ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਨਗਰ ’ਚ ਤਿਰੰਗਾ ਲਹਿਰਾਉਣ ਜਾ ਰਹੇ ਸ਼ਿਵ ਸੈਨਿਕ ਪਠਾਨਕੋਟ ਕੋਲ ਰੋਕੇ

ਸ੍ਰੀਨਗਰ ’ਚ ਤਿਰੰਗਾ ਲਹਿਰਾਉਣ ਜਾ ਰਹੇ ਸ਼ਿਵ ਸੈਨਿਕ ਪਠਾਨਕੋਟ ਕੋਲ ਰੋਕੇ

ਜੰਮੂ–ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਉੱਥੇ ਆਜ਼ਾਦੀ ਦਿਹਾੜੇ ਮੌਕੇ ਰਾਸ਼ਟਰੀ ਤਿਰੰਗਾ ਲਹਿਰਾਉਣ ਨੂੰ ਲੈ ਕੇ ਹੋਰ ਰਾਜਾਂ ਦੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਵਿਖਾਈ ਦਿੱਤਾ ਪਰ ਬਹੁਤੇ ਲੋਕਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ।

 

 

ਸ੍ਰੀਨਗਰ ’ਚ ਆਜ਼ਾਦੀ ਦਿਵਸ ਮੌਕੇ ਰਾਸ਼ਟਰੀ ਤਿਰੰਗਾ ਲਹਿਰਾਉਣ ਜਾ ਰਹੇ ਸ਼ਿਵ ਸੈਨਾ (ਸਮਾਜਵਾਦੀ) ਦੇ ਇੱਕ ਸਮੂਹ ਨੂੰ ਇੱਥੇ ਰੋਕ ਦਿੱਤਾ ਗਿਆ। ਉਨ੍ਹਾਂ ਨੂੰ ਜੰਮੂ–ਕਸ਼ਮੀਰ ਸੂਬੇ ਦੀ ਪੁਲਿਸ ਨੇ ਵਾਪਸ ਭੇਜ ਦਿੱਤਾ। ਇਸ ਦੇ ਵਿਰੋਧ ਵਿੱਚ ਇਸ ਜੱਥੇਬੰਦੀ ਦੇ ਮੈਂਬਰਾਂ ਨੇ ਪ੍ਰਦਰਸ਼ਨ ਵੀ ਕੀਤਾ।

 

 

ਬੁੱਧਵਾਰ ਨੂੰ ਸ਼ਿਵ ਸੈਨਾ (ਸਮਾਜਵਾਦੀ) ਦੇ ਮੈਂਬਰਾਂ ਦਾ ਇੱਕ ਸਮੂਹ ਅੱਜ 15 ਅਗਸਤ ਨੂੰ ਸ੍ਰੀਨਗਰ ਵਿਖੇ ਤਿਰੰਗਾ ਲਹਿਰਾਉਣ ਦੇ ਮੰਤਵ ਨਾਲ ਰਵਾਨਾ ਹੋਇਆਸੀ ਪਰ ਮਾਧੋਪੁਰ ਨਾਕੇ ਤੋਂ ਅੱਗੇ ਲਖਨਪੁਰ ਕੋਲ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਸੁਰੱਖਿਆ ਪੱਖੋਂ ਜੱਥੇਬੰਦੀ ਦੇ ਅਹੁਦੇਦਾਰਾਂ ਤੇ ਕਾਰਕੁੰਨਾਂ ਨੂੰ ਜੰਮੂ–ਕਸ਼ਮੀਰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਪੁਲਿਸ ਨੇ ਜੰਮੂ–ਕਸ਼ਮੀਰ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਮੋੜ ਦਿੱਤਾ।

 

 

ਤਦ ਸ਼ਿਵ ਸੈਨਿਕ ਰੋਹ ਵਿੱਚ ਆ ਗਏ। ਬਾਅਦ ’ਚ ਸੁਰੱਖਿਆ ਮੁਲਾਜ਼ਮਾਂ ਦੇ ਸਮਝਾਉਣ ’ਤੇ ਸੰਗਠਨ ਦੇ ਅਹੁਦੇਦਾਰ ਮੰਨ ਗਏ ਤੇ ਡੀਐੱਸਪੀ ਨੂੰ ਤਿਰੰਗਾ ਸੌਂਪ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sainik stopped near Pathankot while they wanted to go to Srinagar to hoist tricolour