਹਾਂ, ਜਿਸ ਤੋਂ ਬਾਅਦ ਉਸਨੇ ਫ਼ੋਨ ਕੱਟ ਦਿੱਤਾ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਇਸ ਦੇ ਨਾਲ ਹੀ ਪਿਤਾ ਸਤਪਾਲ ਨੇ ਭਾਰਤ ਸਰਕਾਰ ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਦੁਸ਼ਮਣ ਹਰੇਕ ਵਾਰ ਉਨ੍ਹਾਂ ਦੇ ਫ਼ੌਜੀਆਂ ਨੂੰ ਹੀ ਨਿਸ਼ਾਨਾ ਬਣਾਉਂਦਾ ਹੈ ਤੇ ਫ਼ੌਜ ਤੇ ਸਰਕਾਰ ਹੱਥਾਂ ਤੇ ਹੱਥ ਰੱਖੀ ਬੈਠੀ ਹੈ, ਬਦਲਾ ਕਿਉਂ ਨਹੀਂ ਲੈਂਦੇ ਹਨ।

 

ਦੱਸਣਯੋਗ ਹੈ ਕਿ ਸ਼ਹੀਦ ਸੀਆਰਪੀਐਫ਼ ਫ਼ੌਜੀ ਮਨਿੰਦਰ ਸਿੰਘ ਨੇ ਸੀਆਰਪੀਐਫ਼ ਚ ਸ਼ਾਮਲ ਹੋਣ ਤੋਂ ਪਹਿਲਾਂ ਕੁੱਝ ਮਹੀਨਿਆਂ ਲਈ ਬੰਗਲੌਰ ਦੇ ਇਕ ਐਮਐਨਸੀ ਕੰਪਨੀ ਚ ਵੀ ਕੰਮ ਕੀਤਾ ਸੀ। ਅੰਤਮ ਸਸਕਾਰ ਲਈ ਮਨਿੰਦਰ ਸਿੰਘ ਦੀ ਦੇਹ ਹਾਲੇ ਤੱਕ ਉਨ੍ਹਾਂ ਦੇ ਘਰ ਨਹੀਂ ਆਈ ਸੀ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shaheed Maninder Singh From the baskit ball field to the martyrdom of Pulwama