ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ: ਕਿਰਨ ਖੇਰ ਦੇ ਸਲਾਹਕਾਰ ਦੀ ਪਾਰਟੀ `ਚ ਚੱਲੀ ਗੋਲ਼ੀ, 3 ਫੱਟੜ

ਚੰਡੀਗੜ੍ਹ: ਕਿਰਨ ਖੇਰ ਦੇ ਸਲਾਹਕਾਰ ਦੀ ਪਾਰਟੀ `ਚ ਚੱਲੀ ਗੋਲ਼ੀ, 3 ਫੱਟੜ

ਚੰਡੀਗੜ੍ਹ ਦੇ ਸੈਕਟਰ 26 ਸਥਿਤ ਐੱਫ਼ ਬਾਰ `ਚ ਸੋਮਵਾਰ ਦੇਰ ਰਾਤ (ਜਿਸ ਨੂੰ ਮੰਗਲਵਾਰ ਵੱਡੇ ਤੜਕੇ ਵੀ ਆਖਿਆ ਜਾ ਸਕਦਾ ਹੈ) ਨੂੰ ਗੋਲੀ ਚੱਲਣ ਨਾਲ ਭਾਰਤੀ ਜਨਤਾ ਪਾਰਟੀ ਦੇ ਤਿੰਨ ਵਰਕਰ ਜ਼ਖ਼ਮੀ ਹੋ ਗਏ। ਇੱਥੇ ਉਸ ਵੇਲੇ ਚੰਡੀਗੜ੍ਹ ਦੇ ਸੰਸਦ ਮੈਂਬਰ ਕਿਰਨ ਖੇਰ ਦੇ ਸਿਆਸੀ ਸਲਾਹਕਾਰ ਸਹਿਦੇਵ ਸਲਾਰੀਆ ਦੇ ਜਨਮ-ਦਿਨ ਦੀ ਪਾਰਟੀ ਚੱਲ ਰਹੀ ਸੀ।


ਪੁਲਿਸ ਮੁਤਾਬਕ ਉੱਥੇ ਤਿੰਨ ਗੋਲੀਆਂ ਚੱਲੀਆਂ, ਜਿਸ ਕਾਰਨ ਜੈਦੀਪ ਸਿੰਘ, ਯੋਗੇਸ਼ਵਰ ਦੱਤ ਤੇ ਪੰਜ ਜਾਖੜ ਜ਼ਖ਼ਮੀ ਹੋ ਗਏ। ਸ੍ਰੀ ਸਲਾਰੀਆ ਨੇ ਦੱਸਿਆ ਕਿ ਉਹ ਰਾਤੀਂ 12:15 ਵਜੇ ਬਾਰ `ਚੋਂ ਚਲੇ ਗਏ ਸਨ ਤੇ ਇਹ ਵਾਰਦਾਤ ਉਸ ਤੋਂ ਬਾਅਦ ਵਾਪਰੀ।


ਐੱਫ਼ ਬਾਰ ਦੇ ਮਾਲਕ ਗੁਣਕਰਨ ਸਿੰਘ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਲਈ ਬਾਰ ਨੂੰ ਸ੍ਰੀ ਸਹਿਦੇਵ ਸਲਾਰੀਆ ਨੇ ਬੁੱਕ ਕੀਤਾ ਸੀ। ਪਾਰਟੀ ਦੌਰਾਨ ਚੱਲੀਆਂ ਗੋਲੀਆਂ `ਚ ਬਾਰ ਦੇ ਸਟਾਫ਼ ਮੈਂਬਰ ਬਚ ਗਏ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shooting at a Kiran Kher s advisor s party at Chd