ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼੍ਰੋਮਣੀ ਅਕਾਲੀ ਦਲ ਬਾਦਲ ਫਸਿਆ ਕਸੂਤੀ ਸਥਿਤੀ ’ਚ

ਸ਼੍ਰੋਮਣੀ ਅਕਾਲੀ ਦਲ ਬਾਦਲ ਫਸਿਆ ਕਸੂਤੀ ਸਥਿਤੀ ’ਚ

ਜਦੋਂ ਮਾੜਾ ਟਾਈਮ ਆਉਂਦਾ ਹੈ ਤਾਂ ਆਪਣੇ ਹੀ ਘੂਰਨ ਲੱਗ ਪੈਂਦੇ ਹਨ ਇਹ ਹਾਲ ਅੱਜ–ਕੱਲ੍ਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਹੋ ਰਿਹਾ ਹੈ ਸਾਲ 1997  ਵਿੱਚ ਜਿਸ ਭਾਜਪਾ ਆਗੂ ਮਦਨ ਮੋਹਨ ਮਿੱਤਲ ਨੇ ਭਾਜਪਾ ਅਕਾਲੀ ਗਠਜੋੜ ਕਰਵਾਇਆ ਸੀ ਅੱਜ ਉਹੀ ਆਗੂ ਨਾਲ ਸੀਟਾਂ ’ਤੇ ਚੋਣ ਲੜਨ ਦੇ ਬਿਆਨ ਦੇ ਕੇ ਘੂਰ ਰਿਹਾ ਹੈ।

 

 

ਇੱਥੇ ਹੀ ਬੱਸ ਨਹੀਂ ਆਗੂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਜਿਸ ਦੀਆਂ ਸੀਟਾਂ ਵੱਧ ਹੋਣਗੀਆਂ ਉਸ ਦਾ ਹੀ ਮੁੱਖ ਮੰਤਰੀ ਬਣੇਗਾ ਦਿੱਲੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲਬਾਦਲ ਨੂੰ ਇੱਕ ਵੀ ਸੀਟ ਨਾ ਮਿਲਣ ਤੋਂ ਬਾਅਦ ਵੀ ਭਾਜਪਾ ਦੀ ਝੋਲੀ ਵਿੱਚ ਡਿੱਗ ਜਾਣ ਤੋਂ ਬਾਅਦ ਇਹ ਬਿਆਨ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਵੱਡਾ ਝਟਕਾ ਹੈ

 

 

ਕੁਲਵਿੰਦਰਜੀਤ ਭਾਟੀਆ ਦੀ ਰਿਪੋਰਟ ਅਨੁਸਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਮਦਨ ਮੋਹਨ ਮਿੱਤਲ ਆਪਸ ਵਿੱਚ ਗੂੜ੍ਹੇ ਦੋਸਤ ਵੀ ਹਨ ਅਤੇ ਇਨ੍ਹਾਂ ਦੀ ਦੋਸਤੀ ਦੇ ਚੱਲਦਿਆਂ ਹੀ ਸਾਲ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਗਠਜੋੜ ਹੋਇਆ ਸੀ ਅਤੇ ਉਸ ਤੋਂ ਬਾਅਦ ਸ੍ਰੀ ਮਦਨ ਮੋਹਨ ਮਿੱਤਲ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ

 

 

ਆਪਣੇ ਦਿੱਤੇ ਬਿਆਨ ਵਿੱਚ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਹਾਰਨ ਦਾ ਠੀਕਰਾ ਵੀ ਅਕਾਲੀ ਦਲ ਬਾਦਲ ’ਤੇ ਭੰਨ ਦਿੱਤਾ ਕਿ ਅਕਾਲੀ ਦਲ ਬਾਦਲ ਦੇ ਖਿਲਾਫ ਹਵਾ ਹੋਣ ਦਾ ਖਮਿਆਜ਼ਾ ਭਾਜਪਾ ਨੂੰ ਭੁਗਤਣਾ ਪਿਆ ਸੀ

 

 

ਭਾਜਪਾ ਆਗੂ ਮਦਨ ਮੋਹਨ ਮਿੱਤਲ ਵੱਲੋਂ ਨਾਲ ਸੀਟਾਂ ਤੇ ਚੋਣ ਲੜਨ ਅਤੇ ਮਾਲਵੇ ਵਿੱਚ ਆਪਣੇ ਉਮੀਦਵਾਰ ਉਤਾਰਨ ਦੇ ਦਿੱਤੇ ਬਿਆਨ ਨਾਲ ਅਕਾਲੀ ਦਲ ਕਸੂਤੀ ਸਥਿਤੀ ਵਿੱਚ ਫਸ ਗਿਆ ਹੈ ਅਕਾਲੀ ਦਲ ਜੇਕਰ ਇਸ ਸਮੇਂ ਭਾਜਪਾ ਨੂੰ ਛੱਡਦਾ ਹੈ ਤਾਂ ਵੀ ਮਰਦਾ ਹੈ ਕਿਉਂਕਿ ਬਹੁਤ ਸਾਰੇ ਅਕਾਲੀ ਨਵਾਂ ਅਕਾਲੀ ਦਲ ਬਣਾ ਕੇ ਬੈਠ ਗਏ ਹਨ ਅਤੇ ਜੇਕਰ ਭਾਜਪਾ ਦੇ ਨਾਲ ਚੱਲਦਾ ਹੈ ਤਾਂ ਇਸ ਬਿਆਨ ਤੋਂ ਸਾਫ ਹੈ ਕਿ ਭਾਜਪਾ ਦੀ ਜੀ ਹਜ਼ੂਰੀ ਕਰਨ ਤੋਂ ਇਲਾਵਾ ਕੋਈ ਵੀ ਚਾਰਾ ਨਹੀਂ ਰਹਿ ਜਾਂਦਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiromani Akali Dal now in a fix