ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਰਨ ਤਾਰਨ ਦਾ ਐੱਸਐੱਚਓ ‘ਰਿਸ਼ਵਤਖੋਰੀ` ਕਾਰਨ ਬਰਖ਼ਾਸਤ

ਤਰਨ ਤਾਰਨ ਦਾ ਐੱਸਐੱਚਓ ‘ਰਿਸ਼ਵਤਖੋਰੀ` ਕਾਰਨ ਬਰਖ਼ਾਸਤ

ਤਰਨ ਤਾਰਨ ਦੇ ਐੱਸਐੱਚਓ ਇੰਸਪੈਕਟਰ ਪ੍ਰੀਤ ਇੰਦਰ ਸਿੰਘ ਦੀਆਂ ਸੇਵਾਵਾਂ ਬਰਖ਼੍ਰਾਸਤ ਕਰ ਦਿੱਤੀਆਂ ਗਈਆਂ ਹਨ। ਹਾਲੇ ਸ਼ੁੱਕਰਵਾਰ ਉਸ ਦੇ ਇੱਕ ਗੰਨਮੈਨ ਨੂੰ ਕਥਿਤ ਤੌਰ `ਤੇ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਐੱਸਐੱਸਪੀ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਸੀਨੀਅਰ ਅਧਿਕਾਰੀਆਂ ਨੂੰ ਇਸ ਐੱਸਐੱਚਓ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਖ਼ਤਮ ਕਰਨ ਲਈ ਬੇਨਤੀ ਕੀਤੀ ਹੈ ਕਿਉਂਕਿ ਰਿਸ਼ਵਤਖੋਰੀ ਦੇ ਮਾਮਲੇ `ਚ ਉਸ ਦੀ ਸ਼ਮੂਲੀਅਤ ਪਾਈ ਗਈ ਹੈ। ਉਸ ਦੀਆਂ ਸੇਵਾਵਾਂ ਐਤਵਾਰ ਤੋਂ ਹੀ ਖ਼ਤਮ ਕਰ ਦਿੱਤੀਆਂ ਗਈਆਂ ਹਨ।


ਵਿਜੀਲੈਂਸ ਬਿਊਰੋ ਨੇ ਫ਼ਰੀਦਕੋਟ ਦੇ ਪਲਵਿੰਦਰ ਸਿੰਘ ਦੀ ਸਿ਼ਕਾਇਤ `ਤੇ ਕਾਰਵਾਈ ਕੀਤੀ ਸੀ। ਦਰਅਸਲ ਹੌਲਦਾਰ ਉਸ ਦਾ ਨਾਮ ਨਸ਼ੇ ਦੀ ਸਮੱਗਲਿੰਗ ਦੇ ਇੱਕ ਮਾਮਲੇ `ਚ ਕੱਢਣ ਬਦਲੇ ਉਸ ਤੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ। ਆਖ਼ਰ 50,000 ਰੁਪਏ `ਚ ਸੌਦਾ ਤੈਅ ਹੋਇਆ ਸੀ। ਫਿਰ ਬਾਕਾਇਦਾ ਇੱਕ ਜਾਲ਼ ਵਿਛਾਇਆ ਗਿਆ ਸੀ ਤੇ ਐੱਸਐੱਚਓ ਦਾ ਗੰਨਮੈਨ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ `ਚ ਗ੍ਰਿਫ਼ਤਾਰ ਕੀਤਾ ਗਿਆ ਸੀ।


ਸਨਿੱਚਰਵਾਰ ਨੂੰ ਪੁਲਿਸ ਨੇ ਐੱਸਐੱਚਓ ਤੇ ਘਰਿਆਲਾ ਦੀ ਪੁਲਿਸ ਚੌਕੀ ਦੇ ਇੱਕ ਏਐੱਸਆਈ ਲਖਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ। ਪੱਟੀ ਸਦਰ ਥਾਣੇ ਦੇ ਐੱਸਐੱਚਓ ਦੇ ਗੰਨਮੈਨ ਹੌਲਦਾਰ ਬਲਵਿੰਦਰ ਸਿੰਘ, ਇੱਕ ਹੋਰ ਹੌਲਦਾਰ ਰਸਾਲ ਸਿੰਘ ਤੇ ਕਾਂਸਟੇਬਲ ਗੁਰਵਿੰਦਰ ਸਿੰਘ ਦੀਆਂ ਸੇਵਾਵਾਂ ਵੀ ਰਿਸ਼ਵਤਖੋਰੀ ਦੇ ਮਾਮਲੇ `ਚ ਬਰਖ਼ਾਸਤ ਕਰ ਦਿੱਤੀਆਂ ਗਈਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SHO of Tarn Taran dismissed for graft