ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਚੋਵਾਲ ’ਚ ਵਿਦਿਆਰਥੀਆਂ ਦੇ ਝਗੜੇ ’ਚ ਗੋਲ਼ੀ ਚੱਲੀ, 1 ਮੌਤ 3 ਫੱਟੜ

ਜਸਬੀਰ ਕੌਰ, ਜਿਨ੍ਹਾਂ ਦੀ ਮੰਗਲਵਾਰ ਦੇਰ ਰਾਤੀਂ ਝਗੜੇ ਦੌਰਾਨ ਗੋਲ਼ੀ ਚੱਲਣ ਕਾਰਨ ਮੌਤ ਹੋ ਗਈ

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਚੋਵਾਲ ’ਚ ਵਿਦਿਆਰਥੀਆਂ ਦੇ ਆਪਸੀ ਝਗੜੇ ’ਚ ਗੋਲ਼ੀ ਚੱਲਣ ਕਾਰਨ 50 ਸਾਲਾਂ ਦੀ ਇੱਕ ਔਰਤ ਦੀ ਮੌਤ ਹੋ ਗਈ ਹੈ। ਇਸ ਝਗੜੇ ’ਚ ਤਿੰਨ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਵੀ ਹੋ ਗਏ ਹਨ। ਚਸ਼ਮਦੀਦ ਗਵਾਹਾਂ ਮੁਤਾਬਕ ਸਾਂਝੇ ਪਰਿਵਾਰ ਦੇ ਇੱਕ ਘਰ ’ਚ ਅੰਨ੍ਹੇਵਾਹ ਗੋਲ਼ੀਆਂ ਚੱਲੀਆਂ।

 

 

ਮ੍ਰਿਤਕ ਔਰਤ ਦੀ ਸ਼ਨਾਖ਼ਤ ਜਸਬੀਰ ਕੌਰ ਵਜੋਂ ਹੋਈ ਹੈ ਤੇ ਉਸ ਦਾ ਭਰਾ ਨਰਿੰਜਨ ਸਿੰਘ, ਪ੍ਰਤਾਪ ਸਿੰਘ ਤੇ ਪ੍ਰਤਾਪ ਸਿੰਘ ਦੀ ਪਤਨੀ ਨਰਿੰਦਰ ਕੌਰ ਜ਼ਖ਼ਮੀ ਹਨ। ਤਿੰਨੇ ਜ਼ਖ਼ਮੀ ਇਸ ਵੇਲੇ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਹਨ।

 

 

ਹਰਚੋਵਾਲ ਪੁਲਿਸ ਚੌਕੀ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ .315 ਅਤੇ .32 ਬੋਰ ਦੀਆਂ ਪਿਸਤੌਲਾਂ ਨਾਲ ਲੈਸ ਇੱਕ ਦਰਜਨ ਵਿਅਕਤੀਆਂ ਦੇ ਗੁੱਟ ਨੇ ਪੀੜਤਾਂ ਦੇ ਘਰ ’ਤੇ ਅਚਾਨਕ ਹਮਲਾ ਬੋਲ ਦਿੱਤਾ। ਇਹ ਵਾਰਦਾਤ ਮੰਗਲਵਾਰ ਰਾਤੀਂ 10:30 ਵਜੇ ਦੀ ਹੈ।

 

 

ਦੱਸਿਆ ਜਾਂਦਾ ਹੈ ਕਿ ਪੀੜਤ ਪਰਿਵਾਰ ਦੇ ਦੋ ਲੜਕੇ ਅਤੇ ਹਮਲਾਵਰਾਂ ਦੇ ਲੜਕੇ ਹਰਚੋਵਾਲ ਦੇ ਇੱਕੋ ਸਕੂਲ ’ਚ 10ਵੀਂ ਜਮਾਤ ’ਚ ਪੜ੍ਹਦੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਬੱਚਿਆਂ ਵਿਚਾਲੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਤਦ ਹੱਥੋਪਾਈ ਤੱਕ ਨੌਬਤ ਆ ਗਈ ਸੀ। ਉਸੇ ਝਗੜੇ ਦੇ ਨਤੀਜੇ ਵਜੋਂ ਮੰਗਲਵਾਰ ਦੀ ਰਾਤ ਨੂੰ ਹਮਲਾ ਬੋਲ ਦਿੱਤਾ ਗਿਆ।

 

 

SHO ਮੁਤਾਬਕ ਲੱਖਾ ਸਿੰਘ, ਮਲਕੀਤ ਸਿੰਘ ਦੋਵੇਂ ਨਿਵਾਸੀ ਪਿੰਡ ਹਰਚੋਵਾਲ, ਅੰਮ੍ਰਿਤਪਾਲ ਸਿੰਘ ਨਿਵਾਸੀ ਭਾਮ ਤੇ ਸਾਹਿਲ ਨਿਵਾਸੀ ਭਾਂਬਰੀ ਅਤੇ 10 ਹੋਰਨਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।

 

 

ਇਹ ਖ਼ਬਰ ਲਿਖੇ ਜਾਣ ਤੱਕ ਇਸ ਮਾਮਲੇ ’ਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shooting during Students clash at Harchowal 1 killed 3 injured