ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੈਲਟਰ ਹੋਮ ਕੇਸ: 7 ਲਾਪਤਾ ਬੱਚਿਆਂ ਦੇ ਮਾਪੇ ਲੁਧਿਆਣਾ ਜਿ਼ਲ੍ਹੇ `ਚ ਹੀ ਖੇਤ ਮਜ਼ਦੂਰ

ਸ਼ੈਲਟਰ ਹੋਮ ਕੇਸ: 7 ਲਾਪਤਾ ਬੱਚਿਆਂ ਦੇ ਮਾਪੇ ਲੁਧਿਆਣਾ ਜਿ਼ਲ੍ਹੇ `ਚ ਹੀ ਖੇਤ ਮਜ਼ਦੂਰ

ਫੁੱਲਣਵਾਲ ਇਲਾਕੇ ਦੇ ‘ਪੈਕੀਆਮ ਮਰਸੀ ਕ੍ਰਾਸ ਚਾਈਲਡ ਸ਼ੈਲਟਰ ਹੋਮ` `ਚੋਂ ਗ਼ਾਇਬ ਹੋਏ 7 ਬੱਚਿਆਂ ਦੇ ਮਾਪੇ ਲੁਧਿਆਣਾ ਦੇ ਹੀ ਆਲੇ-ਦੁਆਲੇ ਦੇ ਇਲਾਕਿਆਂ `ਚ ਖੇਤ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ।


ਪੱਛਮੀ ਸਿੰਘਭੂਮ ਦੇ ਐੱਸਪੀ ਜੀ. ਕ੍ਰਾਂਤੀ ਕੁਮਾਰ ਨੇ ਦੱਸਿਆ ਕਿ ਉਹ ਖੇਤ ਮਜ਼ਦੂਰ ਬਹੁਤ ਛੋਟੇ-ਛੋਟੇ ਕਮਰਿਆਂ `ਚ ਰਹਿੰਦੇ ਹਨ ਤੇ ਉਨ੍ਹਾਂ ਕੋਲ ਆਪਣੇ ਬੱਚੇ ਰੱਖਣ ਲਈ ਵੀ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਦੀ ਸਮੱਸਿਆ ਵੇਖਦਿਆਂ ਸ਼ੈਲਟਰ ਹੋਮ ਮਾਲਕ ਸਤਯੇਂਦਰ ਪ੍ਰਸਾਦ ਮੋਸੇਜ਼ ਉਰਫ਼ ਮੂਸਾ (59) ਦੇ ਸਾਬਕਾ ਵਿਦਿਆਰਥੀ ਜੁਨੂਲ ਲੋਗਾ ਨੇ ਉਨ੍ਹਾ ਖੇਤ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਬੱਚਿਆਂ ਨੂੰ ਰਹਿਣ ਲਈ ਆਸਰਾ ਤੇ ਮੁਫ਼ਤ ਭੇਜਨ ਦੀ ਪੇਸ਼ਕਸ਼ ਕੀਤੀ।


ਐੱਸਪੀ ਨੇ ਦੱਸਿਆ ਕਿ - ‘ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਝਾਰਖੰਡ ਦੇ ਰਾਂਚੀ ਸ਼ਹਿਰ ਦਾ ਇੱਕ ਪਾਦਰੀ ਵੀ ਮੂਸਾ ਦੇ ਸੰਪਰਕ ਵਿੱਚ ਸੀ ਤੇ ਉਸ ਨੇ ਹੀ ਇਨ੍ਹਾਂ ਬੱਚਿਆਂ ਨੂੰ ਸ਼ੈਲਟਰ ਹੋਮ ਭਿਜਵਾਉਣ `ਚ ਭੂਮਿਕਾ ਨਿਭਾਈ। ਅਸੀਂ ਸੱਤ ਬੱਚਿਆਂ ਦੀ ਪੁਸ਼ਟੀ ਕਰ ਲਈ ਹੈ ਤੇ ਸਿਰਫ਼ ਤਿੰਨ ਦੀ ਪੁਸ਼ਟੀ ਕਰਨੀ ਹਾਲੇ ਬਾਕੀ ਹੈ।`


ਐੱਸਪੀ ਨੇ ਲੁਧਿਆਣਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸ਼ੀਨਾ ਅਗਰਵਾਲ ਵੱਲੋਂ ਕੀਤੀ ਉਸ ਮੈਜਿਸਟ੍ਰੇਟੀ ਜਾਂਚ ਦੇ ਨਤੀਜਿਆਂ `ਤੇ ਕੋਈ ਟਿੱਪਣੀ ਨਹੀਂ ਕੀਤੀ, ਜਿਸ ਵਿੱਚ ਬੱਚਿਆਂ ਨਾਲ ਕਿਸੇ ਕਿਸਮ ਦੇ ਦੁਰਵਿਹਾਰ ਦਾ ਕੋਈ ਸਬੂਤ ਨਾ ਪਾਏ ਜਾਣ ਦੀ ਗੱਲ ਆਖੀ ਗਈ ਹੈ। ਅਗਰਵਾਲ ਹੁਰਾਂ ਨੇ ਕੁਝ ਬੱਚਿਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਬਿਆਨ ਦਰਜ ਕੀਤੇ ਸਨ।


ਇਸ ਦੌਰਾਨ ਮੂਸਾ ਦੇ ਪੁੱਤਰ ਸਨੀ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਪਾਦਰੀ ਪਿਤਾ ਕਿਸੇ ਵੀ ਤਰ੍ਹਾਂ ਬੱਚਿਆਂ ਦੀ ਸਮੱਗਲਿੰਗ `ਚ ਸ਼ਾਮਲ ਨਹੀਂ ਹਨ ਤੇ ਨਾ ਹੀ ਉਨ੍ਹਾਂ ਨੇ ਬੱਚਿਆਂ ਦਾ ਧਰਮ-ਪਰਿਵਰਤਨ ਕਰਵਾਇਆ ਹੈ। ਉਸ ਨੇ ਕਿਹਾ ਕਿ ਬੀਤੀ 28 ਅਗਸਤ ਨੂੰ ਜਦੋਂ ਝਾਰਖੰਡ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਤਦ ਉਨ੍ਹਾਂ ਕਿਤੇ ਭੱਜਣ ਦਾ ਵੀ ਕੋਈ ਜਤਨ ਨਹੀਂ ਕੀਤਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shelter Home case Parents of lost children are farm labourers