ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਜਾ ਕੇ ਮੁੜ ਫਸੇ ਸਿੱਧੂ, ‘ਖਾਲਿਸਤਾਨੀ’ ਨੇ ਸ਼ੇਅਰ ਕੀਤੀ ਫ਼ੋਟੋ

ਪੰਜਾਬ ਸਰਕਾਰ ਦੇ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਦਾ ਵਿਵਾਦ ਹਾਲੇ ਠੰਡਾ ਨਹੀਂ ਸੀ ਪਿਆ ਕਿ ਉਨ੍ਹਾਂ ਦੀ ਇੱਕ ਹੋਰ ਤਸਵੀਰ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ।

 

ਏਐਨਆਈ ਤੋਂ ਮਿਲੀ ਜਾਣਕਾਰੀ ਮੁਤਾਬਕ ਖਾਲਿਸਤਾਨੀ ਗੋਪਾਲ ਸਿੰਘ ਚਾਵਲਾ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਫ਼ੋਟੋ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਸਿੱਧੂ ਨਾਲ ਖੜ੍ਹਿਆ ਦਿੱਖ ਰਿਹਾ ਹੈ। ਸੋਸ਼ਲ ਮੀਡੀਆ ਤੇ ਵੀ ਸਿੱਧੂ ਦੀ ਇਸ ਫ਼ੋਟੋ ਨੂੰ ਰੱਜ ਕੇ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਹੁਣ ਮੁੜ ਤੋਂ ਵਿਵਾਦ ਖੜ੍ਹਾ ਹੋ ਗਿਆ ਹੈ।

 

 

 

ਇਸ ਫ਼ੋਟੋ ਨੂੰ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਭਾਜਪਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕੀਤਾ ਹੈ। ਅਕਾਲੀ ਦਲ ਦੇ ਆਗੂ ਮਨਜਿੰਦਰ ਨੇ ਫ਼ੋਟੋ ਸ਼ੇਅਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਵਾਲ ਕੀਤਾ ਹੈ ਕਿ ਅਮਰਿੰਦਰ ਸਿੰਘ ਨੇ ਇਹ ਕਹਿੰਦਿਆਂ ਹੋਇਆਂ ਪਾਕਿਸਤਾਨ ਦੋਰੇ ਲਈ ਨਾਂਹ ਕਰ ਦਿੱਤੀ ਸੀ ਕਿ ਪਾਕਿਸਤਾਨ, ਭਾਰਤ ਅਤੇ ਪੰਜਾਬ ਖਿਲਾਫ ਗਤੀਵਿਧੀਆਂ ਦਾ ਸਮਰਥਨ ਕਰਦਾ ਹੈ ਪਰ ਉਨ੍ਹਾਂ ਦੇ ਮੰਤਰੀ ਉਨ੍ਹਾਂ ਦੀ ਮਰਜ਼ੀ ਬਗੈਰ ਪਾਕਿਸਤਾਨ ਜਾਂਦੇ ਹਨ ਅਤੇ ਗੋਪਾਲ ਸਿੰਘ ਚਾਵਲਾ ਨਾਲ ਫ਼ੋਟੋ ਖਿਚਵਾਉਂਦੇ ਹਨ ਜੋ ਹਾਫਿਜ਼ ਸਈਦ ਦਾ ਨੇੜਲਾ ਅਤੇ ਭਾਰਤ ਵਿਰੋਧੀ ਹੈ। ਕੀ ਕੈਪਟਨ ਸਾਹਿਬ ਆਪਣੇ ਗੈਰ ਜਿ਼ੰਮੇਦਾਰ ਮੰਤਰੀ ਨੂੰ ਬਰਖਾਸਤ ਕਰਨਗੇ।

 

 

 

 

 

 

ਦੂਜੇ ਟਵੀਟ ਚ ਮਨਜਿੰਦਰ ਸਿਰਸਾ ਨੇ ਲਿਖਿਆ, ਇੱਕ ਗਰੂਪ ਫ਼ੋਟੋ ਚ ਪੀਐਮ ਮੋਦੀ ਨਾਲ ਬਹੁਤ ਦੂਰ ਨੀਰਵ ਮੋਦੀ ਦੇ ਖੜ੍ਹੇ ਹੋਣ ਤੇ ਰੌਲਾ ਪਾਉਣ ਵਾਲੇ ਰਾਹੁਲ ਗਾਂਧੀ ਅੱਜ ਨਵਜੋਤ ਸਿੰਘ ਸਿੱਧੂ ਦੀ ਫ਼ੋਟੋ ਤੇ ਕੀ ਕਹਿਣਗੇ ਜਾਂ ਤਾਂ ਮੋਦੀ ਜੀ ਤੋਂ ਮੁਆਫੀ ਮੰਗਣ ਰਾਹੁਲ ਗਾਂਧੀ ਜਾਂ ਫਿਰ ਸਿੱਧੂ ਨੂੰ ਬਰਖਾਸਤ ਕਰਨ।

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sidhu again trapped by Pakistan Khalistan shared photos