ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੱਟਰ ਤੇ ਦੁਸ਼ਯੰਤ ਦੀ ਸਹੁੰ–ਚੁਕਾਈ ਮੌਕੇ ਢੀਂਡਸਾ ਦੇ ਪੁੱਜਣ ਤੋਂ ਅਕਾਲੀ ਦਲ ਚਿੰਤਤ

ਖੱਟਰ ਤੇ ਦੁਸ਼ਯੰਤ ਦੀ ਸਹੁੰ–ਚੁਕਾਈ ਮੌਕੇ ਢੀਂਡਸਾ ਦੇ ਪੁੱਜਣ ਤੋਂ ਅਕਾਲੀ ਦਲ ਚਿੰਤਤ

ਦੀਵਾਲ਼ੀ ਵਾਲੇ ਦਿਨ ਸ੍ਰੀ ਮਨੋਹਰ ਲਾਲ ਖੱਟਰ ਅਤੇ ਸ੍ਰੀ ਦੁਸ਼ਯੰਤ ਚੌਟਾਲਾ ਵੱਲੋਂ ਕ੍ਰਮਵਾਰ ਹਰਿਆਣਾ ਦੇ ਮੁੱਖ ਮੰਤਰੀ ਤੇ ਉੱਪ–ਮੁੱਖ ਮੰਤਰੀ ਵਜੋਂ ਸਹੁੰ ਚੁਕਾਏ ਜਾਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਤਾਂ ਸਭ ਨੇ ਵੇਖਿਆ ਪਰ ਉੱਥੇ ਮੌਜੂਦ ਪੰਜਾਬ ਦੀ ਜਿਹੜੀ ਇੱਕ ਹੋਰ ਬਹੁ–ਚਰਚਿਤ ਹਸਤੀ ਦਾ ਕਿਸੇ ਨੇ ਨੋਟਿਸ ਨਹੀਂ ਲਿਆ – ਉਸ ਨੂੰ ਉੱਥੇ ਵੇਖ ਕੇ ਅਕਾਲੀ ਦਲ ਦੀ ਹਾਈ ਕਮਾਂਡ ਕੁਝ ਫ਼ਿਕਰਮੰਦ ਦੱਸੀ ਜਾ ਰਹੀ ਹੈ।

 

 

ਉਸ ਸਹੁੰ–ਚੁਕਾਈ ਸਮਾਰੋਹ ’ਚ ਰਾਜ ਸਭਾ ਮੈਂਬਰ ਤੇ ਅਕਾਲੀ ਆਗੂ ਸ੍ਰੀ ਸੁਖਦੇਵ ਸਿੰਘ ਢੀਂਡਸਾ ਵੀ ਮੌਜੂਦ ਸਨ। ਹੁਣ ਜਦੋਂ ਸ੍ਰੀ ਢੀਂਡਸਾ ਪਿੱਛੇ ਜਿਹੇ ਹੀ ਰਾਜ ਸਭਾ ’ਚ ਅਕਾਲੀ ਦਲ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ; ਅਜਿਹੇ ਵੇਲੇ ਉਨ੍ਹਾਂ ਦੀ ਇਸ ਸਮਾਰੋਹ ’ਚ ਮੌਜੂਦਗੀ ਤੋਂ ਕਈ ਤਰ੍ਹਾਂ ਦੇ ਸੁਆਲ ਉੱਠਣੇ ਸੁਭਾਵਕ ਹਨ।

 

 

ਅਕਾਲੀ ਦਲ ਨੂੰ ਫ਼ਿਕਰ ਇਸ ਗੱਲ ਦੀ ਹੈ ਕਿ ਕਿਤੇ ਸ੍ਰੀ ਢੀਂਡਸਾ ਹੁਣ ਭਾਜਪਾ ਦੇ ਨੇੜੇ ਤਾਂ ਨਹੀਂ ਹੋ ਰਹੇ। ਹਾਲੇ ਕੁਝ ਸਮਾਂ ਪਹਿਲਾਂ ਹਰਿਆਣਾ ਦਾ ਇੱਕ ਅਕਾਲੀ MLA ਭਾਜਪਾ ’ਚ ਸ਼ਾਮਲ ਹੋਇਆ ਸੀ। ਉਸੇ ਕਾਰਨ ਕੁਝ ਸਮੇਂ ਲਈ ਅਕਾਲੀ ਦਲ ਤੇ ਭਾਜਪਾ ਵਿਚਾਲੇ ਕੁਝ ਕੜਵਾਹਟ ਵੀ ਪੈਦਾ ਹੋ ਗਈ ਸੀ ਪਰ ਸ੍ਰੀ ਮਨੋਹਰ ਲਾਲ ਖੱਟਰ ਤੇ ਸ੍ਰੀ ਦੁਸ਼ਯੰਤ ਚੌਟਾਲਾ ਦੇ ਸਹੁੰ–ਚੁਕਾਈ ਸਮਾਰੋਹ ਮੌਕੇ ਉਨ੍ਹਾਂ ਦਾ ਦੋਬਾਰਾ ਮੇਲ ਹੋਇਆ ਹੈ।

 

 

ਸਹੁੰ–ਚੁਕਾਈ ਸਮਾਰੋਹ ਦੌਰਾਨ ਸ੍ਰੀ ਢੀਂਡਸਾ ਪਹਿਲੀ ਕਤਾਰ ਵਿੱਚ ਹੀ ਬਿਲਕੁਲ ਕੋਣੇ ਵਾਲ਼ੀ ਕੁਰਸੀ ’ਤੇ ਜਾ ਕੇ ਬੈਠੇ ਸਨ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉੱਪ–ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਤੋਂ ਥੋੜ੍ਹਾ ਦੂਰੀ ਬਣਾ ਕੇ ਹੀ ਬੈਠੇ ਸਨ। ਦੋਵੇਂ ਬਾਦਲ ਪਹਿਲੀ ਕਤਾਰ ਦੇ ਵਿਚਕਾਰ ਜਿਹੇ ’ਚ ਜਾ ਕੇ ਬੈਠੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiromani Akali Dal worried over Dhindsa s presence at oath taking ceremony of Khattar and Dhushyant