ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੇਰੇ–ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਵਿਸ਼ਵ ਦੇ ਪਹਿਲੇ 10 ਮਹਾਨ ਆਗੂਆਂ ’ਚ ਸ਼ਾਮਲ

ਸ਼ੇਰੇ–ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਵਿਸ਼ਵ ਦੇ ਪਹਿਲੇ 20 ਮਹਾਨ ਆਗੂਆਂ ’ਚ ਸ਼ਾਮਲ

ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਭਾਵ ਬੀਬੀਸੀ (BBC) ਦੇ ‘ਹਿਸਟਰੀ’ ਮੈਗਜ਼ੀਨ ਨੇ ਵਿਸ਼ਵ ਇਤਿਹਾਸ ਦੇ ਮਹਾਨ ਆਗੂਆਂ ’ਚ ਸ਼ੇਰੇ–ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਵੀ ਪਹਿਲੀਆਂ 10 ਸ਼ਖ਼ਸੀਅਤਾਂ ’ਚ ਸ਼ੁਮਾਰ ਕੀਤਾ ਹੈ। ਪੰਜਾਬ ਲਈ ਯਕੀਨੀ ਤੌਰ ਉੱਤੇ ਇਹ ਮਾਣ ਵਾਲੀ ਗੱਲ ਹੈ।

 

 

ਇਸ ਖੋਜ ਦਾ ਅਧਾਰ ਸ਼ਾਸਕਾਂ ਦੀ ਕਾਰਜ-ਸ਼ੈਲੀ, ਜੰਗੀ-ਮੁਹਾਰਤ, ਲੋਕ-ਨੀਤੀਆਂ, ਫ਼ੌਜੀ ਆਧੁਨਿਕੀਕਰਨ, ਆਰਥਿਕ ਅਤੇ ਵਪਾਰਕ ਨੀਤੀਆਂ ਨੂੰ ਬਣਾਇਆ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਹੁਰਾਂ ਨੇ ਸਦਾ ਆਪਸ ਵਿੱਚ ਝਗੜਦੇ ਰਹਿਣ ਵਾਲੇ ਰਜਵਾੜਿਆਂ ਨੂੰ ਜਿੱਤ ਕੇ ਇੱਕ ਸ਼ਾਨਦਾਰ ਤੇ ਪੂਰਨ ਸੈਕੂਲਰ ਰਾਜ ਕਾਇਮ ਕੀਤਾ। ਕਿਸੇ ਨੂੰ ਧਰਮ ਬਦਲਨ ਲਈ ਨਹੀਂ ਕਿਹਾ, ਨਾ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀ।

 

 

ਮਹਾਰਾਜੇ ਦੀਆਂ ਪ੍ਰਾਪਤੀਆਂ ਇਸ ਤੋਂ ਕਿਤੇ ਜ਼ਿਆਦਾ ਹਨ। ਜਦੋਂ ਉਸਨੇ ਰਾਜਨੀਤੀ ਵਿੱਚ ਪੈਰ ਧਰਿਆ, ਪੰਜਾਬ ਪੰਜ ਪਾਸਿਆਂ ਤੋਂ ਵੈਰੀਆਂ ਨਾਲ ਘਿਰਿਆ ਹੋਇਆ ਸੀ। ਪੂਰੇ ਚਾਲ੍ਹੀ ਵਰ੍ਹੇ ਉਸਨੇ ਕਿਸੇ ਨੂੰ ਵੀ ਪੰਜਾਬ ਵੱਲ ਝਾਕਣ ਨਹੀਂ ਦਿੱਤਾ। ਅਫ਼ਸੋਸ! ਉਨ੍ਹਾਂ ਦੀ ਮੌਤ ਤੋਂ ਬਾਅਦ ਜਦੋਂ ਪੰਜਾਬੀ ਸਲਤਨਤ ਗਈ, ਅੱਜ ਤੱਕ ਨਹੀਂ ਮਿਲੀ।

 

 

ਅੰਗਰੇਜ਼ਾਂ ਨੇ ਤਾਂ ਜੋ ਕੀਤਾ ਉਹ ਕੀਤਾ ਹੀ, ਭਾਰਤੀ ਸ਼ਾਸਕਾਂ ਨੇ ਵੀ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਭਾਰਤ ਦੇ ਇਤਿਹਾਸ ਵਿੱਚ ਮਹਾਂਰਾਜੇ ਦੀ ਮਹੱਤਾ ਦਾ ਕੋਈ ਜ਼ਿਕਰ ਨਹੀਂ। ਸਾਡੇ ਪੰਜਾਬੀਆਂ ਨੂੰ ਵੀ ਕੀ ਸਾਰ ਹੈ ਉਸਦੀ! ਅਸੀਂ ਤਾਂ ਸਗੋਂ ਅੰਗਰੇਜ਼ਾਂ ਦੀਆਂ ਘੜੀਆਂ ਚਗਲ-ਮਿੱਥਾਂ ਦੇ ਅਧਾਰਤੇ ਉਸਨੂੰ ਇੱਕ ਐਸ਼–ਪ੍ਰਸਤ ਰਾਜਾ ਕਹਿ ਕੇ ਜ਼ਿਆਦਾ ਖੁਸ਼ ਹੁੰਦੇ ਹਾਂ। ਜੇ ਮਹਾਰਾਜਾ ਰਣਜੀਤ ਸਿੰਘ ਨਾ ਹੁੰਦੇ, ਤਾਂ ਪਤਾ ਨਹੀਂ ਇਹੋ ਜਿਹੇ ਕਿੰਨੇ ਬੁੱਧੀਜੀਵੀ ਅੱਜ ਵੀ ਕਾਬਲ-ਕੰਧਾਰ ਦੀਆਂ ਵੇਸਵਾਵਾਂ ਦੀ ਕੁੱਖੋਂ ਜੰਮੇ ਹੋਏ ਹੋਣੇ ਸੀ।

 

ਜਿਨ੍ਹਾਂ ਨੂੰ ਆਪਣੇ ਇਤਿਹਾਸ ਦਾ ਪਤਾ ਨਹੀਂ ਹੁੰਦਾ, ਉਨ੍ਹਾਂ ਬਾਰੇ ਭਵਿੱਖ ਨੂੰ ਵੀ ਕੁਝ ਨਹੀਂ ਪਤਾ ਹੁੰਦਾ। ਹੁਣ ਬੀਬੀਸੀ ਨੇ ਸਾਨੂੰ ਸਾਡੇ ਇਤਿਹਾਸ ਬਾਰੇ ਉਹ ਦੱਸਿਆ ਹੈ, ਜੋ ਅਸਲ ਵਿੱਚ ਸਾਨੂੰ ਸਾਰੇ ਸੰਸਾਰ ਨੂੰ ਦੱਸਣਾ ਚਾਹੀਦਾ ਸੀ।

 

 

ਇਹ ਜਾਣਕਾਰੀ ਦਰਅਸਲ, ਕੈਨੇਡਾ ਦੇ ਇੱਕ ਪੰਜਾਬੀ ਟੀਵੀ ਚੈਨਲ ’ਤੇ ਗੁਰਪ੍ਰੀਤ ਸਿੰਘ ਸਹੋਤਾ ਹੁਰਾਂ ਪਹਿਲੀ ਵਾਰ ਦੁਨੀਆ ਨਾਲ ਸਾਂਝੀ ਕੀਤੀ ਤੇ ਇੱਥੇ ਪੰਜਾਬ ’ਚ ਮਾਲੇਰਕੋਟਲਾ ਦੇ ਸ੍ਰੀ ਅੰਮ੍ਰਿਤਬੀਰ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shere Punjab Maharaja Ranjit Singh named in the 1st 20 Greatest leaders List