ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰੋਧ : ਸਿੱਖਿਆ ਮੰਤਰੀ ਦੇ ਉਤਰਦਿਆਂ ਹੀ ਲੋਕਾਂ ਕੀਤੀ ਨਾਅਰੇਬਾਜ਼ੀ, ਮੰਤਰੀ ਨੇ ਕਿਹਾ ਕੋਈ ਨਾ, ਕੋਈ ਨਾ …

ਵਿਰੋਧ : ਸਿੱਖਿਆ ਮੰਤਰੀ ਦੇ ਉਤਰਦਿਆਂ ਹੀ ਲੋਕਾਂ ਕੀਤੀ ਨਾਅਰੇਬਾਜ਼ੀ

1 / 2ਵਿਰੋਧ : ਸਿੱਖਿਆ ਮੰਤਰੀ ਦੇ ਉਤਰਦਿਆਂ ਹੀ ਲੋਕਾਂ ਕੀਤੀ ਨਾਅਰੇਬਾਜ਼ੀ

ਵਿਰੋਧ : ਸਿੱਖਿਆ ਮੰਤਰੀ ਦੇ ਉਤਰਦਿਆਂ ਹੀ ਲੋਕਾਂ ਕੀਤੀ ਨਾਅਰੇਬਾਜ਼ੀ

2 / 2ਵਿਰੋਧ : ਸਿੱਖਿਆ ਮੰਤਰੀ ਦੇ ਉਤਰਦਿਆਂ ਹੀ ਲੋਕਾਂ ਕੀਤੀ ਨਾਅਰੇਬਾਜ਼ੀ

PreviousNext

 

ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਦਿੱਤੇ ਜਾਂਦੇ ਵੱਖ ਵੱਖ ਦਿੱਤੇ ਵਿਵਾਦਤ ਬਿਆਨਾਂ, ਲਏ ਗਏ ਫੈਸਲੇ ਮਹਿੰਗੇ ਪੈਣੇ ਸ਼ੁਰੂ ਹੋ ਗਏ ਹਨ।  ਮਿਲੀ ਜਾਣਕਾਰੀ ਅਨੁਸਾਰ ਅੱਜ ਸਿੱਖਿਆ ਮੰਤਰੀ ਓ ਪੀ ਸੋਨੀ ਦਾ ਲੋਕਾਂ ਵੱਲੋਂ ਸਿੱਖਿਆ ਮੰਤਰੀ ਵਿਰੁਧ ਨਾਅਰੇਬਾਜ਼ੀ ਕੀਤੀ ਗਈ। ਸਿੱਖਿਆ ਮੰਤਰੀ ਅੱਜ ਜਲੰਧਰ ‘ਚ ਕਿਸੇ ਸਮਾਗਮ ’ਚ ਹਿੱਸਾ ਲੈਣ ਆਏ ਸਨ।

 

ਸਿੱਖਿਆ ਮੰਤਰੀ ਗੱਡੀ ਵਿਚੋਂ ਉਤਰੇ ਤਾਂ ਸਰਕਾਰੀ ਸਕੂਲਾਂ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਿੱਖਿਆ ਮੰਤਰੀ ਵਿਰੁਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।  ਸਰਕਾਰੀ ਸਕੂਲਾਂ ਨੂੰ ਢਾਬੇ ਕਹਿਣ ’ਤੇ ਨਿਰਾਜ਼ਗੀ ਪ੍ਰਗਟ ਕਰਦਿਆਂ ਸਰਕਾਰੀ ਸਕੂਲਾਂ ਨੂੰ ਢਾਬੇ ਕਹਿਣ ਵਾਲਾ ਮੰਤਰੀ ਮੁਰਦਾਬਾਦ ਦੇ ਨਾਅਰੇ ਲਗਾਏ ਗਏ।

 

 ਸਿੱਖਿਆ ਮੰਤਰੀ ਜਦੋਂ ਗੱਡੀ ਵਿਚੋਂ ਉਤਰੇ ਤਾਂ ਲੋਕਾਂ ਨੇ ਘੇਰਾ ਪਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।  ਮੌਕੇ ਉਤੇ ਮੌਜੂਦ ਪੁਲਿਸ ਨੇ ਬੜੀ ਮੁਸ਼ਕਲ ਨਾਲ ਲੋਕਾਂ ਨੂੰ ਪਾਸੇ ਕੀਤਾ, ਨਾਅਰੇਬਾਜ਼ੀ ਕਰਨ ਵਾਲਿਆਂ ਵਿਚ ਜ਼ਿਆਦਾਤਰ ਔਰਤਾਂ ਸ਼ਾਮਲ ਸਨ।

ਅੰਮ੍ਰਿਤਸਰ : ਸਿੱਖਿਆ ਮੰਤਰੀ ਨੂੰ ਪ੍ਰਦਰਸ਼ਨਕਾਰੀਆਂ ਨੇ ਸੁਣਾਈਆਂ ਖਰੀਆਂ–ਖਰੀਆਂ

ਸਿੱਖਿਆ ਮੰਤਰੀ ਨੂੰ ਜਦੋਂ ਨਾਅਰੇਬਾਜ਼ੀ ਕਰਨ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਹ ਜਵਾਬ ਦੇਣ ਦੀ ਬਜਾਏ ਸਿਰਫ ਕੋਈ ਨਾ, ਕੋਈ ਨਾ ਕਰਦੇ ਚਲੇ ਗਏ।