ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੰਨਾ ’ਚ ਸ਼ਿਵ ਸੈਨਾ ਆਗੂ ਕਸ਼ਮੀਰ ਗਿਰੀ ’ਤੇ ਕਾਤਲਾਨਾ ਹਮਲਾ, ਬਚਾਅ

ਖੰਨਾ ’ਚ ਸ਼ਿਵ ਸੈਨਾ ਆਗੂ ਕਸ਼ਮੀਰ ਗਿਰੀ ’ਤੇ ਕਾਤਲਾਨਾ ਹਮਲਾ, ਬਚਾਅ

ਸ਼ਿਵ ਸੈਨਾ–ਪੰਜਾਬ ਦੇ ਕੌਮੀ ਪ੍ਰੋਮੋਟਰ ਕਸ਼ਮੀਰ ਗਿਰੀ ਉੱਤੇ ਅੱਜ ਕਾਤਲਾਨਾ ਹਮਲਾ ਹੋਇਆ ਪਰ ਉਹ ਵਾਲ–ਵਾਲ ਬਚ ਗਏ। ਇਹ ਵਾਰਦਾਤ ਅੱਜ ਸੋਮਵਾਰ ਸਵੇਰ ਵੇਲੇ ਦੀ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਮੋਟਰ–ਸਾਇਕਲ ’ਤੇ ਸਵਾਰ ਦੋ ਹਮਲਾਵਰਾਂ ਨੇ ਖੰਨਾ ਦੇ ਖਟੀਕ ਕਲਾਂ ਇਲਾਕੇ ’ਚ ਸਥਿਤ ਉਨ੍ਹਾਂ ਦੇ ਘਰ ਉੱਤੇ ਗੋਲੀਬਾਰੀ ਕੀਤੀ।

 

 

ਸ੍ਰੀ ਕਸ਼ਮੀਰ ਗਿਰੀ ਮੰਦਰ ਤੋਂ ਆਪਣੇ ਘਰ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਉਹ ਜਦੋਂ ਘਰ ਜਾ ਰਹੇ ਸਨ, ਤਾਂ ਉਨ੍ਹਾਂ ਵੇਖਿਆ ਕਿ ਦੋ ਸ਼ੱਕੀ ਵਿਅਕਤੀ ਮੋਟਰ–ਸਾਇਕਲ ’ਤੇ ਐਂਵੇਂ ਹੀ ਇੱਧਰ–ਉੱਧਰ ਗੇੜੇ ਲਾ ਰਹੇ ਹਨ। ਇਸੇ ਲਈ ਉਹ ਪਹਿਲਾਂ ਹੀ ਕੁਝ ਚੌਕਸ ਹੋ ਗਏ ਸਨ।

 

 

ਮਨ ’ਚ ਕੁਝ ਖ਼ਦਸ਼ਿਆਂ ਨਾਲ ਉਹ ਤੇਜ਼–ਤੇਜ਼ ਕਦਮਾਂ ਨਾਲ ਘਰ ਪੁੱਜ ਗਏ। ਉਹ ਹਾਲੇ ਘਰ ਅੰਦਰ ਵੜੇ ਹੀ ਸਨ ਕਿ ਉਨ੍ਹਾਂ ਹੀ ਦੋਵੇਂ ਮੋਟਰ–ਸਾਇਕਲ ਸਵਾਰਾਂ ਨੇ ਉਨ੍ਹਾਂ ਦੇ ਘਰ ਉੱਤੇ ਗੋਲੀਆਂ ਚਲਾ ਦਿੱਤੀਆਂ। ਯਕੀਨੀ ਤੌਰ ’ਤੇ ਉਹ ਸ੍ਰੀ ਕਸ਼ਮੀਰ ਗਿਰੀ ਨੂੰ ਹੀ ਨਿਸ਼ਾਨਾ ਬਣਾਉਣਾ ਚਾਹ ਰਹੇ ਸਨ ਪਰ ਉਹ ਇਸ ਹਮਲੇ ’ਚ ਵਾਲ–ਵਾਲ ਬਚ ਗਏ।

 

 

ਸ੍ਰੀ ਗਿਰੀ ਨੇ ਘਰ ਦਾ ਬਾਹਰਲਾ ਗੇਟ ਪਹਿਲਾਂ ਹੀ ਬੰਦ ਕਰ ਲਿਆ ਸੀ ਤੇ ਹਮਲੇ ਦੇ ਤੁਰੰਤ ਬਾਅਦ ਉਨ੍ਹਾਂ ਪੁਲਿਸ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ।

 

 

ਪੁਲਿਸ ਨੇ ਇਸ ਮਾਮਲੇ ਦੀ ਜਾਂਚ ਅਰੰਭ ਕਰ ਦਿੱਤੀ ਹੈ। ਹਮਲਾਵਰਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ’ਚ ਵੀ ਕੈਦ ਹੋਈਆਂ ਹਨ। ਪੁਲਿਸ ਹੁਣ ਮੁਲਜ਼ਮਾਂ ਦੀ ਸ਼ਨਾਖ਼ਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

 

 

ਲੁਧਿਆ ਜ਼ਿਲ੍ਹੇ ਵਿੱਚ ਪਿਛਲੇ 15 ਦਿਨਾਂ ’ਚ ਇਹ ਆਪਣੀ ਕਿਸਮ ਦਾ ਤੀਜਾ ਮਾਮਲਾ ਹੈ, ਜਿਸ ਵਿੱਚ ਸ਼ਿਵ ਸੈਨਾ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਹਮਲਾਵਰਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ’ਚ ਵੀ ਕੈਦ ਹੋਈਆਂ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena leader Kashmir Giri attacked in Khanna had a narrow escape