ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀ ਗੁਰੂ ਨਾਨਕ ਦੇਵ ਜੀ 'ਤੇ ਲਘੂ ਫ਼ਿਲਮ ‘ਸਕਾਲਰ ਆਫ਼ ਦਿ ਯੂਨੀਵਰਸ’ ਰਿਲੀਜ਼

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਅੱਜ ਉਨ੍ਹਾਂ ਦੇ ਅਧਿਆਤਮਕ ਅਤੇ ਫਲਸਫੇ ਉੱਤੇ ਆਧਾਰਤ ਇੱਕ ਫ਼ਿਲਮ ‘ਸਕਾਲਰ ਆਫ਼ ਦਿ ਯੂਨੀਵਰਸ’ ਰਿਲੀਜ਼ ਕੀਤੀ ਗਈ। ਇਸ ਵਿੱਚ ਪੰਜਾਬ ਦੇ ਬਠਿੰਡਾ ਸ਼ਹਿਰ ਦੇ ਵੱਖ-ਵੱਖ ਨੌਜਵਾਨਾਂ ਅਤੇ ਰੰਗਮੰਚ ਕਲਾਕਾਰਾਂ ਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਹਨ।

 

ਸਟੇਜਕ੍ਰਾਫਟ ਫ਼ਿਲਮਜ਼ ਦੇ ਬੈਨਰ ਹੇਠ ਨਿਰਮਿਤ ਇਸ ਤਿੰਨ ਮਿੰਟ ਦੀ ਲਘੂ ਫ਼ਿਲਮ ਦਾ ਨਿਰਦੇਸ਼ਨ 19 ਸਾਲਾ ਨੌਜਵਾਨ ਗੁਰਨੂਰ ਸਿੰਘ ਨੇ ਕੀਤਾ ਹੈ। ਇਹ ਫ਼ਿਲਮ ਅਜੋਕੇ ਸਮੇਂ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ਿਆਂ ਅਤੇ ਦਰਸ਼ਨ ਦੀ ਸਾਰਥਕਤਾ ਨੂੰ ਦਰਸਾਉਂਦੀ ਹੈ।

 

ਫ਼ਿਲਮ ਵਿੱਚ ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਸੰਦੀਪ ਸਿੰਘ, ਸੋਨੀ ਗੋਇਲ, ਹੈਪੀ ਸੋਨੀ, ਹਨੀ ਸੰਗਰ ਅਤੇ ਬੇਅੰਤ ਸਿਬੀਆ ਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਹਨ।

 

ਨਿਰਦੇਸ਼ਕ ਗੁਰਨੂਰ ਸਿੰਘ ਅਨੁਸਾਰ ਉਹ ਪਹਿਲਾਂ ਵੀ ਤਿੰਨ ਫ਼ਿਲਮਾਂ ਵਿੱਚ ਕੰਮ ਕਰ ਚੁੱਕਾ ਹੈ, ਪਰ ਨਿਰਦੇਸ਼ਕ ਵਜੋਂ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ, ਜਿਸ ਦੀ ਕਹਾਣੀ ਬ੍ਰਿਟਿਸ਼ ਲੇਖਕ ਚੰਦਰ ਸ਼ੇਖਰ ਨੇ ਲਿਖੀ ਹੈ। 

 

ਉਨ੍ਹਾਂ ਦੱਸਿਆ ਕਿ ਉਹ ਬਹੁਤ ਖੁਸ਼ ਹਨ ਕਿ ਇਹ ਫ਼ਿਲਮ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਾਹ ਖੋਲ੍ਹਣ ਸਮੇਂ ਰਿਲੀਜ਼ ਕੀਤੀ ਹੈ। ਫ਼ਿਲਮ ਨੂੰ ਯੂ-ਟਿਊਬ 'ਤੇ ਵੇਖਿਆ ਜਾ ਸਕਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Short film Scholar of the Universe released on Sri Guru Nanak Dev Ji