ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀ ਹਰਿਮੰਦਰ ਸਾਹਿਬ 'ਚ TikTok VIDEO ਬਣਾਉਣ 'ਤੇ ਲੱਗੀ ਪਾਬੰਦੀ

ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ TikTok ਵੀਡੀਓ ਬਣਾਏ ਜਾਣ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੱਡਾ ਫੈਸਲਾ ਲਿਆ ਗਿਆ ਹੈ। ਦਰਬਾਰ ਸਾਹਿਬ 'ਚ ਹੁਣ ਟਿਕ-ਟੋਕ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਦਰਬਾਰ ਸਾਹਿਬ ਦੇ ਬਾਹਰ ਵੱਖ-ਵੱਖ ਥਾਵਾਂ 'ਤੇ ਨੋਟਿਸ ਚਸਪਾ ਦਿੱਤੇ ਗਏ ਹਨ। ਨੋਟਿਸ 'ਚ ਲਿਖਿਆ ਗਿਆ ਹੈ, "ਇੱਥੇ Tik Tok 'ਤੇ ਪਾਬੰਦੀ ਹੈ।"
 

 

ਦੱਸ ਦਈਏ ਕਿ ਬੀਤੇ ਦਿਨ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਕਿਹਾ ਸੀ ਕਿ ਟਿਕ-ਟੋਕ ਵੀਡੀਓ ਦੇ ਚੱਲਦੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਮੋਬਾਈਲ ਫੋਨ ਲਿਜਾਉਣ ਦੀ ਵੀ ਪਾਬੰਦੀ ਲਗਾਈ ਜਾ ਸਕਦੀ ਹੈ। ਪਿਛਲੇ ਇੱਕ ਸਾਲ ਤੋਂ ਅੰਮ੍ਰਿਤਸਰ ਵਿਖੇ ਟਿਕ-ਟੋਕ ਵੀਡੀਓ ਬਣਾਏ ਜਾਣ ਦੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ। ਜਿਸ ਨੂੰ ਲੈ ਕੇ ਇਹ ਵੱਡਾ ਕਦਮ ਚੁੱਕਿਆ ਗਿਆ ਹੈ। 

 

 

ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਅਰਦਾਸ ਵਾਲੀ ਜਗ੍ਹਾ ਹੈ। ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਗੁਰਦੁਆਰੇ ਦੇ ਅੰਦਰ ਅਤੇ ਪਰਿਕਰਮਾ 'ਚ ਅਜਿਹੇ ਕੰਮ ਕਰਨ ਤੋਂ ਗੁਰੇਜ਼ ਕਰਨ।
ਇਸ ਦੇ ਨਾਲ ਹੀ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਕਿ ਜੇ ਨੌਜਵਾਨ ਵੀਡੀਓ ਬਣਾਉਣਾ ਬੰਦ ਨਹੀਂ ਕਰਦੇ ਤਾਂ ਅਸੀਂ ਗੁਰਦੁਆਰੇ 'ਚ ਮੋਬਾਈਲ ਲਿਜਾਣ 'ਤੇ ਵੀ ਪਾਬੰਦੀ ਲਗਾਵਾਂਗੇ।

 

 

ਜਾਮਾ ਮਸਜਿਦ 'ਚ ਵੀ TikTok 'ਤੇ ਲੱਗੀ ਹੋਈ ਹੈ ਪਾਬੰਦੀ :
ਰਾਜਧਾਨੀ ਦਿੱਤੀ ਸਥਿਤ ਜਾਮਾ ਮਸਜਿਦ ਕੰਪਲੈਕਸ 'ਚ ਵੀ ਟਿਕ-ਟੋਕ ਵੀਡੀਓ ਬਣਾਉਣ 'ਤੇ ਪਾਬੰਦੀ ਲਗਾਈ ਗਈ ਹੈ। ਅਜਿਹੀ ਵੀਡੀਓਜ਼ ਬਣਾਉਣ ਵਾਲਿਆਂ ਨੂੰ ਫੜਨ ਲਈ 10 ਲੋਕਾਂ ਦੀ ਟੀਮ ਬਣਾਈ ਗਈ ਹੈ। ਇਹ ਨੌਜਵਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiromani Gurdwara Parbandhak Committee said Tik Tok is prohibited in Golden Temple