ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਪੜ ਨੇੜੇ ਸਤਲੁਜ ਕੰਢੇ ਆਮਿਰ ਖਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਮੁੜ ਸ਼ੁਰੂ

ਰੋਪੜ ਨੇੜੇ ਸਤਲੁਜ ਕੰਢੇ ਆਮਿਰ ਖਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਮੁੜ ਸ਼ੁਰੂ

ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਸਤਲੁਜ ਦਰਿਆ ਦੇ ਵਿਚਕਾਰ ਬਣਾਏ ਗਏ ਇੱਕ ਵਿਸ਼ੇਸ਼ ਸੈਟਤੇ ਆਮਿਰ ਖਾਨ ਦੀ ਫਿਲਮਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਅੱਜ ਤੋਂ ਦੋਬਾਰਾ ਸ਼ੁਰੂ ਹੋਣ ਜਾ ਰਹੀ ਹੈ। ਇਸ ਸਬੰਧ ਵਿੱਚ ਫਿਲਮ ਦੀ ਸੂਟਿੰਗ ਟੀਮ ਵਲੋਂ ਸਾਰੀਆਂ ਤਿਆਰੀਆਂ ਮੁੰਕਮਲ ਕਰ ਲਈਆਂ ਗਈਆਂ ਹਨ

 

 

ਰੂਪਨਗਰ (ਰੋਪੜ) ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਗੜਡੋਲੀਆ ਵਿਖੇ ਇਸ ਨਵੀਂ ਬਣ ਰਹੀ ਫ਼ਿਲਮ ਲਈ ਸਤਲੁਜ ਦਰਿਆ ਦੇ ਕੰਢੇ ਉੱਤੇ ਇਕ ਵਿਸ਼ੇਸ਼ ਕਿਸਮ ਦਾ ਬੰਗਲਾ ਬਣਾਇਆ ਗਿਆ ਹੈ, ਜਿਸ ਦੇ ਆਲੇ–ਦੁਆਲੇ ਮੌਜੂਦ ਖੇਤਾਂ ਵਿੱਚ ਸਰ੍ਹੋਂ ਦੀ ਬੇ–ਮੌਸਮੀ ਫਸਲ ਉਗਾ ਕੇ ਪੀਲੇ ਫੁੱਲ ਲਾਏ ਗਏ ਹਨ

 

 

ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਕ ਕੱਲ੍ਹ ਮੀਡੀਆ ਟੀਮ ਜਦੋਂ ਸੈੱਟ ’ਤੇ ਪੁੱਜੀ, ਤਾਂ ਸ਼ੂਟਿੰਗ ਲਈ ਸਬੰਧਤ ਸਟਾਫ ਜੋਰਾਂ–ਸ਼ੋਰਾਂ ਨਾਲ ਤਿਆਰੀਆਂ ' ਰੁਝਿਆ ਹੋਇਆ ਸੀ

ਰੋਪੜ ਨੇੜੇ ਸਤਲੁਜ ਕੰਢੇ ਆਮਿਰ ਖਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਮੁੜ ਸ਼ੁਰੂ

 

ਇਕ ਫਾਰਮ ਹਾਊਸ ਦੇ ਆਲੇ–ਦੁਆਲੇ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਖਾਨ  ਉੱਤੇ ਫ਼ਿਲਮ ਦੇ ਕੁਝ ਖ਼ਾਸ ਦ੍ਰਿਸ਼ ਫ਼ਿਲਮਾਏ ਜਾਣੇ ਹਨ ਮੌਕੇ ਤੇ ਫਿਲਮ ਦੇ ਸੁਟਿੰਗ ਸਟਾਫ਼ ਨੇ ਦੱਸਿਆ ਕਿ ਇਸ ਫਿਲਮ ਦੀ ਦੇਸ਼ ਦੇ ਵੱਖ ਵੱਖ 122 ਸਥਾਨਾਂ ’ਤੇ ਸ਼ੂਟਿੰਗ ਕੀਤੀ ਗਈ ਹੈ ਜਿਸ ਵਿੱਚ ਕਸ਼ਮੀਰ ਤੋਂ ਕੰਨਿਆ ਕੁਆਰੀ ਤੱਕ ਦੇ ਸਥਾਨ ਸਾਮਿਲ ਹਨ

 

 

ਆਮਿਰ ਖ਼ਾਨ ਇਸ ਫਿਲਮ ਵਿੱਚ ਇੱਕ ਸਿੱਖ ਦਾ ਕਿਰਦਾਰ ਨਿਭਾ ਰਹੇ ਹਨ ਫਿਲਮ ਦੀ ਸ਼ੂਟਿੰਗ ਲਈ ਫਾਰਮ ਹਾਊਸ ਵਿੱਚ ਆਰਜ਼ੀ ਰੌਸ਼ਨੀਆਂ ਨਾਲ ਚਾਨਣ ਕੀਤਾ ਜਾਵੇਗਾ ਸੁਟਿੰਗ ਵਿੱਚ ਫਿਲਮਾਏ ਜਾਣ ਵਾਲੇ ਸੀਨ ਲਈ ਵੱਖ ਵੱਖ ਤਰਾਂ ਦੇ ਟਰੈਕਟਰ ਵੀ ਵਿਸ਼ੇਸ ਤੌਰ ’ਤੇ ਮੰਗਵਾਏ ਜਾ ਚੁੱਕੇ ਹਨ   ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾ ਵੀ ਇਸ ਸਥਾਨ ਤੇ ਇਸੇ ਫਿਲਮ ਦੀ ਸ਼ੂਟਿੰਗ ਹੋਈ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shooting of Aamir Khan s film Lal Singh Chadha resumes again on Satluj shore near ropar