ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਾਲੀ ਆਗੂ ਕੋਲਿਆਂਵਾਲੀ ਨੇ ਮੋਹਾਲੀ ਕੋਰਟ ’ਚ ਕੀਤਾ ਆਤਮ ਸਮਰਪਣ

1 / 2ਅਕਾਲੀ ਆਗੂ ਕੋਲਿਆਂਵਾਲੀ ਨੇ ਮੋਹਾਲੀ ਕੋਰਟ ’ਚ ਕੀਤਾ ਆਤਮ ਸਮਰਪਣ

2 / 2ਅਕਾਲੀ ਆਗੂ ਕੋਲਿਆਂਵਾਲੀ ਨੇ ਮੋਹਾਲੀ ਕੋਰਟ ’ਚ ਕੀਤਾ ਆਤਮ ਸਮਰਪਣ

PreviousNext

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੇ ਅੱਜ ਮੋਹਾਲੀ ਦੀ ਜਿ਼ਲ੍ਹਾ ਅਦਾਲਤ ਵਿਖੇ ਆਤਮ ਸਮਰਪਣ ਕਰ ਦਿੱਤਾ ਹੈ। ਜਿਸ ਤੋਂ ਬਾਅਦ ਮੋਹਾਲੀ ਦੀ ਅਦਾਲਤ ਨੇ ਕੋਲਿਆਂਵਾਲੀ ਨੂੰ 20 ਦਸੰਬਰ ਤੱਕ ਕਾਨੂੰਨੀ ਹਿਰਾਸਤ ਚ ਭੇਜ ਦਿੱਤਾ ਹੈ। ਕੋਲਿਆਂਵਾਲੀ ਆਪਣੇ ਵਕੀਲ ਨਾਲ ਮੋਹਾਲੀ ਕੋਰਟ ਵਿਖੇ ਪੁੱਜੇ ਜਿਸ ਤੋਂ ਬਾਅਦ ਉਨ੍ਹਾਂ ਨੇ ਆਤਮ ਸਮਰਪਣ ਕਰ ਦਿੱਤਾ। ਕੋਲਿਆਂਵਾਲੀ ਦੇ ਆਤਮ ਸਮਰਪਣ ਕਰਨ ਦੀ ਸੂਚਨਾ ਨਾ ਮਿਲ ਸਕਣ ਕਾਰਨ ਵਿਜੀਲੈਂਸ ਨੂੰ ਉਨ੍ਹਾਂ ਦੀ ਰਿਮਾਂਡ ਨਹੀਂ ਮਿਲ ਸਕੀ।

 

ਇਸ ਤੋਂ ਪਹਿਲਾਂ ਲੰਘੀ 30 ਨਵੰਬਰ 2018 ਨੂੰ ਸੁਪਰੀਮ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੂੰ ਵੱਡਾ ਝਟਕਾ ਦਿੱਤਾ ਸੀ। ਕੋਲਿਆਂਵਾਲੀ ਨੇ ਆਪਣੇ ਖਿ਼ਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਸੁਪਰੀਮ ਕੋਰਟ ਚ ਜਮਾਨਤ ਅਰਜ਼ੀ ਦਾਖਲ ਕੀਤੀ ਸੀ। ਜਿਸ ਨੂੰ ਮਾਨਯੋਗ ਅਦਾਲਤ ਵੱਲੋਂ ਖ਼ਾਰਜ ਕਰ ਦਿੱਤਾ ਗਿਆ ਹੈ।

 

ਦਿਆਲ ਸਿੰਘ ਕੋਲਿਆਂਵਾਲੀ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਜ਼ਦੀਕੀ ਮੰਨੀਆਂ ਜਾਂਦਾ ਹੈ.। ਉਹ ਬਾਦਲ ਦੇ ਚੋਣ ਹਲਕੇ ਲੰਬੀ ਨਾਲ ਸਬੰਧ ਰੱਖਦੇ ਹਨ। ਅਦਾਲਤ ਨੇ 30 ਨਵੰਬਰ 2018 ਨੂੰ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਤੇ 7 ਦਿਨ ਦੇ ਅੰਦਰ ਸਮਰਪਣ ਕਰਨ ਲਈ ਕਿਹਾ ਹੈ। ਜਿਸ ਤੋਂ ਬਾਅਦ ਉਹ ਫਰਾਰ ਚੱਲ ਰਹੇ ਸਨ।

 

ਦੱਸਣਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿੱਚ ਸ਼੍ਰੋਮਣੀ ਅਕਾਲੀ ਦਲ ਆਗੂ ਕੋਲਿਆਂਵਾਲੀ ਵਿਜੀਲੈਂਸ ਬਿਊਰੋ ਦੇ ਅੜਿੱਕੇ ਚੜ੍ਹੇ ਸਨ। ਕੋਲਿਆਂਵਾਲੀ ਖਿਲਾਫ ਬਠਿੰਡਾ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਸੀ। ਪਿਛਲੇ ਕਈ ਦਿਨਾਂ ਤੋਂ ਵਿਜੀਲੈਂਸ ਵਿਭਾਗ ਉਨ੍ਹਾਂ ਦੀ ਭਾਲ ਕਰ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiromani Akali Dal leader Koliyawali surrenders in Mohali court