ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮੁੰਦਰੀ ਕੰਢਿਆਂ ਦੀ ਰਾਖੀ ਕਰਦੀਆਂ ਪਣਡੁੱਬੀਆਂ ਬਾਰੇ ਜਾਣਕਾਰੀ ਕੀਤੀ ਸਾਂਝੀ

1 / 2ਸਮੁੰਦਰੀ ਕੰਢਿਆਂ ਦੀ ਰਾਖੀ ਕਰਦੀਆਂ ਪਣਡੁੱਬੀਆਂ ਬਾਰੇ ਜਾਣਕਾਰੀ ਕੀਤੀ ਸਾਂਝੀ

2 / 2ਗੋਸ਼ਟੀ ਵਿੱਚ ਹਿੱਸਾ ਲੈਂਦੇ ਹੋਏ ਐਡਮਿਰਲ ਸੁਨੀਲ ਲਾਂਬਾ, ਕੌਮੋਡੋਰ ਅਨਿਲ ਜੈਨ, ਵਾਈਸ ਐਡਮਿਰਲ ਏ.ਕੇ. ਸਿੰਘ ਅਤੇ ਪ੍ਰੋਫੈਸਰ ਭਾਰਤ ਕਰਨਾਡ।

PreviousNext

ਮਿਲਟਰੀ ਲਿਟਰੇਚਰ ਫੈਸਟੀਵਲ ਦੇ ਤੀਜੇ ਤੇ ਆਖਰੀ ਦਿਨ ਰਨ ਸਾਈਲੈਂਟ, ਰਨ ਡੀਪ ਐਂਡ ਸਟ੍ਰਾਈਕ ਹਾਰਡ ਵਿਸ਼ੇ ਉਤੇ ਕਰਵਾਏ ਗੋਸ਼ਟੀ ਦੌਰਾਨ ਜਲ ਸੈਨਾ ਦੇ ਸੇਵਾ ਮੁਕਤ ਅਧਿਕਾਰੀਆਂ ਅਤੇ ਮਾਹਰਾਂ ਨੇ ਹਾਜ਼ਰੀਨ, ਖਾਸਕਰ ਕੇ ਵਿਦਿਆਰਥੀਆਂ ਨੂੰ ਪਣਡੁੱਬੀਆਂ ਸਬੰਧੀ ਵੱਖ ਵੱਖ ਪੱਖਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਐਡਮਿਰਲ ਸੁਨੀਲ ਲਾਂਬਾ ਨੇ ਮੌਡਰੇਟਰ ਦੀ ਭੂਮਿਕਾ ਨਿਭਾਈ।

 

ਗੋਸ਼ਟੀ ਦੌਰਾਨ ਮੁੱਖ ਤੌਰ ਉਤੇ ਪਣਡੁੱਬੀਆਂ ਸਬੰਧੀ ਆਧੁਨਿਕ ਤਕਨੀਕ, ਪਣਡੁੱਬੀਆਂ ਦੇ ਵੱਖ ਵੱਖ ਮਾਡਲ, ਉਨ੍ਹਾਂ ਦੀ ਵਰਤੋਂ, ਫਾਇਦੇ ਅਤੇ ਪਣਡੁੱਬੀਆਂ ਬਣਾਏ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪੈਨਲਿਸਟਸ ਨੇ ਵੱਖ ਵੱਖ ਪਣਡੁੱਬੀਆਂ ਦੀਆਂ ਸਮਰੱਥਾਵਾਂ, ਵੱਖ ਵੱਖ ਦੇਸ਼ਾਂ ਨਾਲ ਨੀਤੀਗਤ ਭਾਈਵਾਲੀ, ਸੌਦੇ ਅਤੇ ਪਣਡੁੱਬੀਆਂ ਖਰੀਦਣ ਸਬੰਧੀ ਕੰਪੀਟਿਟਿਵ ਬਿਡਿੰਗ ਸਿਸਟਮ ਬਾਰੇ ਵੀ ਗੱਲਬਾਤ ਕੀਤੀ।

 

ਇਸ ਮੌਕੇ ਕੌਮੋਡੋਰ ਅਨਿਲ ਜੈਨ ਨੇ 15 ਮਿੰਟ ਦੀ ਡਿਜੀਵਲ ਪ੍ਰੀਜ਼ੈਨਟੇਸ਼ਨ ਨਾਲ ਵੱਖ ਵੱਖ ਪਣਡੁੱਬੀਆਂ ਦੇ ਆਕਾਰ, ਬਣਤਰ ਅਤੇ ਪਣਡੁੱਬੀਆਂ ਦੇ ਹਥਿਆਰਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪਣਡੁੱਬੀਆਂ ਦੇ ਇਤਿਹਾਸਕ ਪੱਖ 'ਤੇ ਉਤੇ ਚਾਨਣਾ ਪਾਉਂਦਿਆਂ ਭਾਰਤੀ ਜਲ ਸੈਨਾ ਵਿੱਚ ਪਣਡੁੱਬੀਆਂ ਸ਼ਾਮਲ ਕੀਤੇ ਜਾਣ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਖੁਫੀਆ ਅਪਰੇਸ਼ਨਾਂ ਸਬੰਧੀ ਪਣਡੁੱਬੀਆਂ ਦੀ ਭੂਮਿਕਾ ਉੇਤੇ ਚਾਨਣਾ ਪਾਇਆ।

 

ਉਨ੍ਹਾਂ ਨੇ ਪਾਣੀਆਂ ਦੇ ਵਿੱਚ 24 ਘੰਟੇ ਨਜ਼ਰ ਰੱਖਣ ਸਬੰਧੀ ਤਕਨੀਕ ਦੀ ਭੂਮਿਕਾ ਬਾਰੇ ਵੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਵੱਖ ਵੱਖ ਪਣਡੁੱਬੀਆਂ ਦੀ ਰੇਂਜ, ਰਫਤਾਰ ਤੇ ਸਮਰੱਥਾ ਬਾਰੇ ਜਾਣਕਾਰੀ ਦਿੰਦਿਆਂ ਇਸ ਖੇਤਰ ਵਿੱਚ ਦਰਪੇਸ਼ ਮੁਸ਼ਕਲਾਂ ਦੇ ਹੱਲ ਸਬੰਧੀ ਵੀ ਆਪਣੇ ਵਿਚਾਰ ਰੱਖੇ।

 

ਵਾਈਸ ਐਡਮਿਰਲ .ਕੇ. ਸਿੰਘ ਨੇ ਪਰਮਾਣੂ ਹਥਿਆਰਾਂ ਨਾਲ ਲੈਸ ਪਣਡੁੱਬੀਆਂ ਸਬੰਧੀ ਮੂਲ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਪਣਡੁੱਬੀਆਂ ਸਬੰਧੀ ਜਟਿਲ ਲੋੜਾਂ ਅਤੇ ਇਨ੍ਹਾਂ ਸਬੰਧੀ ਵੱਖ ਵੱਖ ਤਕਨੀਕੀ ਪੱਖਾਂ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਇਸ ਮੌਕੇ ਭਾਰਤ ਦੇ ਗੁਆਂਢੀ ਦੇਸ਼ਾਂ ਕੋਲ ਮੌਜੂਦ ਪਣਡੁੱਬੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

 

ਇਸ ਗੋਸ਼ਟੀ ਦੌਰਾਨ ਪ੍ਰੋਫੈਸਰ ਭਾਰਤ ਕਰਨਾਡ ਨੇ ਭਾਰਤ ਵੱਲੋਂ ਪਣਡੁੱਬੀਆਂ ਸਮੇਤ ਵੱਖ ਵੱਖ ਕਿਸਮ ਦੀ ਰੱਖਿਆ ਸਮੱਗਰੀ ਤਿਆਰ ਕੀਤੇ ਜਾਣ ਅਤੇ ਪਣਡੁੱਬੀਆਂ ਸਬੰਧੀ ਵਪਾਰਕ ਸੌਦਿਆਂ ਬਾਰੇ ਭਾਰਤ ਦੇ ਪੱਖਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਭਾਰਤ ਨੂੰ ਇਸ ਖੇਤਰ ਵਿੱਚ ਹੋਰਨਾਂ ਦੇਸ਼ਾਂ ਉਤੇ ਨਿਰਭਰਤਾ ਘਟਾ ਕੇ ਖ਼ੁਦਮੁਖਤਿਆਰ ਹੋਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shared information about protection by submarines