ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੱਖ ਮੰਤਰੀ ਬਣ ਕੇ 50 ਕਰੋੜ ਰੁਪਏ ਦਊਂਗਾ ਦਾਖੇ ਨੂੰ ਇਨਾਮ: ਸੁਖਬੀਰ ਸਿੰਘ ਬਾਦਲ

ਮੁੱਖ ਮੰਤਰੀ ਬਣ ਕੇ 50 ਕਰੋੜ ਰੁਪਏ ਦਊਂਗਾ ਦਾਖੇ ਨੂੰ ਇਨਾਮ: ਸੁਖਬੀਰ ਸਿੰਘ ਬਾਦਲ

ਦਾਖਾ ’ਚ ਬੀਤੇ ਦਿਨੀਂ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਸਿੱਧਾ ਮੁਕਾਬਲਾ ਸੱਤਾਧਾਰੀ ਕਾਂਗਰਸ ਪਾਰਟੀ ਨਾਲ ਹੈ।

 

 

ਫ਼ਿਰੋਜ਼ਪੁਰ ਦੇ ਐੱਮਪੀ ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਦਾਖਾ ਸੀਟ ਉੱਤੇ ਹੋਣ ਜਾ ਰਹੀ ਜ਼ਿਮਨੀ ਚੋਣ ਦੇ ਨਤੀਜੇ ਇਹ ਫ਼ੈਸਲਾ ਕਰਨਗੇ ਕਿ ਪੰਜਾਬ ਵਿੱਚ ਅਗਲੀ ਸਰਕਾਰ ਕਿਸ ਦੀ ਬਣੇਗੀ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਉਮੀਦਵਾਰ 25 ਤੋਂ 30 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜਿੱਤੇਗਾ।

 

 

ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਨੂੰ ਲੈ ਕੇ ਆਪਣੇ ਹੀ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨਾਲ ਸ਼ਰਤ ਲਾਈ ਹੋਈ ਹੈ। ਉਨ੍ਹਾਂ ਕਿਹਾ ਕਿ – ‘ਜੇ ਤੁਸੀਂ ਟੱਪ ਗਏ ਨਾ ਜਲਾਲਾਬਾਦ ਨੂੰ। ਮੁੱਖ ਮੰਤਰੀ ਬਣ ਕੇ 50 ਕਰੁੜ ਰੁਪਏ ਦਊਂਗਾ ਦਾਖੇ ਨੂੰ ਤੋਹਫ਼ੇ ਵਜੋਂ… ਢਾਈ ਸਾਲ ਬਾਦ ਟਰੱਕ ਲਊਂਗਾ ਨੋਟਾਂ ਦਾ।’

 

 

ਇੰਝ ਸ੍ਰੀ ਸੁਖਬੀਰ ਬਾਦਲ ਉਸ ਦਿਨ ਦਿਨ ਵੇਲੇ ਸੁਫ਼ਨੇ ਵੇਖਦੇ ਵਿਖਾਈ ਦਿੱਤੇ। ਪਰ ਨਾਲ ਹੀ ਉਨ੍ਹਾਂ ਇਹ ਵੀ ਸੰਕੇਤ ਦੇ ਦਿੱਤਾ ਕਿ ਸਾਲ 2022 ਦੀਆਂ ਚੋਣਾਂ ’ਚ ਉਹ ਅਕਾਲੀ ਦਲ ਦੀ ਤਰਫ਼ੋਂ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਵੀ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shall give Rs 50 Crore as gift to Dakha after becoming CM says Sukhbir Singh Badal