ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਾਹਕਾਂ ਤੋਂ ਕੈਰੀ–ਬੈਗ ਦੇ ਪੈਸੇ ਲੈਂਦੇ ਦੁਕਾਨਦਾਰਾਂ ਤੇ ਸਟੋਰ–ਮਾਲਕਾਂ ਦੀ ਹੁਣ ਖ਼ੈਰ ਨਹੀਂ

ਗਾਹਕਾਂ ਤੋਂ ਕੈਰੀ–ਬੈਗ ਦੇ ਪੈਸੇ ਲੈਂਦੇ ਦੁਕਾਨਦਾਰਾਂ ਤੇ ਸਟੋਰ–ਮਾਲਕਾਂ ਦੀ ਹੁਣ ਖ਼ੈਰ ਨਹੀਂ

ਚੰਡੀਗੜ੍ਹ ਖਪਤਕਾਰ ਫ਼ੋਰਮ ਨੇ ਏਲਾਂਤੇ ਮਾਲ ’ਚ ਸਥਿਤ ਦੋ ਸਟੋਰਜ਼ ਨੂੰ ਸਿਰਫ਼ ਇਸ ਲਈ ਜੁਰਮਾਨਾ ਕੀਤਾ ਹੈ ਕਿਉਂਕਿ ਉਹ ਗਾਹਕਾਂ ਤੋਂ ਇੱਕ–ਇੱਕ ਕੈਰੀ–ਬੈਗ ਲਈ 7 ਤੋਂ 10 ਰੁਪਏ ਵਸੂਲ ਕਰਦੇ ਰਹੇ ਸਨ।

 

 

ਚੰਡੀਗੜ੍ਹ ਦੇ ਕੇਤਨ ਚੋਪੜਾ ਨਾਂਅ ਦੇ ਇੱਕ ਵਿਅਕਤੀ ਨੇ ਏਲਾਂਤੇ ਮਾਲ ਦੇ ਇੱਕ ਸਟੋਰ ਤੋਂ ਸਟੇਸ਼ਨਰੀ ਨਾਲ ਸਬੰਧਤ ਕੁਝ ਸਾਮਾਨ ਖ਼ਰੀਦਿਆ ਸੀ। ਕਾਊਂਟਰ ਉੱਤੇ ਜਦੋਂ ਉਹ ਭੁਗਤਾਨ ਕਰ ਰਹੇ ਸਨ, ਤਦ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਤੋਂ ਕੈਰੀ ਬੈਗ ਦੇ 10 ਰੁਪਏ ਵੱਖਰੇ ਵਸੂਲ ਕੀਤੇ ਜਾਣਗੇ। ਤਦ ਉਨ੍ਹਾਂ ਆਖਿਆ ਕਿ ਇਹ ਤਾਂ ਸਟੋਰ ਨੂੰ ਮੁਫ਼ਤ ਦੇਣਾ ਚਾਹੀਦਾ ਹੈ ਪਰ ਉਨ੍ਹਾਂ ਦੀ ਇੱਕ ਨਾ ਸੁਣੀ ਗਈ।

 

 

ਚੰਡੀਗੜ੍ਹ ਦੇ ਹੀ ਕਮਲਦੀਪ ਮਹਿਤਾ ਨੇ ਇਸੇ ਵਰ੍ਹੇ 13 ਜਨਵਰੀ ਨੂੰ ਏਲਾਂਤੇ ਮਾਲ ਦੇ ਹੀ ਇੱਕ ਸਟੋਰ ਤੋਂ ਕੁਝ ਵਸਤਾਂ ਖ਼ਰੀਦੀਆਂ ਸਨ ਤੇ ਉਨ੍ਹਾਂ ਤੋਂ ਇੱਕ ਕੈਰੀ ਬੈਗ ਦੇ 7.25 ਰੁਪਏ ਵਸੂਲ ਕੀਤੇ ਗਏ ਸਨ।

 

 

ਤਦ ਇਨ੍ਹਾਂ ਦੋਵੇਂ ਸਟੋਰਜ਼ ਵਿਰੁੱਧ ਖਪਤਕਾਰ ਫ਼ੋਰਮ ਵਿੱਚ ਸ਼ਿਕਾਇਤ ਕੀਤੀ ਗਈ ਤੇ ਮਾਮਲਿਆਂ ਦੀ ਬਾਕਾਇਦਾ ਸੁਣਵਾਈ ਹੋਈ। ਅਖ਼ੀਰ ਦੋਵੇਂ ਮੁਲਜ਼ਮ ਸਟੋਰ ਮਾਲਕਾਂ ਨੂੰ ਜੁਰਮਾਨੇ ਕੀਤੇ ਗਏ ਹਨ। ਉਨ੍ਹਾਂ ਨੂੰ ਪੀੜਤ ਗਾਹਕਾਂ ਨੂੰ 1500–1500 ਰੁਪਏ ਅਦਾ ਕਰਨ ਲਈ ਆਖਿਆ ਗਿਆ ਹੈ ਤੇ 10 ਹਜ਼ਾਰ ਰੁਪਏ ਵੱਖਰੇ ਸਰਕਾਰੀ ਖ਼ਜ਼ਾਨੇ ਵਿੱਚ ਕਾਨੂੰਨੀ ਖ਼ਰਚਿਆਂ ਲਈ ਦੇਣ ਵਾਸਤੇ ਕਿਹਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shopkeepers and Store owners who sell carry bags will now not be spared